'ਆਉ, ਗੁਰੂ ਤੇਗ ਬਹਾਦਰ ਜੀ ਦੇ ਸ਼ੁਕਰਗੁਜ਼ਾਰ ਹੋਈਏ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

20 ਤੋਂ 27 ਦਸੰਬਰ ਤੱਕ ਦਾ ਸ਼ਹੀਦੀ ਹਫ਼ਤਾ ਅਨੰਦਪੁਰ ਸਾਹਿਬ ਦੇ ਇਤਿਹਾਸ ਵਿਚ ਵਿਸ਼ੇਸ਼ ਮਹਤੱਵ ਰੱਖਦਾ ਹੈ.......

Principal Surinder Singh

ਸ੍ਰੀ ਅਨੰਦਪੁਰ ਸਾਹਿਬ  : 20 ਤੋਂ 27 ਦਸੰਬਰ ਤੱਕ ਦਾ ਸ਼ਹੀਦੀ ਹਫ਼ਤਾ ਅਨੰਦਪੁਰ ਸਾਹਿਬ ਦੇ ਇਤਿਹਾਸ ਵਿਚ ਵਿਸ਼ੇਸ਼ ਮਹਤੱਵ ਰੱਖਦਾ ਹੈ। ਕਿਉਂ ਕਿ ਇਸ ਨਗਰੀ ਦੇ ਬਾਨੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਿਵਾਰ ਮਨਵਤਾ ਦੇ ਭਲੇ ਲਈ ਇਸ ਹਫ਼ਤੇ ਸ਼ਹੀਦ ਹੋਇਆ ਸੀ। 
ਗੁਰੂ ਤੇਗ ਬਹਾਦਰ ਜੀ ਅਤੇ ਦਸਮੇਸ਼ ਪਿਤਾ ਦੇ ਪਰਿਵਾਰ ਨੇ ਅਪਣੀ ਜ਼ਿੰਦਗੀ ਦੇ ਲੱਗਭਗ 40 ਸਾਲ ਇਸੇ ਧਰਤੀ ਤੇ ਬਤੀਤ ਕੀਤੇ। ਇਥੋਂ ਹੀ ਧਰਮ ਦੀ ਰਖਿਆ ਲਈ ਗੁਰੂ ਤੇਗ ਬਹਾਦਰ ਜੀ ਦਿੱਲੀ ਚਾਂਦਨੀ ਚੌਂਕ ਵਿਚ ਸ਼ਹਾਦਤ ਦਾ ਜਾਮ ਪੀਣ ਲਈ ਰਵਾਨਾ ਹੋਏ।

ਇਥੋਂ ਹੀ ਚਾਰ ਸਾਹਿਬਜਾਦਿਆਂ ਵਿਚੋਂ ਤਿੰਨ ਸਾਹਿਬਜਾਦਿਆਂ ਦਾ ਜਨਮ ਅਤੇ ਖ਼ਾਲਸਾ ਪੰਥ ਦੀ ਸਾਜਨਾ ਹੋਈ। ਇਸ ਲਈ ਸਾਨੂੰ ਸਾਰਿਆਂ ਨੂੰ ਸਰਬੰਸ ਦਾਨੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਿੰ: ਸੁਰਿੰਦਰ ਸਿੰਘ ਮੈਂਬਰ ਸ਼੍ਰੋ: ਗੁ: ਪ੍ਰੰ: ਕਮੇਟੀ ਨੇ ਕੀਤਾ। ਉਹਨਾਂ ਅੱਗੇ ਕਿਹਾ ਕਿ ਇਸ ਸ਼ਹੀਦੀ ਹਫ਼ਤੇ ਵਿਚ ਹੀ ਦਸਮੇਸ਼ ਪਿਤਾ ਦੇ ਦੋ ਵੱਡੇ ਸਾਹਿਬਜਾਦੇ 21-22 ਦਸੰਬਰ ਨੂੰ ਚਮਕੌਰ ਦੀ ਜੰਗ ਵਿਚ, ਦੋ ਛੋਟੇ ਸਾਹਿਬਜਾਦੇ ਅਤੇ ਮਾਤਾ ਗੁਜਰੀ ਜੀ ਨੂੰ 25, 26, 27 ਦਸੰਬਰ ਨੂੰ ਅਨੇਕਾਂ ਕਸ਼ਟ ਦੇ ਕੇ ਸਰਹੰਦ ਦੀ ਧਰਤੀ ਤੇ ਸ਼ਹੀਦ ਕਰ ਦਿਤਾ ਗਿਆ ਸੀ।

ਇਸ ਲਈ ਸਾਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਰਉਪਕਾਰਾਂ ਨੂੰ ਯਾਦ ਰੱਖਣ ਅਤੇ ਉਹਨਾਂ ਦੇ ਸ਼ੁਕਰਗੁਜ਼ਾਰ ਹੋਣ ਲਈ ਹੇਠ ਲਿਖੀਆਂ ਤਿੰਨ ਗੱਲਾਂ ਦੇ ਪਾਬੰਦ ਹੋਣਾ ਚਾਹੀਦਾ ਹੈ।  ਇਸ ਸ਼ਹੀਦੀ ਹਫਤੇ ਵਿਚ ਅਪਣੇ ਘਰਾਂ ਵਿਚ ਕਿਸੇ ਕਿਸਮ ਦਾ ਐਸਾ ਕੰਮ ਨਾ ਕਰੀਏ ਜਿਸ ਵਿਚ ਨੱਚਣਾ ਟੱਪਣਾ ਗਾਉਣਾ ਵਜਾਉਣਾ ਅਤੇ ਨਸ਼ਿਆਂ ਦੀ ਵਰਤੋਂ ਹੁੰਦੀ ਹੋਵੇ।

ਇਸ ਵਾਰ (26, 27, 28 ਦਸੰਬਰ 2018) ਇਹ ਤਿੰਨ ਰਾਤਾਂ ਅਸੀਂ ਧਰਤੀ ਤੇ ਸੌਂ ਕੇ ਠੰਡੇ ਬੁਰਜ ਵਾਲਾ ਵਾਤਾਬਰਣ ਮਹਿਸੂਸ ਕਰੀਏ। 27 ਦਸੰਬਰ ਦਿਨ ਵੀਰਵਾਰ ਛੋਟੇ ਸਾਹਿਬਜਾਦਿਆਂ ਨੂੰ ਜਦੋਂ ਨੀਂਹਾਂ ਵਿਚ ਚਿਣਿਆ ਗਿਆ ਹਲਕਾ ਅਨੰਦਪੁਰ ਸਾਹਿਬ ਦੀਆਂ ਸੰਗਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ੁਕਰਨਾ ਕਰਨ ਲਈ ਗੁ: ਸੀਸ ਗੰਜ ਸਾਹਿਬ ਵਿਖੇ ਇਕੱਤਰ ਹੋ ਕੇ ਗੁਰਬਾਣੀ ਪਾਠ ਤੇ ਵਾਹਿਗੁਰੂ ਜੀ ਦਾ ਸਿਮਰਨ ਕਰੀਏ।