ਸੋ ਦਰ ਤੇਰਾ ਕਿਹਾ- ਕਿਸਤ 44

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਜਿਹੜੇ ਲੋਕ ਅਪਣੇ ਆਪ ਨੂੰ 'ਗੁਰੂ' ਕਹਿੰਦੇ ਹਨ ਤੇ ਚੇਲਿਆਂ ਕੋਲੋਂ ਵੀ ਅਪਣੇ ਆਪ ਨੂੰ 'ਗੁਰੂ' ਅਖਵਾਉਂਦੇ ਹਨ, ਉਨ੍ਹਾਂ ਨੂੰ ਰੱਦ ਕਰਨ ਜਾਂ ਨਕਾਰਨ ਦਾ ਇਕ ਉੱਤਮ...

So Dar Tera Keha

 ਅੱਗੇ...

ਕੇਵਲ 'ਛਿਅ' ਨੂੰ 'ਛੇ' ਦਾ ਰੂਪ ਦੇਣ ਲਈ ਇਕ ਪੂਰਨ ਤੌਰ 'ਤੇ ਅਸੰਭਵ ਘਾੜਤ ਘੜੀ ਗਈ ਹੈ ਤੇ ਬਾਬੇ ਨਾਨਕ ਦੇ ਉਪਦੇਸ਼ ਨੂੰ ਛੁਟਿਆਇਆ ਹੀ ਗਿਆ ਹੈ। ਇਸ ਤੇ ਚਰਚਾ ਕਰ ਕੇ 100 ਸਫ਼ੇ ਦੀ ਕਿਤਾਬ ਲਿਖੀ ਜਾ ਸਕਦੀ ਹੈ ਤੇ ਸਾਬਤ ਕੀਤਾ ਜਾ ਸਕਦਾ ਹੈ ਕਿ ਨਾ ਹੀ 'ਛਿਅ' ਦਾ ਮਤਲਬ ਛੇ ਸੀ ਤੇ ਨਾ ਹੀ ਗੁਰ, ਉਪਦੇਸ਼ ਜਾਂ ਘਰ ਦਾ ਮਤਲਬ ਕਿਸੇ ਤਰ੍ਹਾਂ ਵੀ ਬ੍ਰਾਹਮਣ ਗ੍ਰੰਥਾਂ ਜਾਂ ਉਨ੍ਹਾਂ ਦੇ ਉਪਦੇਸ਼ਾਂ ਨਾਲ ਜੁੜਿਆ ਹੋਇਆ ਸੀ। 'ਛਿਅ' ਦੇ ਅੱਖਰੀ ਅਰਥਾਂ 'ਚੋਂ ਕੁੱਝ ਨਾ ਨਿਕਲਣ ਤੇ ਵਿਆਖਿਆਕਾਰ ਜਿਸ ਭਟਕਣਾ ਵਿਚ ਪੈ ਗਏ ਸਨ, ਉਸ 'ਚੋਂ ਨਿਕਲਣ ਲਈ ਹੀ ਉਨ੍ਹਾਂ ਨੇ ਵੇਦ-ਗ੍ਰੰਥਾਂ ਦਾ ਗ਼ਲਤ ਸਹਾਰਾ ਲੈ ਲਿਆ।

