1984 ਸਿੱਖ ਨਸਲਕੁਸ਼ੀ ਮਾਮਲਾ: ਰਾਊਜ਼ ਐਵੇਨਿਊ ਕੋਰਟ ਨੇ ਸੱਜਣ ਕੁਮਾਰ ਨੂੰ ਕੀਤਾ ਬਰੀ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਸੁਲਤਾਨਪੁਰੀ ਵਿਚ 6 ਲੋਕਾਂ ਦੀ ਹਤਿਆ ਦਾ ਮਾਮਲਾ

1984 Sikh Genocide: Delhi court acquits Congress's Sajjan Kumar


 

ਨਵੀਂ ਦਿੱਲੀ: 1984 ਸਿੱਖ ਨਸਲਕੁਸ਼ੀ ਮਾਮਲੇ ਵਿਚ ਅਹਿਮ ਫ਼ੈਸਲਾ ਸੁਣਾਉਂਦਿਆਂ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਬਰੀ ਕਰ ਦਿਤਾ ਹੈ। ਇਸ ਤੋਂ ਪਹਿਲਾਂ ਅਦਾਲਤ ਨੇ 15 ਸਤੰਬਰ ਨੂੰ 1984 ਦੇ ਸੁਲਤਾਨਪੁਰੀ ਸਿੱਖ ਕਤਲੇਆਮ ਦੇ ਮਾਮਲੇ ਵਿਚ ਸੱਜਣ ਕੁਮਾਰ ਵਿਰੁਧ ਫ਼ੈਸਲੇ ਨੂੰ ਟਾਲ ਦਿਤਾ ਸੀ।

ਇਹ ਵੀ ਪੜ੍ਹੋ: ਤੜਕੇ ਤਿੰਨ ਵਜੇ 2 ਗੁਰਦੁਆਰਿਆਂ 'ਚੋਂ ਗੋਲਕ ਲੈ ਕੇ ਭੱਜੇ ਲੁਟੇਰੇ, ਸੀਸੀਟੀਵੀ ਵਿਚ ਕੈਦ ਹੋਈਆਂ ਤਸਵੀਰਾਂ 

ਅਦਾਲਤ ਨੇ 23 ਅਗਸਤ ਨੂੰ ਕਾਂਗਰਸ ਆਗੂ ਸੱਜਣ ਕੁਮਾਰ ਵਿਰੁਧ ਦੋਸ਼ ਤੈਅ ਕੀਤੇ ਸਨ। ਮਾਮਲਾ ਜਨਕਪੁਰੀ ਤੇ ਵਿਕਾਸਪੁਰੀ ਵਿਚ ਸਿੱਖਾਂ ਦੀ ਹਤਿਆ ਨਾਲ ਸਬੰਧਤ ਹੈ। ਸੱਜਣ ਕਮਾਰ ਵਿਰੁਧ ਹਤਿਆ ਦੀ ਕੋਸ਼ਿਸ਼, ਭੀੜ ਨੂੰ ਉਕਸਾਉਣ ਅਤੇ ਦੰਗੇ ਭੜਕਾਉਣ ਦੇ ਇਲਜ਼ਾਮ ਹਨ। ਅਦਾਲਤ ਨੇ ਸੱਜਣ ਕੁਮਾਰ ਵਿਰੁਧ ਆਈ.ਪੀ.ਸੀ. ਦੀ ਧਾਰਾ 147, 148, 153ਏ,  295R/W149,  307, 308, 323, 325, 395,436 ਤਹਿਤ ਦੋਸ਼ ਆਇਦ ਕੀਤੇ ਸਨ।

ਇਹ ਵੀ ਪੜ੍ਹੋ: ਸੰਵਿਧਾਨ ਦੀ ਕਾਪੀ ’ਚ ‘ਧਰਮਨਿਰਪੱਖ’ ਅਤੇ ‘ਸਮਾਜਵਾਦੀ’ ਸ਼ਬਦ ਗ਼ਾਇਬ : ਵਿਰੋਧੀ ਧਿਰ, ਜਾਣੋ ਕੀ ਕਿਹਾ ਕਾਨੂੰਨ ਮੰਤਰੀ ਨੇ...  

ਇਸ ਦੇ ਨਾਲ ਹੀ ਅਦਾਲਤ ਨੇ ਕਤਲ ਦੀ ਧਾਰਾ 302 ਨੂੰ ਰੱਦ ਕਰ ਦਿਤਾ ਸੀ। ਜ਼ਿਕਰਯੋਗ ਹੈ ਕਿ 2015 ’ਚ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਸੱਜਣ ਕੁਮਾਰ ਵਿਰੁਧ ਜਨਕਪੁਰੀ ਅਤੇ ਵਿਕਾਸਪੁਰੀ ’ਚ ਐਫ਼.ਆਈ.ਆਰ. ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਸੀ। ਦਿੱਲੀ ’ਚ 1984 ’ਚ ਹੋਏ ਸਿੱਖ ਕਤਲੇਆਮ ਦੌਰਾਨ ਸੱਜਣ ਕੁਮਾਰ ਵਿਰੁਧ ਜਨਕਪੁਰੀ ’ਚ ਰਹਿਣ ਵਾਲੇ ਦੋ ਸਿੱਖਾਂ ਸੋਹਨ ਸਿੰਘ ਅਤੇ ਉਸ ਦੇ ਜਵਾਈ ਅਵਤਾਰ ਸਿੰਘ ਦਾ ਕਤਲ ਕਰਨ ਦਾ ਦੋਸ਼ ਹੈ।

ਇਹ ਵੀ ਪੜ੍ਹੋ: ਨਿੱਝਰ ਦੇ ਕਤਲ ’ਚ ਭਾਰਤ ਦਾ ਹੱਥ ਹੋਣ ਦੇ ਟਰੂਡੋ ਦੇ ਦੋਸ਼ ‘ਸ਼ਰਮਨਾਕ’ : ਅਮਰੀਕੀ ਮਾਹਰ

1 ਨਵੰਬਰ 1984 ਨੂੰ ਦੋਹਾਂ ਦਾ ਕਤਲ ਕਰ ਦਿਤਾ ਗਿਆ ਸੀ। ਇਸ ਕੇਸ ’ਚ ਸੱਜਣ ਕੁਮਾਰ ਦਾ ਪੋਲੀਗ੍ਰਾਫ਼ੀ ਟੈਸਟ ਵੀ ਹੋਇਆ ਸੀ। ਅਦਾਲਤ ’ਚ ਸੱਜਣ ਕੁਮਾਰ ਦੇ ਵਕੀਲਾਂ ਨੇ ਦਲੀਲ ਦਿਤੀ ਸੀ ਕਿ ਐਸ.ਆਈ.ਟੀ. ਕੋਲ ਕੋਈ ਸਬੂਤ ਨਹੀਂ ਹੈ ਜਿਸ ਕਾਰਨ ਸੱਜਣ ਕੁਮਾਰ ਦਾ ਪੋਲੀਗ੍ਰਾਫ਼ੀ ਟੈਸਟ ਕੀਤਾ ਜਾ ਰਿਹਾ ਹੈ।