'ਕੌਰ' ਸ਼ਬਦ ਨਾਲ ਹੀ ਰੀਲੀਜ਼ ਹੋਈ ਸਨੀ ਲਿਓਨ ਦੀ ਬਾਇਓਪਿਕ
ਵਿਵਾਦਾਂ 'ਚ ਘਿਰੀ ਸੰਨੀ ਲਿਓਨ ਦੀ ਬਾਇਓਪਿਕ 'ਕਰਨਜੀਤ ਕੌਰ : ਦਿ ਅਨਟੋਲਡ ਸਟੋਰੀ ਆਫ਼ ਸਨੀ ਲਿਓਨ' ਅੱਜ ਰੀਲੀਜ਼ ਹੋ ਗਈ...........
Sunny Leone
ਅੰਮ੍ਰਿਤਸਰ : ਵਿਵਾਦਾਂ 'ਚ ਘਿਰੀ ਸੰਨੀ ਲਿਓਨ ਦੀ ਬਾਇਓਪਿਕ 'ਕਰਨਜੀਤ ਕੌਰ : ਦਿ ਅਨਟੋਲਡ ਸਟੋਰੀ ਆਫ਼ ਸਨੀ ਲਿਓਨ' ਅੱਜ ਰੀਲੀਜ਼ ਹੋ ਗਈ। ਫ਼ਿਲਮ ਦੇ ਟਾਈਟਲ 'ਚ ਵਰਤੇ 'ਕੌਰ' ਸ਼ਬਦ 'ਤੇ ਸ਼੍ਰੋਮਣੀ ਕਮੇਟੀ ਦੀ ਕਿਰਨਜੋਤ ਕੌਰ ਤੋਂ ਇਲਾਵਾ ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਤਰਾਜ਼ ਪ੍ਰਗਟਾਇਆ ਸੀ।
ਸਨੀ ਦੀ ਬਾਇਓਪਿਕ 'ਜ਼ੀ 5' ਦੀ ਵੈੱਬਸਾਈਟ 'ਤੇ ਰੀਲੀਜ਼ ਹੋਈ ਹੈ। ਇਹ ਬਾਇਓਪਿਕ 10 ਐਪੀਸੋਡਸ 'ਚ ਵੇਖੀ ਜਾ ਸਕਦੀ ਹੈ। ਕਈ ਧਾਰਮਕ ਤੇ ਸਮਾਜਕ ਜਥੇਬੰਦੀਆਂ ਵਲੋਂ ਵੀ ਫ਼ਿਲਮ ਦਾ ਵਿਰੋਧ ਕੀਤਾ ਗਿਆ ਸੀ ਪਰ ਅੱਜ ਇਹ ਬਾਇਓਪਿਕ ਰੀਲੀਜ਼ ਹੋ ਗਈ ਹੈ।