ਕੁਵੈਤ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਦਾ ਸ਼ਹੀਦੀ ਪੁਰਬ ਮਨਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਖਾੜੀ ਦੇ ਦੇਸ਼ ਕੁਵੈਤ ਵਿਚ ਵਸਦੀਆਂ ਸਮੂਹ ਸੰਗਤਾਂ ਨੇ ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦਾ ਸ਼ਹੀਦੀ ਦਿਵਸ ਬੜੀ ਸ਼ਰਧਾ...

Celebrating Guru Tegh Bahadur's martyrdom celebration in Kuwait

ਕੁਵੈਤ, 19 ਦਸੰਬਰ (ਅਰਜਨ ਸਿੰਘ ਖੈਹਰਾ): ਖਾੜੀ ਦੇ ਦੇਸ਼ ਕੁਵੈਤ ਵਿਚ ਵਸਦੀਆਂ ਸਮੂਹ ਸੰਗਤਾਂ ਨੇ ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦਾ ਸ਼ਹੀਦੀ ਦਿਵਸ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ। ਇਸ ਸਬੰਧ ਵਿਚ ਗੁਰੂ ਨਾਨਕ ਦਰਬਾਰ (ਸ. ਗੁਰਵਿੰਦਰ ਸਿੰਘ ਨੀਟੂ ਸਾਹਨੀ) ਦੇ ਘਰ ਵਿਚ ਸੰਗਤਾਂ ਦੀ ਸੁਵਿਧਾ ਨੂੰ ਮੁੱਖ ਰੱਖਦਿਆਂ 12 ਦਸੰਬਰ ਸ਼ਾਮ ਨੂੰ 6 ਤੋਂ 8-30 ਵਜੇ ਤਕ ਗੁ: ਪ੍ਰ: ਕਮੇ: ਵਲੋਂ ਸਰਵ-ਰੇ-ਕਾਇਨਾਤ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜ਼ੂਰੀ ਵਿਚ ਵਿਸ਼ਾਲ ਦੀਵਾਨ ਸਜਾਏ ਗਏੇ।

ਦੂਰ ਨੇੜਿਉਂ ਪਹੁਚੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ਅਤੇ ਸਤਿਗੁਰੂ ਜੀ ਦੇ ਮੁਕੱਦਸ ਚਰਨਾਂ 'ਤੇ ਮੱਥਾ ਟੇਕਿਆ ਅਤੇ ਕੀਰਤਨ ਅਤੇ ਕਥਾ ਦਾ ਅਨੰਦ ਮਾਣਿਆ। ਦੀਵਾਨ ਵਿਚ ਭਾਈ ਮਨਜੀਤ ਸਿੰਘ ਜਗਰੂਪ ਸਿੰਘ ਦਾ ਰਾਗੀ ਜੱਥਾ ਅਤੇ ਛੋਟੇ ਛੋਟੇ ਬੱਚਿਆਂ ਨੇ ਸ਼ਬਦ ਕੀਰਤਨ ਕੀਤਾ। ਨਿਸ਼ਕਾਮ ਕੀਰਤਨ ਸੇਵਕ ਜਥੇ ਦੀਆਂ ਹੋਣਹਾਰ ਬੱਚੀਆਂ ਜਗਨੂਰ ਕੌਰ, ਗੁਰਲੀਨ ਕੌਰ, ਗੁਰਮੇਹਰ ਕੌਰ, ਬੱਚੇ ਜਸਕੀਰਤ ਸਿੰਘ ਆਦਿਕ ਨੇ ਸ਼ਬਦ ਗਾਇਨ ਕਰ ਕੇ ਸੁਰਤਾਲ ਦੀ ਸੋਝੀ ਦਾ ਅਹਿਸਾਸ ਕਰਵਾਇਆ।

ਭਾ: ਪ੍ਰਭਦੀਪਪਾਲ ਸਿੰਘ, ਮਨਮੀਤ ਸਿੰਘ ਆਦਿਕ ਨੇ ਦੀਵਾਨ ਦੀ ਸਮਾਪਤੀ ਤੱਕ ਤਬਲੇ ਦੀਆਂ ਵੱਖ ਵੱਖ ਤਾਲਾਂ ਨਾਲ ਖ਼ੂਬਸੂਰਤ ਅਦਾਇਗੀ ਕੀਤੀ। ਸੰਗਤਾਂ ਦੀ ਪੁਰਾਣੇ ਲੰਮੇ ਸਮੇਂ ਤੋਂ ਚਲੀ ਆ ਰਹੀ ਰਵਾਇਤ ਮੁਤਾਬਕ ਸ਼ਹੀਦੀ ਦਿਵਸ ਦੇ ਦਿਹਾੜੇ ਤੇ ਸੰਗਤਾਂ ਦੇ ਘਰਾਂ ਵਿਚ ਕੀਰਤਨ ਅਤੇ ਕਥਾ ਦੇ ਦੀਵਾਨ ਸਜਾਏ ਗਏ। 

Related Stories