ਸੋਸ਼ਲ ਮੀਡੀਆ 'ਤੇ ਵੀਡੀਉ ਪਾ ਕੇ ਸਿੱਖਾਂ ਵਿਰੁਧ ਬੋਲਣ ਵਾਲੇ ਨੌਜਵਾਨ ਦਾ ਸਿੰਘਾਂ ਨੇ ਚਾੜ੍ਹਿਆ ਕੁਟਾਪਾ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਨੌਜਵਾਨ ਨੇ ਮਾਫ਼ੀ ਮੰਗ ਕੇ ਖਹਿੜਾ ਛੁਡਵਾਇਆ 

pic

ਜੋਗਾ : ਸੋਸ਼ਲ ਮੀਡੀਆ 'ਤੇ ਫੇਸਬੁੱਕ ਰਾਹੀਂ ਸਿੱਖ ਕੌਮ ਨੂੰ ਹਰ ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਵਿਚ ਕਦੇ ਸਿੱਖ ਗੁਰੂਆਂ ਤੇ ਕਦੇ ਸਿੱਖ ਸ਼ਹੀਦਾਂ ਤੇ ਬਾਣੀ ਦੇ ਨਾਲ ਖਿਲਵਾੜ ਕੀਤਾ ਜਾਂਦਾ ਹੈ।

ਤਾਜ਼ਾ ਮਾਮਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਭੁਪਾਲ ਦਾ ਹੈ। ਇਕ ਲੜਕੀ ਦੇ ਸਰਟੀਫ਼ੀਕੇਟ  ਗੁੰਮ ਹੋਣ ਤੇ ਮਨਜੀਤ ਚਹਿਲ ਦੇ ਨੌਜਵਾਨ ਵਲੋਂ ਸੋਸ਼ਲ ਮੀਡੀਆ 'ਤੇ ਇਕ ਵੀਡੀਉ ਵਾਇਰਲ ਕੀਤੀ ਗਈ ਜਿਸ ਵਿਚ ਉਹ ਮੋਨਾ ਵਿਅਕਤੀ 'ਵਾਹਿਗੁਰੂ ਜੀ ਕਾ  ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ'  ਦਾ ਰੱਜ ਕੇ ਮਜ਼ਾਕ ਉਡਾਇਆ। ਇਸ ਨੌਜਵਾਨ ਵਲੋਂ ਲੜਕੀ ਦੇ ਸਰਟੀਫ਼ੀਕੇਟਾਂ ਦੀ ਅਪਣੇ ਹੋਟਲ ਵਿਚ ਬੈਠ ਕੇ ਬੇਨਤੀ ਕੀਤੀ ਗਈ। ਇਸ ਵਿਅਕਤੀ ਵਲੋਂ ਬੇਨਤੀ ਬੋਲਦੇ ਹੋਏ ਵਾਰ-ਵਾਰ ਸਿੱਖ ਕੌਮ ਨੂੰ ਚਿੜ੍ਹਾ ਰਿਹਾ ਸੀ।

ਇਥੇ ਹੀ ਬੱਸ ਨਹੀਂ ਇਸ ਨੌਜਵਾਨ ਵਲੋਂ ਵਾਰ-ਵਾਰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੁਲਾ ਕੇ ਲੜਕੀ ਵਾਲਿਆਂ ਤੋਂ ਵੀਹ ਹਜ਼ਾਰ  ਰੁਪਏ ਅਤੇ ਇਕ ਬੀਅਰ ਸ਼ਰਾਬ ਦੇ ਡੱਬੇ ਦੀ ਮੰਗ ਕਰਦਾ ਦਿਖਾਈ ਦੇ ਰਿਹਾ ਸੀ ਜਿਸ ਦੀ ਵੀਡੀਉ ਬਹੁਤ ਜ਼ਿਆਦਾ ਫੈਲਣ ਤੋਂ ਬਾਅਦ ਸਿੱਖ ਨੌਜਵਾਨਾਂ ਨੇ ਉਸ ਨੌਜਵਾਨ ਨੂੰ ਲੱਭ ਕੇ ਪਹਿਲਾਂ ਤਾਂ ਉਸ ਦੀ ਛਿੱਤਰ ਪਰੇਡ ਕੀਤੀ।  ਉਕਤ ਨੌਜਵਾਨ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਅਪਣੀ ਗ਼ਲਤੀ ਕਬੂਲ ਕਰਦੇ ਹੋਏ ਮਾਫ਼ੀ ਮੰਗ ਕੇ ਖਹਿੜਾ ਛੁਡਵਾਇਆ। ਇਸ ਮੌਕੇ ਇੰਦਰਜੀਤ ਸਿੰਘ ਮੁਨਸ਼ੀ 'ਦਾਰਾ ਸਿੰਘ ਅਕਲੀਆ', ਗੁਰਪ੍ਰੀਤ ਸਿੰਘ , ਬਾਬਾ ਮਿਹਰ ਸਿੰਘ, ਗੁਰਤੇਜ ਸਿੰਘ, ਚਰਨਜੀਤ ਸਿੰਘ, ਗੁਰਜੀਤ ਸਿੰਘ ਸਿੱਖ ਹੋਟਲ ਦੇ ਮਾਲਕ ਮੁਕੇਸ਼ ਮਿੱਤਲ ਤੇ ਮੱਖਣ ਸਿੰਘ ਉੱਭਾ ਆਦਿ ਹਾਜ਼ਰ ਸਨ।