ਗੁਰਦਵਾਰੇ ਦੀ ਪ੍ਰਧਾਨਗੀ ਤੇ ਪੁਰਾਣੀ ਰੰਜ਼ਸ਼ ਨੂੰ ਲੈ ਕੇ ਦੋ ਗੁੱਟ ਆਪਸ 'ਚ ਭਿੜੇ
ਸਰਪੰਚ ਦੀ ਦਸਤਾਰ ਲਾਹੁਣ ਨਾਲ ਤਣਾਅ ਦਾ ਮਾਹੌਲ
ਗੁਰਦਾਸਪੁਰ : ਪੁਰਾਣਾ ਸ਼ਾਲਾ ਥਾਣੇ ਅਧੀਨ ਪੈਂਦੇ ਪਿੰਡ ਨਵਾਂ ਪਿੰਡ ਬਹਾਦਰ ਵਿਖੇ ਗੁਰਦਵਾਰੇ ਦੀ ਪ੍ਰਧਾਨਗੀ ਅਤੇ ਪੁਰਾਣੀ ਰੰਜ਼ਸ਼ ਨੂੰ ਲੈ ਕੇ ਇਕ ਫ਼ਿਰਕੇ ਦੇ ਲੋਕ ਆਪਸ ਵਿਚ ਭਿੜ ਗਏ। ਇਸ ਝਗੜੇ ਵਿਚ ਪਿੰਡ ਦੀ ਸਰਪੰਚ ਤੇ ਗੁਰਦਵਾਰੇ ਦੀ ਮੌਜੂਦਾ ਪ੍ਰਧਾਨ ਦੀ ਪੱਗ ਲੱਥ ਗਈ। ਘਟਨਾ ਮਗਰੋ ਪਿੰਡ ਅੰਦਰ ਤਣਾਅ ਦਾ ਮਾਹੌਲ ਬਣ ਗਿਆ ਹੈ।
ਸਰਪੰਚ ਹਰਭਜਨ ਸਿੰਘ ਅਤੇ ਉਸ ਦੇ ਸਾਥੀ ਪਰਮਜੀਤ ਸਿੰਘ, ਮਹਿੰਦਰ ਸਿੰਘ, ਗੁਰਜੀਤ ਸਿੰਘ, ਜਸਵੰਤ ਸਿੰਘ ਅਤੇ ਗੁਰਦੇਵ ਸਿੰਘ ਨੇ ਦਸਿਆ ਿਕ ਅੱਜ ਸਵੇਰੇ ਉਹ 6.30 ਵਜੇ ਨਤਮਸਤਕ ਹੋਣ ਗਏ ਸਨ। ਇਸ ਦੇ ਬਆਦ ਦੂਸਰੀ ਧਿਰ ਦੇ ਲੰਬੜਦਾਰ ਮਲਕੀਤ ਸਿੰਘ, ਪੰਚਾਇਤ ਮੈਂਬਰ ਸੁਰਿੰਦਰ ਸਿੰਘ ਆਦਿ ਨੇ ਗੁਰਦਵਾਰਾ ਸਿੰਘ ਸਭਾ ਨਵਾਂ ਪਿੰਡ ਬਹਾਦਰ ਦੀ ਪ੍ਰਧਾਨਗੀ ਅਤੇ ਪੁਰਾਣੀ ਰੰਜ਼ਸ਼ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ।
ਮੌਜੂਦਾ ਸਰਪੰਚ ਦੀ ਧਿਰ ਦੇ ਵਿਅਕਤੀਆਂ ਨੇ ਦਸਿਆ ਕਿ ਮਲਕੀਤ ਸਿੰਘ ਨੇ ਹਰਭਜਨ ਸਿੰਘ ਦੀ ਦਸਤਾਰ ਲਾਹ ਦਿਤੀ। ਇਸ ਸਬੰਧੀ ਥਾਣਾ ਮੁੱਖ ਇੰਸਪੈਕਟਰ ਰਾਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਸਰਪੰਚ ਹਰਭਜਨ ਸਿੰਘ ਦੀ ਪੱਗ ਮਲਕੀਤ ਸਿੰਘ ਤੇ ਸੁਰਿੰਦਰ ਨੇ ਲਾਹੀ ਸੀ। ਹਰਭਜਨ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।