ਐਫ਼.ਡੀ. ਮਾਮਲੇ 'ਚ ਘਿਰੀ ਸ਼੍ਰੋਮਣੀ ਕਮੇਟੀ: ਰਿਸ਼ਤੇਦਾਰ ਦੇ ਬੈਂਕ 'ਚ ਕਰਵਾਈਆਂ ਜਾ ਰਹੀਆਂ ਐਫ.ਡੀਜ਼.

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਵਿਰੋਧੀਆਂ ਨੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ 'ਤੇ ਲਗਾਏ ਇਲਜ਼ਾਮ

Image: For representation purpose only.

 

ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ’ਚ ਅਧਿਕਾਰੀਆਂ ਵਲੋਂ ਬੇਨਿਯਮੀਆਂ ਦਾ ਨਵਾਂ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ਼ਹਿਬਾਜ਼ ਸਿੰਘ ’ਤੇ ਇਲਜ਼ਾਮ ਲਾਏ ਜਾ ਰਹੇ ਹਨ ਕਿ ਉਸ ਵਲੋਂ ਇਕ ਰਿਸ਼ਤੇਦਾਰ ਬੈਂਕ ਮੁਲਾਜ਼ਮ ਦੇ ਕਹਿਣ ’ਤੇ ਸ਼੍ਰੋਮਣੀ ਕਮੇਟੀ ਦੀਆਂ ਐਫ.ਡੀਜ਼. ਉਸ ਦੇ ਬੈਂਕ ’ਚ ਕਰਵਾਈਆਂ ਜਾ ਰਹੀਆਂ ਹਨ। ਇਸ ਦੀ ਵਿਆਜ ਦਰ ਵੀ ਬਾਕੀ ਬੈਂਕਾਂ ਦੇ ਮੁਕਾਬਲੇ ਘੱਟ ਹੈ।

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਵਿਚ ਭਾਜਪਾ ਦਾ ਸਾਹਮਣਾ ਕਰਨ ਤੋਂ ਘਬਰਾ ਰਹੀਆਂ ਵਿਰੋਧੀ ਪਾਰਟੀਆਂ: ਅਮਨਜੋਤ ਕੌਰ ਰਾਮੂਵਾਲੀਆ

ਵਿਰੋਧੀਆਂ ਵਲੋਂ ਇਸ ਸਬੰਧੀ ਇਲਜ਼ਾਮ ਲਗਾਏ ਜਾ ਰਹੇ ਹਨ। ਇਸ ਸਬੰਧੀ ਸ਼ਹਿਬਾਜ਼ ਸਿੰਘ ਦਾ ਕਹਿਣਾ ਹੈ ਕਿ ਬੈਂਕ ਵਿਚ ਰਿਸ਼ਤੇਦਾਰ ਦਾ ਮੁਲਾਜ਼ਮ ਹੋਣਾ ਕੋਈ ਗੁਨਾਹ ਨਹੀਂ ਹੈ। ਉਨ੍ਹਾਂ ਦੇ ਪਿਤਾ ਵੀ ਬੈਂਕ ਵਿਚ ਮੁਲਾਜ਼ਮ ਸਨ ਅਤੇ ਹੁਣ ਭੈਣ ਤੇ ਜੀਜਾ ਵੀ ਬੈਂਕ ਵਿਚ ਕੰਮ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਨੇ ਅਪਣੇ 1200 ਕਰੋੜ ਦੇ ਬਜਟ ਦੀ ਵਰਤੋਂ ਬੈਂਕਾਂ ਰਾਹੀਂ ਕਰਨੀ ਹੁੰਦੀ ਹੈ। ਇਸ ਬਜਟ ’ਚ ਲਗਭਗ ਤਿੰਨ ਫ਼ੀ ਸਦੀ ਬੈਂਕਾਂ ਦਾ ਵਿਆਜ ਜੋ ਕਰੀਬ 36 ਕਰੋੜ ਬਣਦਾ ਹੈ, ਇਸ ਨੂੰ ਹਾਸਲ ਕਰਨ ਲਈ ਬੈਂਕਾਂ ਨਾਲ ਪੈਸਿਆਂ ਦੇ ਲੈਣ-ਦੇਣ ’ਤੇ ਐਫ.ਡੀ. ਆਦਿ ਕਰਵਾਉਣੀ ਹੁੰਦੀ ਹੈ।

ਇਹ ਵੀ ਪੜ੍ਹੋ: ਚੱਲਦੀ ਐਬੂਲੈਂਸ 'ਚ ਬੈਠ ਕੇ ਪੈਗ ਲਗਾ ਰਹੇ ਆਨ ਡਿਊਟੀ ਪੁਲਿਸ ਮੁਲਾਜ਼ਮਾਂ ਦੀ ਵੀਡੀਓ ਵਾਇਰਲ, ਜਾਂਚ ਸ਼ੁਰੂ

ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ’ਤੇ 3 ਫ਼ੀ ਸਦੀ ਵਿਆਜ ਲਈ ਅਪਣੇ ਨਿਜੀ ਹਿਤਾਂ ਲਈ ਬੈਂਕ ਨਾਲ ਸਾਂਝ ਪੁਗਾਉਣ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ।ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਪ੍ਰਧਾਨ ਦੇ ਓ.ਐਸ.ਡੀ. ਸਤਬੀਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਸਾਰੇ ਬੈਂਕਾਂ ਵਿਚ ਐਫ.ਡੀ. ਕਰਵਾਈ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਹੋਰ ਬੈਂਕ ਨੂੰ ਵੀ 250 ਕਰੋੜ ਰੁਪਏ ਦੀ ਐਫ.ਡੀ. ਦਿਤੀ ਗਈ ਹੈ।

ਇਹ ਵੀ ਪੜ੍ਹੋ: ਪੰਜਾਬ ਖੁਰਾਕ ਸੁਰੱਖਿਆ ਨਿਯਮਾਂ 2016 'ਚ ਸੋਧ ਲਈ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਤੋਂ ਸੇਧ ਲਵੇਗਾ

ਸ਼੍ਰੋਮਣੀ ਕਮੇਟੀ ਦਾ ਬਜਟ ਤਿਆਰ ਅਤੇ ਪੇਸ਼ ਕਰਨ ਵਾਲੇ ਜਰਨਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਜਦੋਂ ਇਹ ਮਾਮਲਾ ਵਿਚਾਰਨ ਲਈ ਮਿਲੇਗਾ ਤਾਂ ਪੂਰੀ ਘੋਖ ਕੀਤੀ ਜਾਵੇਗੀ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਕਮੇਟੀ ਵਲੋਂ ਬੈਕਾਂ ਵਿਚ ਐਫ਼.ਡੀਜ਼ ਕਰਵਾਈਆਂ ਜਾਂਦੀਆਂ ਹਨ ਅਤੇ ਜਿਸ ਬੈਂਕ ਤੋਂ ਇਨ੍ਹਾਂ 'ਤੇ ਵਿਆਜ ਦਰ ਵੱਧ ਮਿਲਦੀ ਹੈ ਉਸ ਨੂੰ ਹੀ ਐਫ.ਡੀ. ਦਿਤੀ ਜਾਂਦੀ ਹੈ।