ਅਪਣੇ ਬੂਤੇ ਹਸਪਤਾਲ ਨਹੀਂ ਚਲਾ ਸਕਦੀ ਦਿੱਲੀ ਕਮੇਟੀ : ਸਰਨਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਭਾਵੇਂ ਦਿੱਲੀ ਦੇ ਇਤਿਹਾਸਕ ਗੁਰਦਵਾਰਾ ਬਾਲਾ ਸਾਹਿਬ ਵਿਖੇ ਗੁਰੂ ਹਰਿਕ੍ਰਿਸ਼ਨ ਹਸਪਤਾਲ ਦੀ ਇਮਾਰਤ ਦਾ ਇਕ ਹਿੱਸਾ ਪੁਰਾਣੇ ਵੇਲੇ ਤੋਂ ਬਣਿਆ ਹੋਇਆ ਹੈ...

Paramjit Singh Sarna

ਨਵੀਂ ਦਿੱਲੀ, ਭਾਵੇਂ ਦਿੱਲੀ ਦੇ ਇਤਿਹਾਸਕ ਗੁਰਦਵਾਰਾ ਬਾਲਾ ਸਾਹਿਬ ਵਿਖੇ ਗੁਰੂ ਹਰਿਕ੍ਰਿਸ਼ਨ ਹਸਪਤਾਲ ਦੀ ਇਮਾਰਤ ਦਾ ਇਕ ਹਿੱਸਾ ਪੁਰਾਣੇ ਵੇਲੇ ਤੋਂ ਬਣਿਆ ਹੋਇਆ ਹੈ ਪਰ ਡੀਡੀਏ ਵਲੋਂ ਲੀਜ਼ 'ਤੇ ਦਿਤੀ ਗਈ ਜ਼ਮੀਨ 'ਤੇ ਬਣੇ ਹੋਏ ਅੱਧੇ ਅਧੂਰੇ ਹਸਪਤਾਲ ਦਾ ਚਾਲੂ ਹੋਣਾ ਇਕ ਸੁਪਨਾ ਬਣਿਆ ਹੋਇਆ ਹੈ ਪਰ ਹਸਪਤਾਲ ਬਾਰੇ ਦਰਜ ਮੁਕੱਦਮੇ ਕਾਰਨ ਸਰਨਾ ਭਰਾ ਅੱਜ ਵੀ ਚਿੰਤਾ ਵਿਚ ਹਨ। 

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਬਾਦਲ ਦਲ ਦੀ ਮੁਕੱਦਮੇਬਾਜ਼ੀ ਕਾਰਨ ਜਿਸ ਤਰ੍ਹਾਂ ਹੁਣ ਗੁਰੂ ਹਰਿਕ੍ਰਿਸ਼ਨ ਮੈਡੀਕਲ ਟਰੱਸਟ ਦੇ ਟਰੱਸਟੀਆਂ ਨੂੰ ਪੁਲਿਸ ਵਲੋਂ ਪੜਤਾਲ ਲਈ ਸਦਿਆ ਜਾ ਰਿਹਾ ਹੈ, ਉਸ ਨਾਲ ਭਵਿੱਖ ਵਿਚ ਕੋਈ ਹਸਤੀ ਬਾਲਾ ਸਾਹਿਬ ਹਸਪਤਾਲ ਨੂੰ ਚਲਾਉਣ ਵਿਚ ਸਹਿਯੋਗ ਦੇਣ ਤੋਂ ਪਾਸੇ ਹੀ ਰਹਿਣਗੇ।

ਸਰਨਾ ਨੇ ਦਸਿਆ ਕਿ ਅੱਜ ਵੀ ਸਮੁੱਚੇ ਟਰੱਸਟੀਆਂ ਦਾ ਇਕੋ ਮਤ ਹੈ ਕਿ 400 ਬਿਸਤਰਿਆਂ ਦੇ ਵੱਡ ਅਕਾਰੀ ਹਸਪਤਾਲ ਨੂੰ ਦਿੱਲੀ ਗੁਰਦਵਾਰਾ ਕਮੇਟੀ ਅਪਣੇ ਬਲ ਬੂਤੇ ਨਹੀਂ ਚਲਾ ਸਕਦੀ, ਇਸ ਲਈ ਸਿਹਤ ਖੇਤਰ ਦੀ ਨਿਜੀ ਕੰਪਨੀ ਨਾਲ ਸਮਝੌਤਾ ਕਰਨਾ ਹੀ ਪਵੇਗਾ। ਪਿਛਲੇ ਦਿਨੀਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਾਅਵਾ ਕੀਤਾ ਸੀ ਕਿ ਹਸਪਤਾਲ ਦੇ ਮਸਲੇ 'ਤੇ ਪੁੱਛ ਪੜਤਾਲ ਕਰਨ ਲਈ ਉਨ੍ਹਾਂ ਨੂੰ ਕਈ ਵਾਰ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਵਿਚ ਸਦਿਆ ਜਾ ਚੁਕਾ ਹੈ

ਤੇ ਉਹ ਪੜਤਾਲ ਵਿਚ ਸਹਿਯੋਗ ਵੀ ਦੇ ਰਹੇ ਹਨ। ਹੁਣ ਦਿੱਲੀ ਦੇ ਕਈ ਪਤਵੰਤਿਆਂ ਜਿਨ੍ਹਾਂ ਵਿਚ ਕਈ ਡਾਕਟਰ ਤੇ ਸਨਅਤਕਾਰ ਸ਼ਾਮਲ ਹਨ, ਨੂੰ ਵੀ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਵਲੋਂ ਪੁਛ ਪੜਤਾਲ ਲਈ ਵਾਰੋ ਵਾਰ ਸੱਦਿਆ ਜਾ ਰਿਹਾ ਹੈ। ਸਰਨਾ ਦੇ ਦਾਅਵੇ ਮੁਤਾਬਕ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਹਾਈ ਕੋਰਟ ਨੇ ਪਲਟਾ ਕੇ, ਟਰੱਸਟ ਦੀ ਮਾਨਤਾ ਬਹਾਲ ਕਰ ਦਿਤੀ ਹੋਈ ਹੈ। ਯਾਦ ਰਹੇ ਦਿੱਲੀ ਕਮੇਟੀ ਨੇ ਨਿਜੀ ਕੰਪਨੀ ਨਾਲ ਸਮਝੌਤਾ ਰੱਦ ਦਿਤਾ ਸੀ ਤੇ ਹਸਪਤਾਲ ਹੁਣ ਕਮੇਟੀ ਦੇ ਪ੍ਰਬੰਧ ਅਧੀਨ ਹੈ ਤੇ  ਹੁਣ ਬਾਦਲ ਦਲ ਦੀ ਕਮੇਟੀ ਵੀ ਕਿਸੇ ਕੰਪਨੀ ਨਾਲ ਸਮਝੌਤਾ ਕਰ ਕੇ ਹਸਪਤਾਲ ਚਲਾਉਣ ਦੇ ਰੌਂਅ ਵਿਚ ਹੈ।