ਮੁਤਵਾਜ਼ੀ 'ਜਥੇਦਾਰਾਂ' ਨੇ ਨੇਕੀ ਨੂੰ ਪੰਥ 'ਚੋਂ ਛੇਕਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕੋਈ ਸਮਾਂ ਸੀ ਜਦ ਕੌਮ ਅੰਦਰ ਅਨੁਸ਼ਾਸਨ ਸੀ ਤੇ ਹਰ ਕੋਈ ਸ਼੍ਰੋਮਣੀ ਕਮੇਟੀ ਕੋਲੋ ਤਾਕਤ ਲੈਣ ਮਗਰੋਂ ਹੀ ਮੂੰਹ ਖੋਲ੍ਹਦਾ ਸੀ ਪਰ ਅੱਜ ਆਪੋ ਧਾਪੀ ਤੇ ਜਬਰ ਧੱਕੇ ਦਾ ਅਜਿਹਾ....

Mutwazi Jathwedar talking To media

ਅੰਮ੍ਰਿਤਸਰ,: ਕੋਈ ਸਮਾਂ ਸੀ ਜਦ ਕੌਮ ਅੰਦਰ ਅਨੁਸ਼ਾਸਨ ਸੀ ਤੇ ਹਰ ਕੋਈ ਸ਼੍ਰੋਮਣੀ ਕਮੇਟੀ ਕੋਲੋ ਤਾਕਤ ਲੈਣ ਮਗਰੋਂ ਹੀ ਮੂੰਹ ਖੋਲ੍ਹਦਾ ਸੀ ਪਰ ਅੱਜ ਆਪੋ ਧਾਪੀ ਤੇ ਜਬਰ ਧੱਕੇ ਦਾ ਅਜਿਹਾ ਦੌਰ ਚਲ ਪਿਆ ਹੈ ਕਿ ਹਰ ਕੋਈ ਆਪੇ ਹੀ 'ਜਥੇਦਾਰ' ਬਣ ਰਿਹਾ ਹੈ ਤੇ ਆਪ ਹੀ ਅਪਣੀਆਂ ਤਾਕਤਾਂ ਨਿਸ਼ਚਿਤ ਕਰ ਕੇ ਵੱਡੇ-ਵੱਡੇ ਐਲਾਨ ਵੀ ਕਰਨ ਲੱਗ ਜਾਂਦੇ ਹਨ ਜਿਵੇਂ ਉਹ ਸਿੱਖਾਂ ਦੇ ਪੋਪ ਹੋਣ।

ਇਸੇ ਕੜੀ ਵਿਚ ਆਪੂੰ ਬਣੇ ਮੁਤਵਾਜ਼ੀ ਜਥੇਦਾਰਾਂ ਨੇ ਅੱਜ ਅਕਾਲ ਤਖ਼ਤ ਵਿਖੇ ਵਿਚਾਰਾਂ ਕਰਨ ਤੋਂ ਬਾਅਦ ਗੁਰੂ ਇਤਿਹਾਸ ਅਤੇ ਸਿੱਖ ਸਿਧਾਂਤਾਂ ਪ੍ਰਤੀ ਕੂੜ ਪ੍ਰਚਾਰ ਕਰਨ ਵਾਲੇ ਅਤੇ ਨਿਊਜ਼ੀਲੈਂਡ ਵਿਚ ਰੇਡੀਉ ਵਿਰਸਾ ਚਲਾ ਰਹੇ ਹਰਨੇਕ ਸਿੰਘ ਨੇਕੀ ਨੂੰ ਅੱਜ ਪੰਥ 'ਚੋਂ ਛੇਕ ਦਿਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲ ਤਖ਼ਤ ਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਨੇਕੀ ਦੀ ਕਾਰਵਾਈ ਨਾਲ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਸਨ। 

ਮੰਡ ਨੇ ਕਿਹਾ ਕਿ ਗੁਰ-ਨਿੰਦਕ ਹਰਨੇਕ ਸਿੰਘ ਨੇਕੀ ਵਿਰੁਧ ਨਿਊਜ਼ੀਲੈਂਡ ਦੀਆਂ ਪ੍ਰਬੰਧਕ ਕਮੇਟੀਆਂ, ਸਿੱਖ ਸੰਗਤ ਅਤੇ ਸੰਸਥਾਵਾਂ ਵਲੋਂ ਮਤੇ ਪਾਸ ਕੀਤੇ ਗਏ ਸਨ। ਦੇਸ਼-ਵਿਦੇਸ਼ ਦੀਆਂ ਸੰਗਤ ਵਲੋਂ ਉਸ ਦੇ ਵਿਰੁਧ ਗੁਰਮਤਿ ਅਨੁਸਾਰ ਸਖ਼ਤ ਕਾਰਵਾਈ ਕਰਨ ਲਈ ਫ਼ੋਨ, ਈ-ਮੇਲ ਅਤੇ ਲਿਖਤੀ ਸ਼ਿਕਾਇਤਾਂ ਅਕਾਲ ਤਖ਼ਤ ਵਿਖੇ ਪੁੱਜੀਆਂ ਹਨ ਜਿਨ੍ਹਾਂ ਨੂੰ ਵਾਚਦਿਆਂ ਨੇਕੀ ਨੂੰ ਪੰਥ 'ਚੋਂ ਛੇਕਣਾ ਪਿਆ।

ਮੰਡ ਨੇ ਗੁਰਬਾਣੀ, ਗੁਰ-ਇਤਿਹਾਸ ਅਤੇ ਇਤਿਹਾਸਕ ਸਰੋਤਾਂ ਉਪਰ ਸ਼ੰਕੇ ਖੜੇ ਕਰਨ ਵਾਲੇ ਪ੍ਰਚਾਰਕਾਂ ਨੂੰ ਅਜਿਹੀਆਂ ਕਾਰਵਾਈਆਂ ਕਰਨ ਦੀ ਸਖ਼ਤ ਤਾੜਨਾ ਕੀਤੀ। ਇਸ ਮੌਕੇ ਭਾਈ ਬਲਜੀਤ ਸਿੰਘ ਦਾਦੂਵਾਲ, ਤਲਵੰਡੀ ਸਾਬੋ, ਭਾਈ ਜਗਮੀਤ ਸਿੰਘ, ਭਾਈ ਗੁਰਵਿੰਦਰ ਸਿੰਘ ਆਦਿ ਮੌਜੂਦ ਸਨ।