ਗੁਰਬਾਣੀ ਪ੍ਰਸਾਰਣ ਦਾ ਸਮਝੌਤਾ ਟੌਹੜੇ ਸਮੇਂ ਨਹੀ, ਬੀਬੀ ਜਗੀਰ ਕੌਰ ਸਮੇਂ ਹੋਇਆ ਸੀ : ਸਿਰਸਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਕਮੇਟੀ ਦੀ ਅੰਤਿਗ ਕਮੇਟੀ ਕੋਈ ਵੀ ਫੈਸਲਾ ਰੱਦ ਤੇ ਸੋਧ ਕਰ ਸਕਦੀ ਹੈ : ਸਿਰਸਾ

Photo

ਅੰਮ੍ਰਿਤਸਰ: ਸੱਚਖੰਡ ਹਰਿਮੰਦਰ ਸਾਹਿਬ ਤੋ ਸਿੱਧੇ ਪ੍ਰਸਾਰਣ ਹੋ ਰਹੇ ਗੁਰਬਾਣੀ ਪ੍ਰਸਾਰਣ ਦਾ ਮਸਲਾ ਗਰਮਾ ਗਿਆ ਹੈ। ਸ਼੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੌਬਿੰਦ ਸਿੰਘ ਲੌਗੋਵਾਲ ਨੇ ਸੱਚਖੰਡ ਹਰਿਮੰਦਰ ਸਾਹਿਬ ਤੋ ਗੁਰਬਾਣੀ ਕੀਰਤਨ ਪ੍ਰਸਾਰਣ ਬਾਰੇ, ਪੰਜਾਬ ਸਰਕਾਰ ਦੁਆਰਾ ਵਿਧਾਨ ਸਭਾ ਚ ਪਾਸ ਕੀਤੇ ਗਏ ਮਤੇ ਨੂੰ ਅਸਵੀਕਾਰ ਕਰ ਦਿੱਤਾ ਹੈ, ਅਤੇ ਨਾਲ ਹੀ ਇਹ  ਵੀ ਆਖਿਆ ਹੈ ਕਿ ਇਹ ਸਮਝੌਤਾ ਸਵਰਗੀ ਜੱਥੇਦਾਰ ਗੁਰਚਰਨ ਟੌਹੜਾ ਸਮੇ ਹੋਇਆ ਸੀ।

ਇਸ ਤੇ ਪੰਥਕ ਆਗੂ ਬਲਦੇਵ ਸਿੰਘ ਸਿਰਸਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਬੋਲੀ ਬੋਲ ਰਹੇ ਹਨ ਤਾਂ ਜੋ ਉਨਾ ਦੀ ਮਾਲਕੀ ਵਾਲਾ ਚੈਨਲ ਹੀ ਸਿੱਧਾ ਪ੍ਰਸਾਰਣ ਗੁਰੂ ਘਰ ਤੋ ਕਰਦਾ ਰਹੇ। ਪੰਥਕ ਆਗੂ ਸਿਰਸਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਇਸ ਗੱਲ ਤੇ ਅਸਹਿਮਤੀ ਪ੍ਰਗਟਾਈ ਹੈ ਕਿ ਇਸ ਸਬੰਧੀ ਹੋਏ ਸਮਝੌਤੇ ਤੇ ਹੁਣ ਕੋਈ ਸੋਧ ਨਹੀ ਹੋ ਸਕਦੀ।

ਸਿਰਸਾ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਵੀ ਫੈਸਲੇ ਨੂੰ ਰੱਦ ਕਰਨ ਜਾਂ ਸੋਧ ਕਰਨ ਦਾ ਅਖਿਤਿਆਰ ਰਖਦੀ ਹੈ। ਉਨਾ ਇਹ ਵੀ ਕਿਹਾ ਕਿ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਵੇਲੇ ਗੁਰਬਾਣੀ ਪ੍ਰਸਾਰਣ ਦਾ ਸਮਝੌਤਾ ਨਹੀ ਹੋਇਆ।

ਸਗੋ ਇਹ ਤਾਂ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਸਮੇ ਸੰਨ 1999 ਚ ਇਹ ਸਮਝੌਤਾ ਈ .ਟੀ. ਸੀ. ਨਾਲ ਹੋਇਆ ਸੀ ਪਰ ਬਾਅਦ ਵਿੱਚ ਜਦ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬਧਕ ਕਮੇਟੀ ਤੇ ਕਬਜਾ ਹੋਇਆਂ ਤਾਂ ਉਸ ਵੇਲੇ ਈ. ਟੀ .ਸੀ .ਨੂੰ ਇਕ ਪਾਸੇ ਕਰਕੇ ਪੀ. ਟੀ .ਸੀ ਨੂੰ ਸਿੱਧੇ ਪ੍ਰਸਾਰਣ ਦੀ ਆਗਿਆ ਦਵਾਈ ਗਈ ਸੀ।

ਇਕ ਸ਼੍ਰੋਮਣੀ ਕਮੇਟੀ ਅਧਿਕਾਰੀ ਨੇ ਇਸ ਸਬੰਧੀ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਕੋਲ ਬਕਾਇਦਾ ਨਿਯਮ ਹਨ ਪਰ ਉਨਾ ਨੂੰ ਛਿੱਕੇ ਤੇ ਟੰਗਿਆ ਗਿਆ ਹੈ। ਇਹ ਜਿਕਰਯੋਗ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਮਿਲ ਕੇ ਯਾਦ ਪੱਤਰ ਦੇਦਿਆਂ ਬੇਨਤੀ ਕੀਤੀ ਸੀ ਕਿ ਦਰਬਾਰ ਸਾਹਿਬ ਤੋ ਸਿੱਧੇ ਪ੍ਰਸਾਰਣ ਦਾ ਏਕਾਧਿਕਾਰ ਖਤਮ ਕਰਕੇ ਸਭ ਚੈਨਲਾਂ ਨੂੰ ਬਿਨਾ ਕਿਸੇ ਵਿਤਕਰੇ ਦੇ ਪ੍ਰਸਾਰਣਾਂ ਦੀ ਆਗਿਆ ਦਿੱਤੀ ਜਾਵੇ।

ਇਸ ਸਬੰਧੀ ਬਲਦੇਵ ਸਿੰਘ ਸਿਰਸਾ ਨੇ ਮੰਗ ਕੀਤੀ ਹੈ ਕਿ ਗੁਰਬਾਣੀ ਪ੍ਰਸਾਰਣ ਦੇ ਟੈਡਰ ਹੋਣੇ ਚਾਹੀਦੇ ਹਨ ਅਤੇ ਏਕਾਧਿਕਾਰ ਖਤਮ ਕਰਨਾ ਚਾਹੀਦਾ ਹੈ। ਇਹ ਸਿੱਖ ਕੌਮ ਦੇ ਹਿੱਤਾਂ ਵਿੱਚ ਹੈ ਜੇਕਰ ਅਜਿਹਾ ਨਹੀ ਕੀਤਾ ਜਾਂਦਾ ਤਾਂ ਜੋ ਨਿਯਮ ਛਿੱਕੱ ਤੇ ਢੰਗਣ ਵਾਲਆਿਂ ਨੂੰ ਇਤਿਹਾਸ ਕਦੇ ਮੁਆਫ ਨਹੀਂ ਕਰੇਗਾ।