ਦਸਤਾਰ ਮਾਮਲਾ: ਬਾਦਲ ਪਰਵਾਰ ਤੇ ਸਿੱਖ ਕੌਮ ਦੇ ਰਖਵਾਲਿਆਂ ਨੇ ਧਾਰੀ ਚੁਪ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਹਾਲ ਹੀ ਵਿਚ ਮਲੋਟ ਰੈਲੀ ਚ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋ ਦਸਤਾਰ ਦੀ ਕੀਤੀ ਬੇਅਦਬੀ ਨੂੰ ਚੈਨਲਾਂ 'ਤੇ ਸੱਭ ਨੇ ਵੇਖਿਆ ਹੈ............

Turban

ਅੰਮ੍ਰਿਤਸਰ : ਹਾਲ ਹੀ ਵਿਚ ਮਲੋਟ ਰੈਲੀ ਚ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋ ਦਸਤਾਰ ਦੀ ਕੀਤੀ ਬੇਅਦਬੀ ਨੂੰ ਚੈਨਲਾਂ 'ਤੇ ਸੱਭ ਨੇ ਵੇਖਿਆ  ਹੈ ਜਿਸ ਕਾਰਨ ਸਿੱਖ ਕੌਮ ਨਿਰਾਸ਼ ਹੈ। ਦੂਜੇ ਪਾਸੇ ਮਲੋਟ ਰੈਲੀ ਦੇ ਕਰਤਾਧਰਤਾ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਚੁਪ ਹਨ।  ਲੋਕ ਸਭਾ ਵਿਚ ਆਮ ਆਦਮੀ ਪਾਰਟੀ ਦੇ ਸੰਸਦ ਮੈਬਰ ਭਗਵੰਤ ਮਾਨ ਨੇ ਨਰਿੰਦਰ ਮੋਦੀ ਵਲੋਂ ਦਸਤਾਰ ਦੇ ਨਿਰਾਦਰ ਨੂੰ ਉਠਾਉਂਦੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ 90 ਫ਼ੀ ਸਦੀ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਸਿੱਖ ਦੀ ਸ਼ਾਨ ਦਸਤਾਰ ਨਾਲ ਮੋਦੀ ਨੇ ਚੰਗਾ ਸਲੂਕ ਨਹੀਂ ਕੀਤਾ।

ਇਸ ਮੌਕੇ ਅਕਾਲੀ ਸੰਸਦ ਮੈਬਰ ਅਤੇ ਹਰਸਿਮਰਤ ਕੌਰ ਬਾਦਲ ਵੀ ਭਗਵੰਤ ਮਾਨ ਦਾ ਸਾਥ ਦੇਣ ਵਿਚ ਅਸਮਰਥ ਰਹੇ। ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ , ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੂੰ ਅੱਜ ਅੰਮ੍ਰਿਤਸਰ ਵਿਖੇ ਜਦ ਪੱਤਰਕਾਰਾਂ ਨੇ ਇਸ ਬਾਰੇ ਪੁਛਿਆ ਤਾਂ ਉਹ ਉਥੋਂ ਚਲੇ ਗਏ ਪਰ ਜੇ ਇਹ ਗ਼ਲਤੀ ਕਿਸੇ ਹੋਰ ਨੇ ਕੀਤੀ ਹੁੰਦੀ ਤਾਂ ਜਥੇਦਾਰਾਂ ਨੇ ਉਸ ਨੂੰ ਤਲਬ ਕਰ ਦੇਣਾ ਸੀ

ਜਾਂ ਮਾਫ਼ੀ ਮੰਗਣ ਦੇ ਆਦੇਸ਼ ਜਾਰੀ ਕਰ ਦੇਣੇ ਸਨ। ਸਿੱਖ ਹਲਕਿਆਂ ਵਿਚ ਚਰਚਾ ਹੈ ਕਿ ਵੋਟਾਂ ਤੇ ਅਹੁਦਿਆਂ ਦੀ ਲਾਲਸਾ ਵਿਚ ਬਾਦਲ ਪਰਵਾਰ ਨੇ ਭਾਜਪਾ ਦੀ ਕੇਂਦਰੀ ਲੀਡਰਸ਼ੀਪ ਅੱਗੇ ਗੋਡੇ ਟੇਕ ਦਿਤੇ ਹਨ ਜਿਸ ਕਾਰਨ ਸਿੱਖ ਕੌਮ ਦੀ  ਹਾਲਤ  ਹਾਸੋਹੀਣੀ ਬਣ ਗਈ ਹੈ।