ਸੰਖੇਪ ਵਿਚ, ਕੇਵਲ ਏਨਾ ਦਸਣਾ ਹੀ ਕਾਫ਼ੀ ਹੈ ਕਿ ਅਪਣੀ ਸਾਰੀ ਬਾਣੀ ਵਿਚ ਬਾਬਾ ਨਾਨਕ ਨੇ ਕਿਤੇ ਵੀ ਕਿਸੇ ਇਕ ਧਰਮ ਦੇ ਉਪਦੇਸ਼ਾਂ, ਗੁਰੂਆਂ ਨੂੰ ਉਦਾਹਰਣ ਵਜੋਂ ਵੀ ਨਹੀਂ ਵਰਤਿਆ ਤੇ ਇਸ ਸ਼ਬਦ ਵਿਚ 'ਛਿਅ' ਦਾ ਅਰਥ ਬੇਅੰਤ ਹੈ। ਜਪੁ ਜੀ ਸਾਹਿਬ ਤਕ ਪਹੁੰਚ ਕੇ, ਬਾਬਾ ਨਾਨਕ 'ਕੇਤੇ' ਸ਼ਬਦ ਵਰਤਣ ਲਗਦੇ ਹਨ। 'ਛਿਅ' ਵੀ 'ਕੇਤੇ' ਸ਼ਬਦ ਦਾ ਪਹਿਲਾ ਰੂਪ ਹੈ। ਦੁਹਾਂ ਦੇ ਅਰਥ ਇਕੋ ਹਨ।

ਬਾਬਾ ਨਾਨਕ ਸੰਦੇਸ਼ ਦਿੰਦੇ ਹਨ ਕਿ 'ਕੇਤੇ' ਜਾਂ ਬੇਅੰਤ ਜਾਂ 'ਛਿਅ' (ਛੇ ਨਹੀਂ) ਹਨ ਉਹ ਜਿਹੜੇ ਅਪਣੇ ਆਪ ਨੂੰ 'ਗੁਰੂ' ਕਹਿੰਦੇ ਹਨ, ਬੇਅੰਤ, ਕੇਤੇ ਜਾਂ ਛਿਅ (ਛੇ ਨਹੀਂ) ਉੁਨ੍ਹਾਂ ਦੇ ਉਪਦੇਸ਼ ਹਨ ਤੇ ਬੇਅੰਤ ਹੀ ਹਨ ਇਨ੍ਹਾਂ ਦੇ ਘਰ (ਫ਼ਲਸਫ਼ੇ) ਪਰ ਇਨ੍ਹਾਂ ਸੱਭ ਦੀ ਅਸਲੀਅਤ ਕੁੱਝ ਵੀ ਨਹੀਂ ਕਿਉਂਕਿ ਗੁਰੂਆਂ ਦਾ ਗੁਰੂ ਅਰਥਾਤ ਸਾਰੇ ਜਗਤ ਦਾ ਗੁਰੂ, ਸਾਰੇ ਫ਼ਲਸਫ਼ਿਆਂ ਦਾ ਸ੍ਰੋਤ ਅਤੇ ਸਾਰੇ ਉਪਦੇਸ਼ਾਂ ਦਾ ਮੁਢ ਤਾਂ ਉਹ ਅਕਾਲ ਪੁਰਖ ਆਪ ਹੈ, ਫਿਰ ਹੋਰ ਕਿਸੇ ਦੀ ਗੱਲ ਕੀ ਕਰਨੀ ਹੋਈ? ਸਾਰੇ ਬ੍ਰਹਿਮੰਡ ਦਾ ਗੁਰੂ ਕਿਸੇ ਖ਼ਾਸ ਗੁਰੂ ਅਖਵਾਉਣ ਵਾਲੇ ਮਨੁੱਖ, ਸ਼ਾਸਤਰ ਜਾਂ ਉਸ ਵਿਚਲੇ ਉਪਦੇਸ਼ ਵਿਚੋਂ ਨਹੀਂ ਮਿਲਦਾ।

