ਸਿੱਖ ਅਜਾਇਬ ਘਰ ਵਿਚ ਲੱਗਣਗੀਆਂ ਤਿੰਨ ਸ਼ਖ਼ਸੀਅਤਾਂ ਦੀਆਂ ਤਸਵੀਰਾਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਲਿਤ ਨੇਤਾ ਧੰਨਾ ਸਿੰਘ ਗੁਲਸ਼ਨ ਸਾਬਕਾ ਮੰਤਰੀ ਦੀ ਤਸਵੀਰ ਨਾ ਲੱਗਣ 'ਤੇ ਰੋਸ

Photo

ਅੰਮ੍ਰਿਤਸਰ : ਕੇਂਦਰੀ ਸਿੱਖ ਅਜਾਇਬ ਘਰ ਵਿਚ ਅੱਜ ਤਿੰਨ ਅਹਿਮ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਸੀ੍ਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਲਾ ਰਹੇ ਹਨ। ਸਿੱਖ ਅਜਾਇਬ ਘਰ ਚ ਵਿੱਖ-ਵੱਖ ਧਾਰਮਕ, ਰਾਜਨੀਤਕ,ਪੰਥਕ ਆਗੂਆਂ, ਸੈਨਿਕ  ਜਰਨੈਲਾਂ, ਸਿੱਖ ਸੰਘਰਸ਼ ਵਿਚ ਅਹਿਮ ਯੋਗਦਾਨ ਪਾਉਣ ਵਾਲਿਆਂ ਦੀਆਂ ਤਸਵੀਰਾਂ ਲਾਈਆਂ ਹਨ।

ਪਰ ਧੰਨਾ ਸਿੰਘ ਗੁਲਸ਼ਨ ਸਾਬਕਾ ਕੇਂਦਰੀ ਰਾਜ ਮੰਤਰੀ ਦੀ ਤਸਵੀਰ ਸਿੱਖ ਅਜਾਇਬ ਘਰ ਵਿਚ ਨਾ ਲਾਉਣ ਕਰ ਕੇ, ਬੇਟੀ ਬੀਬੀ ਪ੍ਰਮਜੀਤ ਕੌਰ ਗੁਲਸ਼ਨ ਸਾਬਕਾ ਲੋਕ-ਸਭਾ ਮੈਂਬਰ ਨੇ ਮੁੱਦਾ ਚੁਕਿਆ ਹੈ ਕਿ ਦਲਿਤ ਪਰਵਾਰਾਂ ਨਾਲ ਸ਼੍ਰੋਮਣੀ ਅਕਾਲੀ ਦਲ ਵਿਚ ਵਿਤਕਰਾ ਕੀਤਾ ਜਾਂਦਾ ਹੈ।

ਬੀਬੀ ਗੁਲਸ਼ਨ ਨੇ ਸੁਖਦੇਵ ਸਿੰਘ ਢੀਂਡਸਾ ਤੇ ਹੋਰ ਆਗੂਆਂ ਦੀ ਮੌਜੂਦਗੀ ਵਿਚ ਬਾਦਲਾਂ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਵੱਡੇ-ਛੋਟੇ ਬਾਦਲ ਨੂੰਂ ਇਕ ਸਾਲ ਤੋਂ ਬੇਨਤੀ ਕਰਦੀ ਰਹੀ ਹਾਂ ਕਿ ਮੇਰੇ ਪਿਤਾ ਦੀ ਕੁਰਬਾਨੀ ਘੱਟ ਨਹੀਂ ਪਰ ਸਾਨੂੰ ਵਿਸਾਰਿਆ ਜਾ ਰਿਹਾ ਹੈ। ਪਰ ਇਨਸਾਫ਼ ਨਾ ਮਿਲਣ ਕਰ ਕੇ ਉਹ ਅਪਣੇ ਹਮਾਇਤੀਆਂ ਨਾਲ ਬਾਦਲਾਂ ਦੇ ਇਕ ਪਾਸੜ ਰਵਈਏ ਕਾਰਨ ਪਾਰਟੀ ਛੱਡ ਦਿਤੀ ਹੈ।

ਧੰਨਾ ਸਿੰਘ ਗੁਲਸ਼ਨ ਬਠਿੰਡਾ ਤੋਂ ਲੋਕ ਸਭਾ ਮੈਂਬਰ ਬਣਨ ਬਾਅਦ ਮੋਰਾਰਜੀ ਡਿਸਾਈ ਦੀ ਸਰਕਾਰ ਵਿਚ ਵਜ਼ੀਰ ਰਹੇ। ਅਕਾਲੀ ਮੋਰਚਿਆਂ  ਵਿਚ ਉਨ੍ਹਾਂ ਵੱਧ ਚੜ੍ਹ ਕੇ ਭਾਗ ਲਿਆ, ਕੈਦਾਂ ਕੱਟੀਆਂ। ਉਹ ਐਮਰਜੈਂਸੀ ਵਿਰੁਧ, ਧਰਮ ਯੁਧ, ਪੈਪਸੂ ਸਰਕਾਰ ਵਿਰੁਧ,ਪੰਜਾਬੀ ਸੂਬਾ ਮੋਰਚਾ, 1960 ਅਤੇ ਵਿਧਾਨ ਸਭਾ ਵਿਚ ਗ਼ਰੀਬਾਂ ਦੇ ਹੱਕਾਂ ਦੀ ਗੱਲ ਕਰਦੇ ਰਹੇ। ਉਹ ਕਈ ਵਿਧਾਨ ਸਭਾ ਕਮੇਟੀਆਂ ਦੇ ਮੈਂਬਰ ਰਹੇ।