ਦੋਹਾਂ ਕਿਸਮਾਂ ਦੇ 'ਜਥੇਦਾਰਾਂ' ਕਾਰਨ ਕੌਮ ਦੁਬਿਧਾ 'ਚ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਸ ਵੇਲੇ ਸਿੱਖ ਕੌਮ ਦੇ ਦੋ ਜਥੇਦਾਰ ਹਨ। ਸ਼੍ਰੋਮਣੀ ਕਮੇਟੀ ਵਲੋਂ ਅਕਾਲ ਤਖ਼ਤ ਦਾ ਜਥੇਦਾਰ ਗਿ. ਗੁਰਬਚਨ ਸਿੰਘ ਨੂੰ ਬਣਾਇਆ ਹੈ ਜਦਕਿ ਦੂਜੇ ਪਾਸੇ ਹਨ ਮੁਤਵਾਜ਼ੀ...

Jathedar Of Sarbat Khalsa

ਅੰਮ੍ਰਿਤਸਰ,  ਇਸ ਵੇਲੇ ਸਿੱਖ ਕੌਮ ਦੇ ਦੋ ਜਥੇਦਾਰ ਹਨ। ਸ਼੍ਰੋਮਣੀ ਕਮੇਟੀ ਵਲੋਂ ਅਕਾਲ ਤਖ਼ਤ ਦਾ ਜਥੇਦਾਰ ਗਿ. ਗੁਰਬਚਨ ਸਿੰਘ ਨੂੰ ਬਣਾਇਆ ਹੈ ਜਦਕਿ ਦੂਜੇ ਪਾਸੇ ਹਨ ਮੁਤਵਾਜ਼ੀ ਜਥੇਦਾਰ ਜੋ ਸਰਬੱਤ ਖ਼ਾਲਸਾ ਸਮਾਗਮ ਵਿਚ ਬਣਾਏ ਗਏ ਸਨ। ਭਾਈ ਹਵਾਰਾ ਦੇ ਜੇਲ ਵਿਚ ਹੋਣ ਕਰ ਕੇ ਉਨ੍ਹਾਂ ਦੀ ਥਾਂ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਬਣੇ।

ਇਸ ਤੋਂ ਇਲਾਵਾ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ  ਤੇ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਬਣਾਏ ਗਏ। ਜਥੇਦਾਰ ਤੇ ਮੁਤਵਾਜ਼ੀ ਜਥੇਦਾਰਾਂ ਦੇ ਫ਼ੈਸਲਿਆਂ ਕਾਰਨ ਸਿੱਖ ਕੌਮ ਦੁਬਿਧਾ ਵਿਚ ਹੈ। ਸਰਬੱਤ ਖ਼ਾਲਸਾ ਵਿਚ ਬਣਾਏ ਗਏ ਜਥੇਦਾਰਾਂ ਨੂੰ ਮੁਤਵਾਰੀ ਤੇ ਗਰਮ ਦਲਾਂ ਦੇ ਜਥੇਦਾਰ ਕਿਹਾ ਜਾਂਦਾ ਰਿਹਾ ਹੈ।

ਕਈ ਵਾਰੀ ਨਰਮ ਤੇ ਗਰਮ ਖ਼ਿਆਲੀ ਜਥੇਦਾਰਾਂ ਦੇ ਫ਼ੈਸਲੇ ਆਪਾ ਵਿਰੋਧੀ ਵੀ ਹੁੰਦੇ ਹਨ। ਇਸ ਵੇਲੇ ਜਥੇਦਾਰਾਂ ਦੀ ਸਥਿਤੀ ਹਾਸੋ-ਹੀਣੀ  ਬਣੀ ਹੋਈ ਹੈ ਕਿ ਸਿੱਖ ਕਿਹੜੇ ਜਥੇਦਾਰ ਦੇ ਫ਼ੈਸਲੇ ਨੂੰ ਪਹਿਲ ਦੇਣ? ਸਿੱਖ ਹਲਕਿਆਂ ਅਨੁਸਾਰ ਜੋ ਸ਼ਾਨ ਅਕਾਲ ਤਖ਼ਤ ਦੇ ਜਥੇਦਾਰ ਦੀ ਪਹਿਲਾਂ ਹੁੰਦੀ ਸੀ, ਉਹ ਹੁਣ ਨਹੀਂ ਰਹੀ। 
ਅਕਾਲ ਤਖ਼ਤ ਦੇ ਨਾਂ ਤੇ ਵਾਰ-ਵਾਰ ਵਿਰੋਧੀ ਵਿਚਾਰ ਰੱਖਣ ਵਾਲੀਆਂ ਸਿੱਖ ਹਸਤੀਆਂ ਨੂੰ ਖੱਜਲ ਖੁਆਰ ਤੇ ਜ਼ਲੀਲ ਕਰਨ ਸਦਕਾ ਅਕਾਲ ਤਖ਼ਤ ਦੇ ਪੁਜਾਰੀ ਪਹਿਲਾਂ ਹੀ ਜ਼ੀਰੋ ਹੋ ਚੁੱਕੇ ਹਨ ਤੇ

ਜੇ ਉਹ ਨਾ ਸੁਧਰੇ ਤਾਂ ਅਕਾਲ ਤਖ਼ਤ ਨਾਂ ਦੀ ਸੰਸਥਾ ਦਾ ਸਤਿਕਾਰ ਵੀ ਖ਼ਤਮ ਹੁੰਦਾ ਜਾਵੇਗਾ ਤੇ ਵਿਖਾਵੇ ਵਜੋਂ ਕਾਬਜ਼ ਧੜਾ ਹੀ ਉਸ ਦੀ 'ਸਰਬਉਚਤਾ' ਦਾ ਰਾਗ ਅਲਾਪਣ ਲਈ ਪਿੱਛੇ ਰਹਿ ਜਾਵੇਗਾ। ਮੁਤਵਾਜ਼ੀ ਜਥੇਦਾਰਾਂ ਦੀ ਆਮਦ ਇਸ ਅਮਲ ਨੂੰ ਹੋਰ ਤਿੱਖਾ ਕਰਦੀ ਜਾਪਦੀ ਹੈ।  ਸਿੱਖਾਂ ਦੀ ਸਥਿਤੀ ਅਜਿਹੀ ਹੋ ਗਈ ਹੈ ਕਿ ਸ਼ੋਮਣੀ ਅਕਾਲੀ ਦਲ ਦੇ ਆਗੂ ਸਾਬਕਾ ਵਜ਼ੀਰ, ਸੰਸਦ ਮੈਂਬਰ, ਸ਼ੋਮਣੀ ਕਮੇਟੀ ਮੈਂਬਰ ਆਦਿ ਵਿਚੋਂ ਕੋਈ ਵੀ ਬਾਦਲ ਪਰਵਾਰ ਨੂੰ ਇਹ ਕਹਿਣ ਦੀ ਹਿੰਮਤ ਨਹੀਂ ਕਰ ਰਿਹਾ ਕਿ ਜਥੇਦਾਰਾਂ ਦੇ ਮਸਲੇ ਦਾ ਹਲ ਕੀਤਾ ਜਾਵੇ।