ਗਿਆਨੀ ਪਰਵਾਨਾ ਤੇ ਗਿਆਨੀ ਭਗਵਾਨ ਦਾ ਜਲਦ ਕੀਤਾ ਜਾਵੇਗਾ ਸਨਮਾਨ : ਭਾਈ ਰੰਧਾਵਾ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਮਰ ਸ਼ਹੀਦਾਂ ਦੀ ਧਰਤੀ 'ਤੇ ਸੱਦਾ ਦੇ ਕੇ ਵਿਸ਼ੇਸ਼ ਸਨਾਮਨ ਕੀਤਾ ਜਾਵੇਗਾ

Gurpreet Singh Randhawa

ਚੰਡੀਗੜ੍ਹ : ਫ਼ਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਦਮਦਮੀ ਟਕਸਾਲ ਜੱਥਾ ਰਾਜਪੁਰਾ ਆਸਰਾ ਫ਼ਾਊਡੇਸ਼ਨ ਵਲੋਂ ਗਿਆਨੀ ਬਲਜਿੰਦਰ ਸਿੰਘ ਪਰਵਾਨਾ, ਗਿਆਨੀ ਭਗਵਾਨ ਸਿੰਘ ਖੋਜੀ ਦੀ ਅਗਵਾਈ ਹੇਠ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਦੇ ਵਿਸ਼ੇਸ਼ ਸਹਿਯੋਗ ਨਾਲ ਹੋਏ ਗੁਰਮਤਿ ਮੁਕਾਬਲਾ ਇਕ ਬਹੁਤ ਹੀ ਨਿਵੇਕਲੀ ਛਾਪ ਛੱਡ ਗਿਆ। ਤਕਰੀਬਨ 40 ਲੱਖ ਦੇ ਇਨਾਮ ਜਿਨ੍ਹਾਂ ਵਿਚ ਪਹਿਲੇ ਅਤੇ ਦੂਜੇ ਸਥਾਨ 'ਤੇ ਰਹਿਣ ਵਾਲੇ ਲੜਕੀ ਪ੍ਰਨੀਤ ਕੌਰ ਨੇ ਮਾਰੂਤੀ ਆਲਟੋ ਕਾਰ ਜਿਤੀ, ਬਨੂੜ ਦੇ 13 ਸਾਲਾ ਬੱਚੇ ਨੇ ਮੋਟਰਸਾਈਕਲ ਜਿਤਿਆ, ਬਾਕੀਆਂ ਬੱਚਿਆਂ ਨੂੰ ਪ੍ਰਮੁੱਖ 9 ਇਨਾਮ 7 ਲੱਖ ਰਪੁਏ ਦੇ ਜਿਨ੍ਹਾਂ ਵਿਚ ਐਪਲ ਫ਼ੋਨ ਤੋਂ ਲੈ ਕੇ ਸੋਨੀ ਦੀ 32 ਇੰਚ ਤਕ ਦੀ ਐਲ ਆਈ ਡੀ ਸ਼ਾਮਲ ਸੀ। 

