ਸੋ ਦਰ ਤੇਰਾ ਕਿਹਾ- ਕਿਸਤ 51

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਅਧਿਆਏ - 22

So Dar Tera Keha - 51

ਸਿਰੀ ਰਾਗੁ ਮਹਲਾ ੧
ਕੋਟਿ ਕੋਟੀ ਮੇਰੀ ਆਰਜਾ,
ਪਵਣੁ ਪੀਅਣੁ ਅਪਿਆਉ ।।
ਚੰਦੁ ਸੂਰਜੁ ਦੁਇ ਗੁਫੈ ਨ ਦੇਖਾ,

ਸੁਪਨੈ ਸਉਣ ਨ ਥਾਉ ।।
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ।।
ਸਾਚਾ ਨਿਰੰਕਾਰੁ ਨਿਜ ਥਾਇ ।।
ਸੁਣਿ ਸੁਣਿ ਆਖਣੁ ਆਖਣਾ
ਜੇ ਭਾਵੈ ਕਰੇ ਤਮਾਇ ।।੧।। ਰਹਾਉ ।।

ਕੁਸਾ ਕਟੀਆ ਵਾਰ ਵਾਰ, ਪੀਸਣਿ ਪੀਸਾ ਪਾਇ ।।
ਅਗੀ ਸੇਤੀ ਜਾਲੀਆ, ਭਸਮ ਸੇਤੀ ਰਲਿ ਜਾਉ ।।
ਭੀ ਤੇਰੀ ਕੀਮਤਿ ਨ ਪਵੈ,
ਹਉ ਕੇਵਡੁ ਆਖਾ ਨਾਉ ।।੨।।

ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ ।।
ਨਦਰੀ ਕਿਸੈ ਨ ਆਵਊ ਨਾ ਕਿਛੁ ਪੀਆ ਨ ਖਾਉ ।।
ਭੀ ਤੇਰੀ ਕੀਮਤਿ ਨਾ ਪਵੈ,
ਹਉ ਕੇਵਡੁ ਆਖਾ ਨਾਉ ।।੩।।

ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ ।।
ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ ।।
ਭੀ ਤੇਰੀ ਕੀਮਤਿ ਨਾ ਪਵੈ,
ਹਉ ਕੇਵਡੁ ਆਖਾ ਨਾਉ ।।੪।।

ਅਸੀ ਪਿਛੇ ਗੁਰਬਾਣੀ ਦੀ ਵਿਆਖਿਆ ਕਰਦੇ ਹੋਏ, ਇਸ ਗੱਲ 'ਤੇ ਵਿਚਾਰ ਕਰ ਚੁੱਕੇ ਹਾਂ ਕਿ ਦੁਨੀਆਂ ਦੇ ਸਾਰੇ ਪੈਗ਼ੰਬਰਾਂ, ਵਿਦਵਾਨਾਂ ਤੇ ਪ੍ਰਚਾਰਕਾਂ ਨੇ ਰੱਬ, ਪ੍ਰਮਾਤਮਾ, ਅਕਾਲ ਪੁਰਖ ਬਾਰੇ ਰਲ ਕੇ ਵੀ ਏਨਾ ਨਹੀਂ ਲਿਖਿਆ ਜਿੰਨਾ ਬਾਬੇ ਨਾਨਕ ਨੇ ਇਕੱਲਿਆਂ ਲਿਖਿਆ। ਬਾਬੇ ਨਾਨਕ ਨੇ ਰੱਬ ਬਾਰੇ ਕੇਵਲ ਕਿਸੇ ਇਕ ਦ੍ਰਿਸ਼ਟੀਕੋਣ ਤੋਂ ਹੀ ਨਹੀਂ ਲਿਖਿਆ ਸਗੋਂ ਜੀਵਨ ਦਾ ਅਜਿਹਾ ਕੋਈ ਪੱਖ ਨਹੀਂ ਛਡਿਆ ਜਿਸ ਨੂੰ ਸਾਹਮਣੇ ਰੱਖ ਕੇ ਆਪ ਨੇ ਪ੍ਰਮਾਤਮਾ ਬਾਰੇ ਸੱਚ ਨਾ ਪ੍ਰਗਟਾਇਆ ਹੋਵੇ।

