ਨਾਮਧਾਰੀਆਂ ਨੇ ਵਖਰੇ ਗੁਟਕੇ ਸਾਹਿਬ ਛਪਾ ਕੇ ਹੁਕਮਨਾਮੇ ਦੀ ਕੀਤੀ ਉਲੰਘਣਾ: ਸਿਰਸਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਕਮੇਟੀ ਦੀ ਮਿਲੀਭੁਗਤ ਨਾਲ ਨਾਮਧਾਰੀਆਂ ਵਲੋਂ ਹੁਕਮਨਾਮੇ ਦੇ ਉਲਟ ਜਾ ਕੇ ਅਪਣੇ ਨਾਂ ਦੇ ਵਖਰੇ ਗੁਟਕੇ ਸਾਹਿਬ 100 ਪੰਨਿਆਂ ਦਾ ਤੀਜਾ ਐਡੀਸ਼ਨ ਛਪਵਾਇਆ ਗਿਆ........

Baldev Singh Sirsa

ਹਰੀਕੇ ਪੱਤਣ : ਸ਼੍ਰੋਮਣੀ ਕਮੇਟੀ ਦੀ ਮਿਲੀਭੁਗਤ ਨਾਲ ਨਾਮਧਾਰੀਆਂ ਵਲੋਂ ਹੁਕਮਨਾਮੇ ਦੇ ਉਲਟ ਜਾ ਕੇ ਅਪਣੇ ਨਾਂ ਦੇ ਵਖਰੇ ਗੁਟਕੇ ਸਾਹਿਬ 100 ਪੰਨਿਆਂ ਦਾ ਤੀਜਾ ਐਡੀਸ਼ਨ ਛਪਵਾਇਆ ਗਿਆ। ਇਨ੍ਹਾਂ ਗੁਟਕਿਆਂ ਵਿਚ ਦੇਹਧਾਰੀ ਨੂੰ ਗੁਰੂ ਮੰਨਣ ਲਈ ਪ੍ਰੇਰਿਤ ਕੀਤਾ ਗਿਆ ਜਿਸ ਦਾ ਜਵਾਬ ਨਾਮਧਾਰੀ ਅਤੇ ਸ਼੍ਰੋਮਣੀ ਕਮੇਟੀ ਸਿੱਖ ਕੌਮ ਨੂੰ ਦੇਵੇ ਅਤੇ ਆਉਣ ਵਾਲੇ ਦਿਨ੍ਹਾਂ ਵਿਚ ਇਸ ਮਾਮਲੇ ਸਬੰਧੀ ਸਿੱਖ ਕੌਮ ਨੂੰ ਇਕੱਠਾ ਕਰ ਕੇ ਕਾਨਫ਼ਰੰਸਾਂ ਕੀਤੀਆਂ ਜਾਣਗੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਲ ਖ਼ਾਲਸਾ ਕਿਸਾਨ ਵਿੰਗ ਦੇ ਆਗੂ ਤੇ ਲੋਕ ਭਲਾਈ ਇਨਸਾਫ਼ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਕੀਤਾ।

 ਉਨ੍ਹਾਂ ਕਿਹਾ ਕਿ ਇਸ ਗੁਟਕਾ ਸਾਹਿਬ ਵਿਚ ਅੰਮ੍ਰਿਤ ਵੇਲੇ ਦੀਆਂ ਪੰਜਾਂ ਬਾਣੀਆਂ ਤੋਂ ਇਲਾਵਾ ਹਵਨ ਯੱਗ ਦੀ ਵਿਧੀ ਵੀ ਦਸੀ ਗਈ ਜਦਕਿ ਸਿੱਖ ਧਰਮ ਵਿਚ ਹਵਨ ਯੱਗ ਲਈ ਕੋਈ ਥਾਂ ਨਹੀਂ ਹੈ। ਇਸ ਤੋਂ ਇਲਾਵਾ ਗੁਰੂਆਂ ਅਤੇ ਸਿੱਖਾਂ ਵਿਰੁਧ ਕਾਫ਼ੀ ਮਾੜਾ ਲਿਖਿਆ ਗਿਆ ਹੈ ਕਿ ਜਿਹੜਾ ਵਿਅਕਤੀ ਉਨ੍ਹਾਂ ਦੇ ਦੇਹਧਾਰੀ ਗੁਰੂ ਤੋਂ ਕੰਨ ਵਿਚ ਨਾਂ ਨਹੀ ਲੈਂਦਾ, ਉਹ ਸੱਪਾਂ, ਸੂਰਾਂ, ਗਧਿਆਂ ਨਾਲੋਂ ਬੁਰੇ ਹੈ। ਉਨ੍ਹਾਂ ਕਿਹਾ ਕਿ ਕਿ ਸਿੱਖਾਂ ਨੂੰ ਓਨਾ ਖ਼ਤਰਾ ਆਰ.ਐਸ.ਐਸ ਤੋਂ ਨਹੀਂ, ਜਿੰਨਾ ਖ਼ਤਰਾ ਸ਼੍ਰੋਮਣੀ ਕਮੇਟੀ ਅਤੇ ਨਾਮਧਾਰੀਆਂ ਤੋਂ ਹੈ।