ਇਸੇ ਤਰ੍ਹਾਂ 1000 ਬੱਚੇ ਜਿਨ੍ਹਾਂ ਪੰਜਾਬ ਦੇ ਪਿੰਡਾ ਪਿੰਡਾਂ ਸਹਿਰਾਂ ਤੋਂ ਲੈ ਕੇ ਪੰਜਾਬ ਤੋਂ ਬਾਹਰ ਜੰਮੂ ਕਸ਼ਮੀਰ ਮਹਾਂਰਾਸ਼ਟਰਾ ਹੈਦਰਾਬਾਦ ਤਕ ਦੇ ਬੱਚਿਆਂ ਨੇ ਭਾਗ ਲਿਆ। ਉਨ੍ਹਾਂ ਨੂੰ ਤਿੰਨ ਹਜ਼ਾਰ ਰੁਪੁਏ ਤਕ ਦੇ ਵਿਸ਼ੇਸ਼ ਇਨਾਮ ਵੰਡੇ ਗਏ ਜੋ ਕਿ ਅਪਣੇ ਆਪ ਵਿਚ ਗਿਆਨੀ ਪਰਵਾਨਾ ਤੇ ਗਿਆਨੀ ਖੋਜੀ ਦੀ ਵੱਡੀ ਮਿਹਨਤ ਨੂੰ ਦਰਸਾਉਂਦਾ ਹੈ। ਇਸ ਸਮੇਂ ਇਨਾਮਾਂ ਦੀ ਵੰਡ ਪੰਥ ਪ੍ਰਸਿੱਧ ਵਿਦਵਾਨ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਦੇ ਹੱਥੀ ਕਰਵਾਈ ਗਈ। ਇਸ ਸਮੇਂ ਬਾਬਾ ਹਰੀ ਸਿੰਘ ਨੇ ਜਿਥੇ ਸਮੁੱਚੀ ਟੀਮ ਨੂੰ ਵਧਾਈ ਦਿਤੀ ਉਸ ਦੇ ਨਾਲ ਨਾਲ ਪਰਵਾਨਾ ਬਾਰੇ ਬੋਲਦਿਆਂ ਕਿਹਾ ਕਿ ਇਨ੍ਹਾਂ ਨੇ ਅੱਜ ਬਤੌਰ ਵਿਦਿਆਰਥੀ ਜੱਥਾ ਰੰਧਾਵਾ ਸਾਡੀ ਲਈ ਵੀ ਬਹੁਤ ਵੱਡੇ ਮਾਣ ਵਾਲੀ ਗੱਲ ਕੀਤੀ ਹੈ। ਮੈਨੂੰ ਨਿਜੀ ਤੌਰ 'ਤੇ ਬਹੁਤ ਵੱਡੀ ਖ਼ੁਸ਼ੀ ਹੋਈ ਹੈ ਜਿਥੇ ਹੁਣ ਤਕ ਮੇਰੇ ਵਿਦਿਆਰਥੀਆਂ ਨੇ ਵੱਡੇ ਵੱਡੇ ਦੇਸ਼ ਵਿਦੇਸ਼ ਪੰਥਕ ਸਫ਼ਾਂ ਵਿਚ ਮੁਕਾਮ ਹਾਸਲ ਕੀਤੇ, ਉਨ੍ਹਾਂ ਵਿਚ ਪਰਵਾਨਾ ਵੀ ਸ਼ਾਮਲ ਹੋ ਗਿਆ ਅਤੇ ਇਨ੍ਹਾਂ ਦੇ ਸਾਥੀ ਵੀ ਵਧਾਈ ਦੇ ਪਾਤਰ ਹਨ। 

ਉਨ੍ਹਾਂ ਐਲਾਨ ਕੀਤਾ ਇਸ ਮਹਾਨ ਪੰਥਕ ਕਾਰਜ ਲਈ ਗਿਆਨੀ ਬਲਜਿੰਦਰ ਸਿੰਘ ਪਰਵਾਨਾ, ਗਿਆਨੀ ਭਗਵਾਨ ਸਿੰਘ ਖੋਜੀ ਨੂੰ ਅਮਰ ਸ਼ਹੀਦਾਂ ਦੀ ਧਰਤੀ 'ਤੇ ਸੱਦਾ ਦੇ ਕੇ ਵਿਸ਼ੇਸ਼ ਸਨਾਮਨ ਕੀਤਾ ਜਾਵੇਗਾ। ਅੱਜ ਦੇ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਬਾਬਾ ਮਨਮੋਹਨ ਸਿੰਘ ਬਾਰਨ ਵਾਲੇ ਗਿਆਨੀ ਪ੍ਰਤਿਪਾਲ ਸਿੰਘ ਕਥਾਵਚਾਕ ਗੁ: ਦੁੱਖ ਨਿਵਾਰਣ ਸਾਹਿਬ ਪਟਿਆਲਾ ਗਿਆਨੀ ਸਾਹਿਬ ਸਿੰਘ ਮਾਰਕੰਡਾ ਬਾਬਾ ਚਰਨਜੀਤ ਸਿੰਘ ਭੇਡਵਾਲ ਬਾਬਾ ਮਹਿੰਦਰ ਸਿੰਘ ਭੜੀ (ਸਿਮਰਜੋਤ ਸਿੰਘ ਭੜੀ ) ਬਾਬਾ ਦਰਸ਼ਨ ਸਿੰਘ ਜੱਥਾ ਰੰਧਾਵਾ ਗੁ: ਫ਼ਤਿਹਗੜ੍ਹ ਸਾਹਿਬ ਦੇ ਮਨੈਜਰ ਸ. ਗੁਰਸੇਵਕ ਸਿੰਘ ਹਠੂਰ ਮੈਨੇਜਰ ਗ: ਜੋਤੀ ਸਰੂਪ ਸਾਹਿਬ ਬਲਵਿੰਦਰ ਸਿੰਘ ਭਮਾਰਸੀ ਸ. ਅਮਰਜੀਤ ਸਿੰਘ ਕਾਊਟੈਂਟ ਆਦਿ ਹਾਜ਼ਰ ਸਨ।