ਬਾਬਾ ਨਾਨਕ ਤਾਂ ਹਰ ਤਰ੍ਹਾਂ ਨਾਲ, ਹਰ ਮੌਕੇ 'ਤੇ ਅਤੇ ਹਰ ਸਥਿਤੀ 'ਦਸਮ ਗ੍ਰੰਥ' ਤੋਂ ਸੇਧ ਲੈ ਕੇ ਕਦੇ ਬਾਬਾ ਨੰਦ ਸਿੰਘ ਦੇ ਚੇਲੇ ਮਾਣ ਨਾਲ ਦਸਦੇ ਹਨ ਕਿ ਬਾਬਾ ਨੰਦ ਸਿੰਘ ਬੜੇ 'ਮਹਾਨ' ਸਨ ਕਿਉਂÎਕ ਉਹਨਾਂ ਐਨਾ ਸਮਾਂ ਗੁਫ਼ਾ ਵਿਚ ਬਹਿ ਕੇ ਤੱਪ ਕੀਤਾ ਤੇ ਕਦੇ ਦਮਦਮੀ ਟਕਸਾਲ ਦਾਰਾਗੀ ਬੜੇ ਫ਼ਖ਼ਰ ਨਾਲ ਟੀਵੀ ਉਤੇ ਦਸਦਾ ਹੈ ਕਿ ਦਮਦਮੀ ਟਕਸਾਲ ਦੇ ਸਿੰਘ 18-18 ਦਿਨ, ਬਿਨਾਂ ਅੰਨ ਜੱਲ, ਤੱਪ ਕਰਦੇ ਹਨ। ਅਜਿਹੇ ਦਾਅਵੇ ਕਰਨ ਵਾਲੇ ਜੇ ਸੱਚ ਵੀ ਬੋਲਦੇ ਹਨ ਤਾਂ ਪਹਿਲਾਂ ਇਹ ਤਾਂ ਵੇਖ ਲੈਣ ਕਿ ਉਨ੍ਹਾਂ ਦੇ ਧਰਮ ਦਾ ਬਾਨੀ ਉਨ੍ਹਾਂ ਦੇ ਇਸ ਕਰਮ ਨੂੰ ਨਿੰਦਦਾ ਹੈ ਜਾਂ ਸਲਾਹੁੰਦਾ ਹੈ?

ਕੀ ਬਾਬੇ ਨਾਨਕ ਨੇ ਧਰਮ ਦੇ ਖੇਤਰ ਵਿਚ ਤੱਪ ਦੀ ਕੋਈ ਮਹੱਤਤਾ ਮੰਨੀ ਵੀ ਹੈ? ਵਿਚ, ਮਨੁੱਖ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਇਕੋ ਅਕਾਲ ਪੁਰਖ ਹੀ ਸਦੀਵੀ ਸੱਚ ਹੈ ਤੇ ਬਾਕੀ ਸੱਭ ਕੁੱਝ ਝੂਠ ਹੈ - ਦੇਵੀ ਦੇਵਤੇ ਤੇ ਸਾਡੇ ਹੀ ਥਾਪੇ ਹੋਏ ਮਹਾਂਪੁਰਸ਼ਾਂ ਦੀ, ਉਸ ਦੇ ਸਾਹਮਣੇ ਕੋਈ ਹਸਤੀ ਨਹੀਂ। ਆਪ ਨੇ ਅਪਣੇ ਆਪ ਨੂੰ ਵੀ ਉਸ ਦਾ ਹਕੀਰ ਸੇਵਕ ਮੰਨਿਆ ਤੇ ਇਸ ਤੋਂ ਵੀ ਵੱਧ ਕੇ, ਅਪਣੇ ਬਾਰੇ ਕੋਈ ਦਾਅਵਾ ਪੇਸ਼ ਨਹੀਂ ਕੀਤਾ ਤੇ ਨਾ ਹੀ ਕਿਸੇ ਹੋਰ ਦਾ ਦਾਅਵਾ ਮੰਨਿਆ। ਉਹ ਇਕੋ ਇਕ ਪਰਮ ਸੱਚ ਨਾਲ ਜੁੜਨ ਦਾ ਸੁਨੇਹਾ ਹੀ ਹਰ ਸਮੇਂ ਪੂਰੀ ਸ਼ਿੱਦਤ ਨਾਲ ਦੇਣ ਵਿਚ ਖ਼ੁਸ਼ੀ ਮਹਿਸੂਸ ਕਰਦੇ ਹਨ

ਤੇ ਅਪਣੇ ਆਪ ਨੂੰ ਵੀ, ਕਦੇ ਭੁਲ ਕੇ ਵੀ, ਰੱਬ ਅਤੇ ਮਨੁੱਖ ਦੇ ਵਿਚਕਾਰ ਨਹੀਂ ਆਉਣ ਦੇਂਦੇ। ਸਿਰੀ ਰਾਗੁ ਦੇ 33 ਸ਼ਬਦਾਂ (ਪਦਿਆਂ) ਵਿਚ ਵੀ ਆਪ ਬਹੁਤਾ ਜ਼ੋਰ ਉਸ ਪ੍ਰਮਾਤਮਾ ਨਾਲ ਮਨੁੱਖ ਨੂੰ ਜੋੜਨ ਵਲ ਹੀ ਲਗਾਉਂਦੇ ਹਨ ਤੇ ਕੋਈ ਐਸਾ ਮੌਕਾ ਹੱਥੋਂ ਨਹੀਂ ਜਾਣ ਦੇਂਦੇ ਜਦੋਂ ਮਨੁੱਖ ਨੂੰ ਪ੍ਰਮਾਤਮਾ ਦੀ ਸੋਝੀ ਦਾ ਗਿਆਨ ਦੇਣੋਂ ਖੁੰਝ ਜਾਣ। ਜੇ ਸਾਹਿਤ ਦੇ ਦ੍ਰਿਸ਼ਟੀਕੋਣ ਤੋਂ ਵੇਖਿਆ ਜਾਏ ਤਾਂ 'ਪ੍ਰਮਾਤਮਾ' ਜਾਂ 'ਰੱਬ' ਦੇ ਵਿਸ਼ੇ ਤੇ ਬਾਬਾ ਨਾਨਕ ਇਕ ਮੁਕੰਮਲ ਭੇਤੀ ਜਾਂ ਜਾਣੂੰ ਹਨ।

ਚਲਦਾ...