ਗੁ. ਸ਼ਹੀਦ ਬਾਬਾ ਗੁਰਬਖਸ਼ ਸਿੰਘ ਨੂੰ ਬਾਦਲਾਂ ਤੋਂ ਆਜ਼ਾਦ ਕਰਾਇਆ ਜਾਵੇ: ਜਸਟਿਸ ਬੈਂਸ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਾਬਕਾ ਹਾਈਕੋਰਟ ਦੇ ਜਸਟਿਸ ਅਜੀਤ ਸਿੰਘ ਬੈਂਸ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਸਥਿਤ ਗੁ. ਸ਼ਹੀਦ ਬਾਬਾ ਗੁਰਬਖਸ਼ ਸਿੰਘ ਨੂੰ ਬਾਦਲਾਂ ਤੋਂ ਅਜ਼ਾਦ ਕਰਾਇਆ ਜਾਵੇ.....

Justice Ajit Singh Bains

ਅੰਮ੍ਰਿਤਸਰ : ਸਾਬਕਾ ਹਾਈਕੋਰਟ ਦੇ ਜਸਟਿਸ ਅਜੀਤ ਸਿੰਘ ਬੈਂਸ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਸਥਿਤ ਗੁ. ਸ਼ਹੀਦ ਬਾਬਾ ਗੁਰਬਖਸ਼ ਸਿੰਘ ਨੂੰ ਬਾਦਲਾਂ ਤੋਂ ਅਜ਼ਾਦ ਕਰਾਇਆ ਜਾਵੇ। ਜਸਟਿਸ ਬੈਂਸ ਮੁਤਾਬਕ ਗੁਰੂ ਘਰ 'ਚ ਇਸ ਕਦਰ ਕਬਜ਼ਾ ਹੈ ਕਿ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਦੇ ਪਵਿੱਤਰ ਅਸਥਾਨ ਨੂੰ ਸ਼੍ਰੋਮਣੀ ਕਮੇਟੀ ਨੇ ਬਾਦਲਾਂ ਦੇ ਨਾਮ ਲਿਖ ਦਿਤਾ ਹੈ। ਇਥੇ ਕਿਸੇ ਵੀ ਗੈਰ ਬਾਦਲ ਨੂੰ ਅਖੰਡ ਪਾਠ ਕਰਵਾਉਣ ਦੀ ਇਸ ਕਦਰ ਮਨਾਹੀ ਹੈ ਕਿ ਕੋਈ ਵੀ ਸ਼੍ਰੋਮਣੀ ਕਮੇਟੀ ਦਾ ਅਧਿਕਾਰੀ ਜਾਂ ਕਰਮਚਾਰੀ ਕਿਸੇ ਹੋਰ ਵਿਅਕਤੀ ਦਾ ਅਖੰਡ ਪਾਠ ਬੁੱਕ ਕਰਨ ਦੀ ਹਿੰਮਤ ਨਹੀ ਕਰ ਸਕਦਾ।

ਇਸ ਦੀ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿ. ਹਰਪ੍ਰੀਤ ਸਿੰਘ ਨੂੰ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀ ਹੋਈ, ਜਿਸ ਤੋ ਸਪੱਸ਼ਟ ਹੁੰਦਾ ਹੈ ਕਿ ਜਥੇਦਾਰ ਵੀ ਬਾਦਲਾਂ ਦੇ ਪ੍ਰਭਾਵ ਥੱਲੇ ਹੀ ਨਹੀ ਸਗੋ ਉਹ ਆਪਣੀ ਗੱਦੀ ਬਚਾਉਣ ਦੇ ਚੱਕਰ 'ਚ ਹੈ। ਜਸਟਿਸ ਅਜੀਤ ਸਿੰਘ ਬੈਂਸ ਪ੍ਰਧਾਨ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਦਸਿਆ ਕਿ ਸ੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਅਧੀਨ ਗੁਰਦੁਵਾਰਿਆਂ, ਸੰਸਥਾਵਾਂ ਅਤੇ ਅਦਾਰਿਆ ਆਦਿ ਵਿਚ ਹੋਈਆ ਬੇਨਿਯਮੀਆਂ/ਘਪਲਿਆਂ ਬਾਰੇ ਸਬੂਤ ਇਕੱਠੇ ਕੀਤੇ  ਜਾ ਰਹੇ ਸਨ

ਜਿਸ ਵਿਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੂਹ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੀ ਬੂਕਿੰਗ ਦਾ ਵਿਸ਼ਾ ਵੀ ਸ਼ਾਮਿਲ ਸੀ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੂਹ ਅੰਦਰ ਕੁਝ ਦਿਨਾਂ ਵਿਚ ਹੀ ਸ੍ਰੀ ਅਖੰਡ ਪਾਠ ਲਈ ਤਰੀਕ ਮਿਲਣਾ ਅਸੰਭਵ ਹੀ ਨਹੀ ਸਗੋ ਟੀਸੀ ਦਾ ਬੇਰ ਲਾਹ ਕੇ ਲਿਆਉਣ ਦੇ ਬਰਾਬਰ ਹੈ ਜੇਕਰ ਪਹੁੰਚ  ਬਾਦਲ ਜਾਂ ਮਜੀਠੀਏ ਪਰਿਵਾਰ ਤਕ ਹੋਵੇ ਤਾਂ ਫਿਰ ਕੋਈ ਮੁਸ਼ਕਲ ਆਉਣੀ ਤਾਂ ਦੂਰ ਰਿਹਾ ਸ਼੍ਰੋਮਣੀ ਕਮੇਟੀ ਦਾ ਮੁਖੀ ਉਠ ਕੇ ਆਪ ਬੁਕਿੰਗ ਕਰਵਾਉਣ ਲਈ ਤੁਰ ਪਵੇਗਾ।  

2012 ਤੋਂ ਸਿਰਫ਼ ਸੁਖਬੀਰ ਬਾਦਲ ਦੇ ਹੀ ਸ੍ਰੀ ਅਖੰਡ ਪਾਠ ਸਾਹਿਬ ਬੂਕ ਕੀਤੇ ਜਾਂਦੇ ਹਨ। ਉਨ੍ਹਾਂ ਦੀ ਟੀਮ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਬੁੱਕ ਕਰਨ ਵਾਲੇ ਅਮਲੇ ਨਾਲ ਸਪੰਰਕ ਕੀਤਾ ਤਾ ਉਹਨਾਂ ਦਸਿਆ ਕਿ ਸਾਲ 2012 ਤੋ ਆਮ ਸੰਗਤ/ ਸ਼ਰਧਾਲੂਆਂ/ ਸਿੱਖਾਂ  ਦੇ ਅਖੰਡ ਪਾਠ ਸਾਹਿਬ ਦੀ ਬੁਕਿੰਗ ਦੀ ਪ੍ਰਧਾਨ ਸਾਹਿਬ ਨੇ ਮਨਾਹੀ ਕੀਤੀ ਹੈ।