SGPC Elections: ਸ਼੍ਰੋਮਣੀ ਕਮੇਟੀ ਵਿਚ ਵੋਟ ਲਈ ਉਮਰ 18 ਸਾਲ ਕਰਨ ਦੀ ਮੰਗ ’ਤੇ ਨੋਟਿਸ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੰਜਾਬ ਦੀਆਂ 110 ਸੀਟਾਂ ਤੋਂ 19 ਲੱਖ ਤੋਂ ਵੱਧ ਵੋਟਰ ਫ਼ਾਰਮ ਭਰੇ ਗਏ

Notice issued on demand to raise voting age to 18 years in SGPC Elections

SGPC Elections: ਆਮ ਚੋਣਾਂ ਦੀ ਤਰਜ਼ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਵੀ ਵੋਟ ਪਾਉਣ ਲਈ ਉਮਰ ਹਦ 18 ਸਾਲ ਕੀਤੇ ਜਾਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਦਾਖ਼ਲ ਪਟੀਸ਼ਨ ’ਤੇ ਹਾਈ ਕੋਰਟ ਨੇ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਹੈ। ਹਰਮਨਪ੍ਰੀਤ ਕੌਰ ਤੇ ਹੋਰਨਾਂ ਨੇ ਐਡਵੋਕੇਟ ਈਸ਼ ਪੁਨੀਤ ਸਿੰਘ ਰਾਹੀਂ ਦਾਖ਼ਲ ਪਟੀਸ਼ਨ ਵਿਚ ਕਿਹਾ ਹੈ ਕਿ ਸਾਲ 1988 ਵਿਚ ਆਮ ਚੋਣਾਂ ਵਿਚ ਵੋਟ ਬਣਾਉਣ ਦੀ ਉਮਰ ਹਦ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿਤੀ ਗਈ ਸੀ ਤੇ ਇਸ ਤੋਂ ਬਾਅਦ ਕੌਂਸਲ ਚੋਣਾਂ ਵਿਚ ਵੀ ਵੋਟਿੰਗ ਹੱਕ 18 ਸਾਲ ਕਰ ਦਿਤਾ ਗਿਆ ਸੀ।

ਪਟੀਸ਼ਨਰਾਂ ਨੇ ਕਿਹਾ ਹੈ ਕਿ ਉਹ 18 ਸਾਲ ਦੇ ਹੋ ਚੁੱਕੇ ਹਨ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਵੀ ਉਨ੍ਹਾਂ ਨੂੰ ਵੋਟ ਪਾਉਣ ਦਾ ਹੱਕ ਹੋਣਾ ਚਾਹੀਦਾ ਹੈ, ਲਿਹਾਜਾ ਵੋਟਰ ਬਣਨ ਦੀ ਉਮਰ ਹਦ 18 ਸਾਲ ਕੀਤੀ ਜਾਵੇ। ਹਾਈ ਕੋਰਟ ਨੇ ਪਟੀਸ਼ਨਰ ਨੂੰ ਅਜਿਹੀ ਮਿਸਾਲ ਦੇਣ ਲਈ ਕਿਹਾ ਹੈ, ਜਿਥੇ ਕਿਸੇ ਧਾਰਮਕ ਸੰਸਥਾ ਵਿਚ ਵੋਟ ਪਾਉਣ ਦਾ ਹੱਕ 18 ਸਾਲ ਦੀ ਉਮਰ ਵਿਚ ਦਿਤਾ ਗਿਆ ਹੋਵੇ।

ਪੰਜਾਬ ਦੀਆਂ 110 ਸੀਟਾਂ ਤੋਂ 19 ਲੱਖ ਤੋਂ ਵੱਧ ਵੋਟਰ ਫ਼ਾਰਮ ਭਰੇ ਗਏ

ਜੁਲਾਈ 2021 ਵਿਚ ਬਤੌਰ ਚੀਫ਼ ਕਮਿਸ਼ਨਰ ਗੁਰਦਵਾਰਾ ਚੋਣਾਂ ਦਾ ਚਾਰਜ ਸੰਭਾਲਣ ਉਪਰੰਤ ਸੇਵਾ ਮੁਕਤ ਜੱਜ ਜਸਟਿਸ ਐਸ.ਐਸ. ਸਾਰੋਂ ਵਲੋਂ ਸਿੱਖ ਵੋਟਰਾਂ ਦੀਆਂ ਲਿਸਟਾਂ ਬਣਾਉਣ ਦੀ ਮਹੱਤਵਪੂਰਨ ਡਿਊਟੀ ਹੁਣ ਕਾਫ਼ੀ ਹਦ ਤਕ ਨੇਪਰੇ ਚੜ੍ਹਨ ਦੀ ਆਸ ਬੱਝ ਗਈ ਹੈ।

ਅਕਤੂਬਰ 2023 ਵਿਚ ਸ਼ੁਰੂ ਕੀਤੀ ਵੋਟਰ ਫ਼ਾਰਮ ਭਰਨ ਦੀ ਪ੍ਰਕਿਰਿਆ ਪਹਿਲਾਂ ਕਾਫ਼ੀ ਸੁਸਤ ਸੀ ਪਰ 15 ਨਵੰਬਰ ਤੋਂ ਫ਼ਰਵਰੀ 29 ਤਕ ਇਸ ਤਰੀਕ ਨੂੰ ਵਧਾਉਣ ਕਰ ਕੇ 31 ਜਨਵਰੀ ਤਕ 14 ਲੱਖ ਵੋਟਰ ਫ਼ਾਰਮ ਭਰੇ ਜਾ ਚੁੱਕੇ ਸਨ। ਚੋਣ ਦਫ਼ਤਰ ਤੋਂ ਰੋਜ਼ਾਨਾ ਸਪੋਕਸਮੈਨ ਨੂੰ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ 15 ਫ਼ਰਵਰੀ ਤਕ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿਚ ਪੈਂਦੀਆਂ 110 ਸੀਟਾਂ ਤੋਂ 19 ਲੱਖ ਸਿੱਖ ਵੋਟਰ ਫ਼ਾਰਮ ਭਰੇ ਜਾ ਚੁੱਕੇ ਸਨ। ਅੰਕੜਿਆਂ ਅਨੁਸਾਰ ਜਨਰਲ ਕੈਟਾਗਿਰੀ ਵਿਚ 7,17, 168 ਸਿੱਖ ਮਰਦ ਅਤੇ 8,33,901 ਸਿੱਖ ਬੀਬੀਆਂ ਨੇ ਇਹ ਵੋਟਰ ਫ਼ਾਰਮ ਭਰੇ ਸਨ, ਜਦੋਂ ਕਿ ਅਨੁਸੂਚਿਤ ਜਾਤੀ ਵਰਗ ਵਿਚ 1,46,643 ਸਿੱਖ ਮਰਦਾਂ ਅਤੇ 1,84,608 ਸਿੱਖ ਬੀਬੀਆਂ ਨੇ ਸ਼੍ਰੋਮਣੀ ਕਮੇਟੀ ਚੋਣਾਂ ਵਾਸਤੇ ਵੋਟਰ ਫ਼ਾਰਮ ਭਰ ਦਿਤੇ ਹਨ।

(For more Punjabi news apart from Notice issued on demand to raise voting age to 18 years in SGPC Elections, stay tuned to Rozana Spokesman)