ਸਗੋਂ ਉਹ ਤਾਂ ਆਪ ਕਦੇ ਕਿਸੇ ਵੇਸ ਵਿਚ ਪ੍ਰਗਟ ਹੋ ਜਾਂਦਾ ਹੈ, ਕਦੀ ਕਿਸੇ ਵੇਸ ਜਾਂ ਭੇਸ ਵਿਚ। ਇਥੇ 'ਵੇਸ' ਦੇ ਅਰਥ ਵਿਗਾੜ ਕੇ ਵੀ ਕਈ ਲੋਕ ਅਪਣੇ ਆਪ ਨੂੰ 'ਗੁਰੂ' ਅਤੇ 'ਰੱਬ ਦੇ ਖ਼ਾਸ ਏਲਚੀ' ਦੱਸ ਕੇ ਪੈਸੇ ਬਟੋਰਨ ਤੇ ਪੂਜਾ ਕਰਵਾਉਣ ਲੱਗ ਜਾਂਦੇ ਹਨ। ਪਰ 'ਵੇਸ' ਦਾ ਮਤਲਬ ਕੀ ਹੈ, ਇਹ ਪਤਾ ਲੱਗ ਜਾਏ ਤਾਂ ਭੁਲੇਖਾ ਕਦੇ ਨਹੀਂ ਲੱਗੇਗਾ।

ਗੁਰੁ ਗੁਰੁ ਏਕੋ ਵੇਸ ਅਨੇਕ
ਜਿਹੜੇ ਲੋਕ ਅਪਣੇ ਆਪ ਨੂੰ 'ਗੁਰੂ' ਕਹਿੰਦੇ ਹਨ ਤੇ ਚੇਲਿਆਂ ਕੋਲੋਂ ਵੀ ਅਪਣੇ ਆਪ ਨੂੰ 'ਗੁਰੂ' ਅਖਵਾਉਂਦੇ ਹਨ, ਉਨ੍ਹਾਂ ਨੂੰ ਰੱਦ ਕਰਨ ਜਾਂ ਨਕਾਰਨ ਦਾ ਇਕ ਉੱਤਮ ਢੰਗ ਇਹ ਵੀ ਹੈ ਕਿ ਕਹਿ ਦਿਤਾ ਜਾਏ ਕਿ ਅਕਾਲ ਪੁਰਖ ਹੀ ਇਕੋ ਇਕ ਗੁਰੂ ਹੈ। ਇਹ ਢੰਗ ਬਾਬਾ ਨਾਨਕ ਵਲੋਂ ਅਕਸਰ ਵਰਤਿਆ ਜਾਂਦਾ ਢੰਗ ਹੈ। ਜਦੋਂ ਆਪ ਕਹਿੰਦੇ ਹਨ 'ਕੇਤੇ ਬਿਸਨ ਮਹੇਸ' ਤਾਂ ਇਸ ਦਾ ਅਰਥ ਵਿਸ਼ਨੂੰ ਜਾਂ ਮਹੇਸ਼ ਨੂੰ ਮਾਨਤਾ ਦੇਣਾ ਨਹੀਂ ਹੈ ਸਗੋਂ ਉਪ੍ਰੋਕਤ ਢੰਗ ਨਾਲ ਨਕਾਰਨਾ ਹੀ ਹੈ।

ਅੱਜ ਵੀਗੁਰੁ ਗੁਰੁ ਏਕੋ ਵੇਸ ਅਨੇਕ ਜਿਹੜੇ ਲੋਕ ਅਪਣੇ ਆਪ ਨੂੰ 'ਗੁਰੂ' ਕਹਿੰਦੇ ਹਨ ਤੇ ਚੇਲਿਆਂ ਕੋਲੋਂ ਵੀ ਅਪਣੇ ਆਪ ਨੂੰ 'ਗੁਰੂ' ਅਖਵਾਉਂਦੇ ਹਨ, ਉਨ੍ਹਾਂ ਨੂੰ ਰੱਦ ਕਰਨ ਜਾਂ ਨਕਾਰਨ ਦਾ ਇਕ ਉੱਤਮ ਢੰਗ ਇਹ ਵੀ ਹੈ ਕਿ ਕਹਿ ਦਿਤਾ ਜਾਏ ਕਿ ਅਕਾਲ ਪੁਰਖ ਹੀ ਇਕੋ ਇਕ ਗੁਰੂ ਹੈ। ਇਹ ਢੰਗ ਬਾਬਾ ਨਾਨਕ ਵਲੋਂ ਅਕਸਰ ਵਰਤਿਆ ਜਾਂਦਾ ਢੰਗ ਹੈ। ਜਦੋਂ ਆਪ ਕਹਿੰਦੇ ਹਨ 'ਕੇਤੇ ਬਿਸਨ ਮਹੇਸ' ਤਾਂ ਇਸ ਦਾ ਅਰਥ ਵਿਸ਼ਨੂੰ ਜਾਂ ਮਹੇਸ਼ ਨੂੰ ਮਾਨਤਾ ਦੇਣਾ ਨਹੀਂ ਹੈ ਸਗੋਂ ਉਪ੍ਰੋਕਤ ਢੰਗ ਨਾਲ ਨਕਾਰਨਾ ਹੀ ਹੈ।

