ਸਿੱਧੂ ਨੂੰ ਮਿਲੇਗਾ ਫ਼ਖ਼ਰ ਏ ਕੌਮ ਸਨਮਾਨ!

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਰਤਾਰਪੁਰ ਲਾਂਘੇ ਨੂੰ ਲੈ ਕੇ ਜਿਥੇ ਪਹਿਲਾ ਪੰਜਾਬ ਸਰਕਾਰ ਵਿਚ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਰੱਜ ਕੇ ਭੰਡਿਆ ਗਿਆ

Sidhu will be Honored with Fakhar-A-Kaum award

ਚੰਡੀਗੜ, 30 ਨਵੰਬਰ (ਬਲਜੀਤ ਮਰਵਾਹਾ) : ਕਰਤਾਰਪੁਰ ਲਾਂਘੇ ਨੂੰ ਲੈ ਕੇ ਜਿਥੇ ਪਹਿਲਾ ਪੰਜਾਬ ਸਰਕਾਰ ਵਿਚ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਰੱਜ ਕੇ ਭੰਡਿਆ ਗਿਆ। ਉਥੇ ਹੀ ਹੁਣ ਉਹਨਾਂ ਦੇ ਸਿਰ ਇਸ ਕੰਮ ਦਾ ਸੇਹਰਾ ਬਝਿੱਆ ਜਾ ਰਿਹਾ ਹੈ। ਸੋਸ਼ਲ ਮੀਡਿਆ ਤੇ ਇਕ ਨਵੀਂ ਚਰਚਾ ਛਿੜ ਪਈ ਹੈ ਕਿ ਸਿੱਧੂ ਨੂੰ ਪੰਜਾਬ ਸਰਕਾਰ ਜਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਐੱਸਜੀਪੀਸੀ ਵਲੋਂ ਫ਼ਖ਼ਰ ਏ ਕੌਮ ਸਨਮਾਨ ਸਨਮਾਨ ਦਿਤਾ ਜਾਵੇ । ਹਾਲਾਂਕਿ ਪਾਕਿਸਤਾਨ ਵਿਚ ਸਿੱਧੂ ਇਸ ਕਰਕੇ ਬੇਹੱਦ ਮਸ਼ਹੂਰ ਹੋ ਗਏ ਹਨ।  

ਜਿਥੇ ਆਮ ਜਨਤਾ ਇਸ ਦੇ ਹਕ ਵਿਚ ਹੈ। ਉਥੇ ਹੀ ਸਿੱਧੂ ਦੇ ਵਿਰੋਧੀ ਰਾਜਨੀਤਕ ਦਲ ਇਸ ਦਾ ਵਿਰੋਧ ਕਰ ਰਹੇ ਹਨ। ਜੇਕਰ ਐੱਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਲਿਹਾਜ ਨਾਲ ਦੇਖਿਆ ਜਾਵੇ ਤਾ ਸ਼ਾਇਦ ਹੀ ਅਜਿਹਾ ਕੁਝ ਹੋਵੇ। ਕਾਂਗਰਸ ਪਾਰਟੀ ਵਾਲੀ ਪੰਜਾਬ ਸਰਕਾਰ ਇਸ ਤਰ੍ਹਾਂ ਦਾ ਕੁਝ ਕਰ ਸਕਦੀ ਹੈ ਇਸ ਤੇ ਵੀ ਕਈ ਤਰਾਂ ਦੇ ਸ਼ੰਕੇ ਹਨ। ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਸਿੱਧੂ ਨੂੰ ਪਾਕਿਸਤਾਨ ਵਾਲੇ ਪੰਜਾਬ ਦੀ ਕਾਂਗਰਸ ਦਾ ਪ੍ਰਧਾਨ ਬਣਾ ਦੇਣਾ ਚਾਹੀਦਾ ਹੈ।  

ਪੰਜਾਬ ਭਾਜਪਾ ਪ੍ਰਧਾਨ ਇੰਜੀਨਿਅਰ ਸ਼ਵੇਤ ਮਲਿਕ ਕਹਿੰਦੇ ਹਨ ਕਿ ਸਿੱਧੂ ਨੂੰ ਗੋਪਾਲ ਸਿੰਘ ਚਾਵਲਾ, ਹਤਿਆਰੇ ਜਰਨਲ ਨਾਲ ਜੱਫੀ ਪਾਉਣ ਕਰਕੇ “ਫ਼ਖ਼ਰ ਏ ਕੌਮ ਸਨਮਾਨ ”ਦਿਤਾ ਜਾਣਾ ਚਾਹੀਦਾ ਹੈ। ਉਹ ਕਹਿੰਦੇ ਹਨ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਸਿੱਧੂ ਪਾਕਿਸਤਾਨ ਨਾਲ ਏਨੇ ਸੰਬੰਧ ਕਿਉਂ ਵਧਾ ਰਿਹਾ ਹੈ।