ਛੋਟੇ ਜਿਹੇ ਝਗੜੇ ਨੇ ਲੈ ਲਈ ਵਿਅਕਤੀ ਦੀ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਪਾਂਡਵ ਨਗਰ ਵਿਚ ਰੋਡ ਰੇਜ ਦਾ ਮਾਮਲਾ ਸਾਹਮਣੇ.....

Crime

ਨਵੀਂ ਦਿੱਲੀ (ਭਾਸ਼ਾ): ਦਿੱਲੀ ਦੇ ਪਾਂਡਵ ਨਗਰ ਵਿਚ ਰੋਡ ਰੇਜ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਇਕ 20 ਸਾਲ ਦੇ ਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ। ਘਟਨਾ ਦੇਰ ਰਾਤ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਯੋਗੇਸ਼ ਨਾਮ ਦਾ ਜਵਾਨ ਅਪਣੇ ਮੋਟਰਸਾਇਕਲ ਤੋਂ ਪਾਂਡਵ ਨਗਰ ਦੇ ਇਕ ਸਟੋਰ ਉਤੇ ਕੁਝ ਸਮਾਨ ਲੈਣ ਜਾ ਰਿਹਾ ਸੀ, ਇਸ ਦੌਰਾਨ ਉਸ ਦਾ ਮੋਟਰਸਾਈਕਲ ਇਕ i-20 ਕਾਰ ਨਾਲ ਟਚ ਹੋ ਗਿਆ। ਜਿਸ i-20 ਕਾਰ ਵਿਚ ਸਵਾਰ ਦੋ ਜਵਾਨਾਂ ਨਾਲ ਯੋਗੇਸ਼ ਦੀ ਝਗੜਾ ਹੋ ਗਿਆ। ​

ਹਾਲਾਂਕਿ ਇਸ ਤੋਂ ਬਾਅਦ ਯੋਗੇਸ਼ ਸਟੋਰ ਦੇ ਅੰਦਰ ਚੱਲਿਆ ਗਿਆ। ਪਰ ਥੋੜ੍ਹੀ ਦੇਰ ਬਾਅਦ ਜਦੋਂ ਯੋਗੇਸ਼ ਸਟੋਰ ਤੋਂ ਬਾਹਰ ਆਇਆ ਉਦੋਂ ਦੋਨੋਂ ਜਵਾਨਾਂ ਨਾਨ ਯੋਗੇਸ਼ ਦੀ ਫਿਰ ਤੋਂ ਝਗੜਾ ਹੋਇਆ। ਇਸ ਝਗੜੇ ਵਿਚ ਉਨ੍ਹਾਂ ਦੋਨੋਂ ਜਵਾਨਾਂ ਨੇ ਯੋਗੇਸ਼ ਦੇ ਉਤੇ ਤਾਬਤੋੜ ਫਾਇਰਿੰਗ ਕਰ ਦਿਤੀ। ਗੋਲੀ ਲੱਗਣ ਨਾਲ ਯੋਗੇਸ਼ ਦੀ ਮੌਕੇ ਉਤੇ ਹੀ ਮੌਤ ਹੋ ਗਈ। ਪੁਲਿਸ ਦੇ ਮੁਤਾਬਕ, ਯੋਗੇਸ਼ ਚਿਲਾ ਪਿੰਡ ਦਾ ਰਹਿਣ ਵਾਲਾ ਸੀ। ਉਸ ਦਾ ਭਰਾ ਕੋਲ ਦੇ ਹੀ ਕੁਕਰੇਜਾ ਹਾਸਪਤਾਲ ਵਿਚ ਭਰਤੀ ਸੀ। ਯੋਗੇਸ਼ ਉਥੇ ਦੇ ਹੀ ਇਕ ਸਟੋਰ ਉਤੇ ਕੁਝ ਸਮਾਨ ਲੈਣ ਲਈ ਆਇਆ ਸੀ। ​

ਫਿਲਹਾਲ ਯੋਗੇਸ਼ ਦੇ ਮ੍ਰਿਤਕ ਸਰੀਰ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ। ਹੁਣ ਪੁਲਿਸ ਸਟੋਰ ਦੇ ਅੰਦਰ ਅਤੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ, ਤਾਂਕਿ ਆਰੋਪੀਆਂ ਦੀ ਪਹਿਚਾਣ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾ ਸਕੇ।

Related Stories