ਅੱਜ ਵੀ ਅਸੀ ਜਦੋਂ ਕਹਿੰਦੇ ਹਾਂ, ''ਫ਼ਲਾਣੇ ਵਿਦਵਾਨ ਵਰਗੇ ਛੱਤੀ ਸੌ ਵਿਦਵਾਨ ਸੜਕਾਂ 'ਤੇ ਰੁਲ ਰਹੇ ਨੇ'' ਤਾਂ ਇਹ ਕਹਿ ਕੇ ਅਸੀ ਉਸ ਦੀ ਵਿਦਵਤਾ ਨੂੰ ਪ੍ਰਵਾਨ ਨਹੀਂ ਕਰ ਰਹੇ ਹੁੰਦੇ ਸਗੋਂ ਉਸ ਨੂੰ 'ਕਬਾੜ ਵਿਚ ਵੇਚਣ ਵਾਲੀ ਚੀਜ਼' ਹੀ ਕਹਿ ਰਹੇ ਹੁੰਦੇ ਹਾਂ। ਇਹੀ ਢੰਗ ਵਰਤ ਕੇ, ਬਾਬਾ ਨਾਨਕ ਨੇ ਦੇਹਧਾਰੀ ਗੁਰੂਆਂ, ਉਨ੍ਹਾਂ ਦੇ ਫ਼ਲਸਫ਼ਿਆਂ ਤੇ ਉੁਨ੍ਹਾਂ ਦੇ ਉਪਦੇਸ਼ਾਂ ਨੂੰ ਰੱਦ ਕੀਤਾ ਹੈ ਤੇ ਇਕੋ ਅਕਾਲ ਪੁਰਖ ਨੂੰ ਹੀ ਉਹ ਵੱਡਾ ਚਾਨਣ ਮੰਨਿਆ ਹੈ ਜਿਸ ਦੇ ਸਾਹਮਣੇ ਸਾਰੇ ਫ਼ਲਸਫ਼ੇ, ਗੁਰੂ (ਸ਼ਬਦ) ਤੇ ਉਪਦੇਸ਼ ਤੁਛ ਹਨ ਅਰਥਾਤ ਕੋਈ ਅਰਥ ਨਹੀਂ ਰਖਦੇ।

ਸਾਡੇ ਸ਼੍ਰੋਮਣੀ ਉਲਥਾਕਾਰ, ਇਸ ਦੇ ਉਲਟ, ਇਹ ਦਸ ਰਹੇ ਹਨ ਕਿ ਬਾਬਾ ਨਾਨਕ ਨੇ ਛੇ ਬ੍ਰਾਹਮਣੀ ਸ਼ਾਸਤਰਾਂ, ਛੇ ਦੇਹਧਾਰੀ ਗੁਰੂਆਂ ਤੇ ਉਨ੍ਹਾਂ ਦੇ 6 ਉਪਦੇਸ਼ਾਂ ਨੂੰ ਮਾਨਤਾ ਦੇ ਕੇ ਬਹੁਤ ਵੱਡਾ ਰੁਤਬਾ ਦੇ ਦਿੱਤਾ ਹੈ।

ਚਲਦਾ...