ਸਿੱਖਜ਼ ਫ਼ਾਰ ਜਸਟਿਸ ਤੇ ਆਈ.ਐਸ.ਆਈ ਵਿਚਕਾਰ ਰਿਸ਼ਤਿਆਂ ਦੀ ਪੜਤਾਲ ਹੋਵੇ : ਜੀ.ਕੇ.

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਮਰੀਕਾ ਦੀ ਯੂਬਾ ਸਿਟੀ ਵਿਖੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ 'ਤੇ ਹਮਲਾ ਕਰਨ ਦੇ ਅਖੌਤੀ ਦੋਸ਼ੀਆਂ ਦੀ ਗ੍ਰਿਫ਼ਤਾਰੀ..........

Manjit Singh GK

ਨਵੀਂ ਦਿੱਲੀ : ਅਮਰੀਕਾ ਦੀ ਯੂਬਾ ਸਿਟੀ ਵਿਖੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ 'ਤੇ ਹਮਲਾ ਕਰਨ ਦੇ ਅਖੌਤੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਪਿਛੋਂ ਸ.ਜੀ ਕੇ ਨੇ ਅੱਜ ਦਿੱਲੀ ਵਿਖੇ ਮੰਗ ਕੀਤੀ ਹੈ ਕਿ ਸਿੱਖਜ਼ ਫ਼ਾਰ ਜਸਟਿਸ ਅਤੇਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ ਵਿਚਕਾਰ ਰਿਸ਼ਤਿਆਂ ਦੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਜੋ ਹਮਲਾ ਮੇਰੇ 'ਤੇ ਹੋਇਆ ਸੀ, ਉਸ ਵਿਚ ਸਿੱਖਜ਼ ਫ਼ਾਰ ਜਸਟਿਸ ਨਾਲ ਜੁੜੇ ਹੋਏ ਜਸਬੀਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਗਗਨਦੀਪ ਸਿੰਘ ਸਿੱਧੇ ਤੌਰ 'ਤੇ ਸ਼ਾਮਲ ਹਨ। 

ਉਨ੍ਹਾਂ ਕਿਹਾ,''ਮੇਰੇ 'ਤੇ ਹਮਲਾ ਕਰਨ ਪਿਛੋਂ ਪਹਿਲੀ ਵਾਰ ਇਹ ਦੋਵੇਂ ਪਿਉ-ਪੁੱਤਰ ਪੁਲਿਸ ਦੇ ਅੜਿੱਕੇ ਆਏ ਹਨ ਜਿਸ ਕਾਰਨ ਦੋਵਾਂ ਨੂੰ 20 ਹਜ਼ਾਰ ਡਾਲਰ ਜ਼ਮਾਨਤ ਵਜੋਂ ਦੇਣੇ ਪਏ ਹਨ।” ਸ.ਜੀ.ਕੇ. ਅਫ਼ਸੋਸ ਪ੍ਰਗਟਾਇਆ ਤੇ ਕਿਹਾ, ਜਦੋਂ ਅਸੀਂ ਟਾਈਟਲਰ ਵਿਰੁਧ ਅਪਣੀ ਲੜਾਈ ਤੇਜ਼ ਕਰਦੇ ਹਾਂ ਤਾਂ ਟਾਈਟਲਰ ਸਾਨੂੰ ਡਰਾਉਣ ਲਈ ਕਾਨੂੰਨੀ ਨੋਟਿਸ ਭੇਜਦਾ ਹੈ ਤੇ ਉਧਰ ਸਿੱਖਜ਼ ਫ਼ਾਰ ਜਸਟਿਸ ਦੇ ਮੁਖੀ ਵਕੀਲ ਗੁਰਪਤਵੰਤ ਸਿੰਘ ਪੰਨੂੰ ਮੇਰੀ ਜ਼ੁਬਾਨ ਬੰਦ ਕਰਵਾਉਣ ਲਈ ਅਪਣੇ ਬੰਦਿਆਂ ਰਾਹੀਂ ਅਮਰੀਕਾ ਵਿਖੇ ਮੇਰੇ ਨਾਲ ਬੁਰਛਾਗਰਦੀ ਕਰਵਾਉਂਦੇ ਹਨ, ਇਸ ਨਾਲ ਇਨ੍ਹਾਂ ਦੇ ਮਨਸੂਬਿਆਂ ਦਾ ਸੱਚ ਸਾਹਮਣੇ ਆ ਚੁਕਾ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਜਸਬੀਰ ਸਿੰਘ, ਜੋ ਕਿ 1984 ਕਤਲੇਆਮ ਵਿਚ ਟਾਈਟਲਰ ਵਿਰੁਧ ਗਵਾਹ ਹੋਣ ਦਾ ਦਾਅਵਾ ਕਰਦਾ ਹੈ, ਪਰ ਦੂਜੇ  ਪਾਸੇ ਇਸੇ ਜਸਬੀਰ ਸਿੰਘ ਤੇ 84 ਪੀੜਤ ਬੀਬੀ ਦਰਸ਼ਨ ਕੌਰ ਦੀ ਗਵਾਹੀ ਬਦਲਵਾਉਣ ਦਾ ਦੋਸ਼ ਹੈ ਜੋ ਇਕ ਮਾਮਲੇ ਵਿਚ ਭਾਰਤ ਤੋਂ ਭਗੌੜਾ ਹੈ, ਜਿਸ ਨੂੰ ਵਾਪਸ ਭਾਰਤ ਲਿਆਉਣ ਲਈ ਕੇਂਦਰ ਸਰਕਾਰ ਨੂੰ ਕਾਰਵਾਈ ਕਰਨ ਦੀ ਲੋੜ ਹੈ। ਉਨ੍ਹਾਂ ਜਸਬੀਰ ਸਿੰਘ 'ਤੇ ਝੂਠੇ ਹਲਫ਼ਨਾਮੇ ਦੇ ਆਧਾਰ 'ਤੇ ਅਮਰੀਕਾ ਵਿਖੇ ਨਾਗਰਿਕਤਾ ਹਾਸਲ ਕੀਤੀ ਹੋਈ ਹੈ।