ਜੀ.ਕੇ. 'ਤੇ ਹਮਲਾ ਮਾਮਲੇ ਵਿਚ ਪ੍ਰਧਾਨ ਮੰਤਰੀ ਦਖ਼ਲ ਦੇਣ : ਧਰਮਸੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅਪਣੇ ਹਲਕਾ ਨਾਭੇ ਵਿਚ ਗੱਲਬਾਤ ਦੌਰਾਨ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਉਪਰ ਅਮਰੀਕਾ ਵਿਚ ਹੋਏ........

Minister Dharamsot Talking on the issues

ਨਾਭਾ: ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅਪਣੇ ਹਲਕਾ ਨਾਭੇ ਵਿਚ ਗੱਲਬਾਤ ਦੌਰਾਨ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਉਪਰ ਅਮਰੀਕਾ ਵਿਚ ਹੋਏ ਹਮਲ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੌਰੀ ਦਖਲ ਦੇਣਾ ਚਾਹੀਦਾ ਹੈ   ਹਮਲਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਵਿਰੁਧ ਐਕਸ਼ਨ ਹੋਣਾ ਚਾਹੀਦਾ ਹੈ। ਬਰਗਾੜੀ ਮਾਮਲੇ 'ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਅਕਾਲੀ ਦਲ ਵਲੋਂ ਸਿਰੇ ਤੋਂ ਨਕਾਰਨ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਅਕਾਲੀ  ਦਲ ਘਬਰਾਇਆ ਹੋਇਆ ਹੈ ਤੇ ਪਾਰਟੀ ਆਗੂਆਂ ਨੂੰ ਪਤਾ ਹੈ

ਕਿ ਉਨਾਂ ਦੇ ਕਾਰਜਕਾਲ ਵਿੱਚ ਜੋ ਮਾੜਾ ਹੋਇਆ, ਪਾਰਟੀ ਕੋਲੋਂ ਵਿਧਾਨ ਸਭਾ ਵਿਚ ਸੱਚਾਈ ਦਾ ਸਾਹਮਣਾ ਨਹੀਂ ਕਰ ਹੋਣਾ। ਵਿਧਾਨ ਸਭਾ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਹੈ। ਸਾਂਸਦ ਹਰਸਿਮਰਤ ਬਾਦਲ ਦੇ ਏਮਜ਼ ਅਸਪਤਾਲ ਦੇ ਉਦਘਾਟਨ ਬਾਰੇ ਉਨ੍ਹਾਂ ਕਿਹਾ ਕਿ ਅਸੂਲਾਂ ਦਾ ਹਨਨ ਹੋਇਆ ਹੈ,ਪੰਜਾਬ ਸਰਕਾਰ ਤੋਂ ਬਾਕਾਇਦਾ ਮਨਜ਼ੂਰੀ ਲੈਣੀ ਚਾਹੀਦੀ ਸੀ ਤੇ ਸਰਕਾਰ ਦਾ ਕੋਈ ਨੁਮਾਇੰਦਾ ਨਾਲ ਹੋਣਾ ਚਾਹੀਦਾ ਸੀ।

ਲੋਕਾਂ ਨੇ ਅਕਾਲੀ ਦਲ ਨੂੰ ਹੀ ਨਕਾਰ ਦਿੱਤਾ ਹੈ ਪਹਿਲਾਂ ਹੀ ਇਹ ਤੀਜੇ ਨੰਬਰ ਤੇ ਆ ਗਏ ਤੇ ਅੱਗੇ ਲੋਕ ਸਭਾ ਚੋਣਾਂ ਵਿੱਚ ਕੋਈ  ਨੰਬਰ ਨਹੀਂ ਆਉਣਾ,ਬੀਤੇ ਦਿਨੀ ਇਸ ਮੌਕੇ ਪੀਏ ਚਰਨਜੀਤ ਬਾਤਿਸ਼,ਕਾਬਲ ਸਿੰਘ,ਪੰਜਾਬ ਸਿੰਘ ਛੀਂਟਾਵਾਲਾ ਤੇ ਮਿੱਠੂ ਸੁਧੇਵਾਲ ਹਾਜ਼ਰ ਸਨ।

Related Stories