ਕਈ ਜਥੇਬੰਦੀਆਂ ਨੇ ਅਕਾਲ ਤਖ਼ਤ 'ਤੇ ਦਿਤੀ ਸ਼ਿਕਾਇਤ, ਢਡਰੀਆਂ ਵਾਲੇ 'ਤੇ ਸ਼ਿਕੰਜਾ ਕਸਣ ਦੀਆਂ ਤਿਆਰੀਆਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅੱਜ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਵਿਰੁਧ ਅਕਾਲ ਤਖ਼ਤ ਸਾਹਿਬ 'ਤੇ ਇਕ ਸ਼ਿਕਾਇਤ ਲੈ ਕੇ ਯੂਰਪ ਦੀ ਸੰਗਤ, 50 ਦੇ ਕਰੀਬ ਗੁਰਦਵਾਰਾ ਕਮੇਟੀਆਂ ਦੇ...

Numerous organizations complain of Akal Takht against Ranjit Singh Dhadrian Wale

ਅੰਮ੍ਰਿਤਸਰ (ਪਰਮਿੰਦਰ ਅਰੋੜਾ): ਤੱਤ ਗੁਰਮਤਿ ਪ੍ਰਚਾਰਕ ਭਾਈ ਰਣਜੀਤ ਸਿੰਘ ਢਡਰੀਆਂ ਵਾਲਾ ਦੇ ਦੁਆਲੇ ਧਾਰਮਕ ਸ਼ਿਕੰਜਾ ਕਸਣ ਦੀਆਂ ਪੂਰੀਆਂ ਤਿਆਰੀਆਂ ਚਲ ਰਹੀਆਂ ਹਨ। ਅੱਜ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਵਿਰੁਧ ਅਕਾਲ ਤਖ਼ਤ ਸਾਹਿਬ 'ਤੇ ਇਕ ਸ਼ਿਕਾਇਤ ਲੈ ਕੇ ਯੂਰਪ ਦੀ ਸੰਗਤ, 50 ਦੇ ਕਰੀਬ ਗੁਰਦਵਾਰਾ ਕਮੇਟੀਆਂ ਦੇ ਅਹੁਦੇਦਾਰ, ਅੰਮ੍ਰਿਤ ਸੰਚਾਰ ਕਰਨ ਵਾਲੇ ਪੰਜ ਪਿਆਰੇ ਸਿੰਘਾਂ ਦੇ ਨਾਲ ਨਾਲ ਕਈ ਹੋਰ ਧਾਰਮਕ ਜਥੇਬੰਦੀਆਂ ਦੇ ਆਗੂ ਪੁੱਜੇ ਸਨ।

ਯੂਰਪ ਵਿਚ ਅੰਮ੍ਰਿਤ ਸੰਚਾਰ ਕਰਨ ਵਾਲੇ ਭਾਈ ਬਲਦੇਵ ਸਿੰਘ, ਭਾਈ ਸਵਰਨ ਸਿੰਘ, ਭਾਈ ਬਲਕਾਰ ਸਿੰਘ, ਭਾਈ ਨਛੱਤਰ ਸਿੰਘ ਅਤੇ ਭਾਈ ਰੇਸ਼ਮ ਸਿੰਘ ਦੀ ਅਗਵਾਈ ਵਿਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਜਥੇਦਾਰ ਨਾਲ ਮੁਲਾਕਾਤ ਕਰ ਕੇ ਦਸਿਆ ਕਿ ਭਾਈ ਰਣਜੀਤ ਸਿੰਘ ਸਿੱਖ ਇਤਿਹਾਸ ਦੇ ਮੂਲ ਸਰੋਤ ਰੱਦ ਕਰ ਰਿਹਾ ਹੈ। ਭਾਈ ਬਲਦੇਵ ਸਿੰਘ ਨੇ ਦਾਅਵਾ ਕੀਤਾ ਕਿ ਭਾਈ ਢਡਰੀਆਂ ਵਾਲੇ ਨੇ ਨਾ ਤਾਂ ਗੁਰੂ ਗ੍ਰੰਥ ਸਾਹਿਬ ਨਾ ਹੀ ਦਸਮ ਗ੍ਰੰਥ ਤੇ ਨਾ ਹੀ ਸੂਰਜ ਪ੍ਰਕਾਸ਼ ਗ੍ਰੰਥ ਪੜ੍ਹਿਆ ਹੈ, ਪਰ ਫਿਰ ਵੀ ਉਹ ਸਾਨੂੰ ਚੁਨੌਤੀਆਂ ਦੇ ਰਿਹਾ ਹੈ।

ਉਹ ਅਪਣੀ ਦੀਵਾਨ ਲਗਾ ਕੇ ਆਪ ਹੀ ਫ਼ੈਸਲੇ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਇਤਿਹਾਸ ਖ਼ੂਨ ਨਾਲ ਭਰਿਆ ਹੈ ਤੇ ਅਸੀ ਆਸ ਕਰਦੇ ਹਾਂ ਕਿ 'ਜਥੇਦਾਰ' ਸਾਡੀ ਸ਼ਿਕਾਇਤ 'ਤੇ ਗੌਰ ਕਰਨਗੇ। ਉਨ੍ਹਾਂ ਕਿਹਾ ਕਿ 3 ਅਕਤੂਬਰ ਨੂੰ ਪਹਿਲਾਂ ਵੀ ਲਿਖਤੀ ਮੰਗ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦਿਤਾ ਸੀ, ਇਸ ਸ਼ਿਕਾਇਤ 'ਤੇ ਵੀ ਜਥੇਦਾਰ ਨੇ ਗ਼ੌਰ ਨਹੀਂ ਕੀਤਾ। ਇਸ ਮੌਕੇ ਬੋਲਦਿਆਂ ਭਾਈ ਪਰਮਜੀਤ ਸਿੰਘ ਢਾਡੀ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਨੂੰ ਵਿਦੇਸ਼ਾਂ ਦੀਆਂ ਸੰਗਤਾਂ ਲੱਖਾਂ ਰੁਪਏ ਦਿੰਦੀਆਂ ਸਨ, ਪਰ ਹੁਣ ਉਹ ਸਾਡਾ ਖਾ ਕੇ ਸਾਨੂੰ ਅੱਖਾਂ ਦਿਖਾ ਰਿਹਾ ਹੈ, ਉਹ ਵਿਚਾਰ ਕਰਨ ਤੋਂ ਵੀ ਭੱਜ ਰਿਹਾ ਹੈ।