ਭਾਰਤ ਦੇ ਇਤਿਹਾਸ ਨੂੰ ਦਰਸਾਉਂਦੀਆਂ ਬਾਲੀਵੁੱਡ ਦੀਆਂ Top 10 ਇਤਿਹਾਸਕ ਫ਼ਿਲਮਾਂ
Published : Jul 9, 2021, 1:36 pm IST
Updated : Jul 9, 2021, 2:06 pm IST
SHARE ARTICLE
Top 10 Historical Bollywood Films
Top 10 Historical Bollywood Films

ਭਾਰਤ ਦੀ ਪਹਿਲੀ ਫ਼ਿਲਮ, ਰਾਜਾ ਹਰੀਸ਼ਚੰਦਰ ਨੂੰ ਵੀ ਇਕ ਇਤਹਾਸਕ ਫ਼ਿਲਮ ਕਿਹਾ ਜਾ ਸਕਦਾ ਹੈ। ਇਹ ਫ਼ਿਲਮ 40 ਮਿੰਟ ਦੀ ਸੀ ਅਤੇ ਆਵਾਜ਼ ਰਹਿਤ ਸੀ। 

ਨਵੀਂ ਦਿੱਲੀ: ਭਾਰਤ 'ਚ ਲੰਬੇ ਸਮੇਂ ਤੋਂ ਹੀ ਇਤਿਹਾਸਕ ਫ਼ਿਲਮਾਂ (Indian Historical films) ਬਣਦੀਆਂ ਆ ਰਹੀਆਂ ਹਨ। ਇਥੋਂ ਤੱਕ ਕਿ ਭਾਰਤ ਦੀ ਪਹਿਲੀ ਫ਼ਿਲਮ, ਰਾਜਾ ਹਰੀਸ਼ਚੰਦਰ (Raja Harishchandra) ਨੂੰ ਵੀ ਇਕ ਇਤਹਾਸਕ ਫ਼ਿਲਮ ਕਿਹਾ ਜਾ ਸਕਦਾ ਹੈ। ਇਹ ਫ਼ਿਲਮ 40 ਮਿੰਟ ਦੀ ਸੀ ਅਤੇ ਆਵਾਜ਼ ਰਹਿਤ (Silent Movie) ਸੀ। ਇਸ ਨੂੰ ਦਾਦਾਸਾਹਿਬ ਫਾਲਕੇ (Dadasaheb Phalke) ਦੁਆਰਾ ਬਣਾਇਆ ਸੀ, ਜਿਨ੍ਹਾਂ ਨੂੰ ਭਾਰਤੀ ਸਿਨੇਮਾ ਦਾ ਪਿਤਾ ਵੀ ਕਿਹਾ ਜਾਂਦਾ ਹੈ।

ਹੋਰ ਪੜ੍ਹੋ: 105 ਸਾਲਾ ਐਥਲੀਟ ਮਾਨ ਕੌਰ ਦੀ ਵਿਗੜੀ ਸਿਹਤ, ਡੇਰਾਬੱਸੀ ਦੇ ਹਸਪਤਾਲ ਵਿਚ ਦਾਖਲ

ਪਿਛਲੇ ਕੁਝ ਸਾਲਾਂ ਤੋਂ ਇਤਿਹਾਸਕ ਫ਼ਿਲਮਾਂ ਬਣਾਉਣ ਦਾ ਰੁਝਾਨ ਹੋਰ ਵੀ ਵੱਧ ਗਿਆ ਹੈ। ਅੱਜ ਕੱਲ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਅਤੇ ਅਦਾਕਾਰ ਇਤਿਹਾਸ ਦੀਆਂ ਮਹੱਤਵਪੂਰਣ ਘਟਨਾਵਾਂ ਅਤੇ ਪਾਤਰਾਂ ਨੂੰ ਲੈ ਕੇ ਫ਼ਿਲਮਾਂ ਬਣਾ ਰਹੇ ਹਨ। ਗੱਲ ਕਰਦੇ ਹਾਂ ਹਿੰਦੀ ਸਿਨੇਮਾਂ ਦੀਆਂ 10 ਇਤਿਹਾਸਕ ਫ਼ਿਲਮਾਂ (Top 10 Bollywood Historical Films) ਦੀ:

PHOTOPHOTO

1. ਸਿਕੰਦਰ:
1941 ਦੀ ਇਹ ਫ਼ਿਲਮ ਸਿਕੰਦਰ (Sikander) ਸੋਹਰਾਬ ਮੋਦੀ ਦੁਆਰਾ ਨਿਰਦੇਸ਼ਤ ਹੈ। ਇਸ ਵਿਚ ਪ੍ਰਿਥਵੀ ਰਾਜ ਕਪੂਰ ਨੇ ਸਿਕੰਦਰ ਦੀ ਭੂਮਿਕਾ ਨਿਭਾਈ ਸੀ। ਇਹ ਫ਼ਿਲਮ ਉਸ ਸਮੇਂ ਨੂੰ ਦਰਸਾਉਂਦੀ ਹੈ ਜਦ ਸਿਕੰਦਰ ਪਰਸ਼ੀਆ ਅਤੇ ਕਾਬੁਲ ਘਾਟੀ ਨੂੰ ਜਿੱਤਦੇ ਹੋਏ ਭਾਰਤ ਦੀ ਸਰਹੱਦ 'ਤੇ ਪਹੁੰਚਿਆ ਸੀ। ਇਸ ਫ਼ਿਲਮ 'ਚ ਪ੍ਰਿਥਵੀ ਰਾਜ ਕਪੂਰ ਦਾ ਕਿਰਦਾਰ ਲੋਕਾਂ ਵਲੋਂ ਬਹੁਤ ਸਲਾਹਿਆ ਗਿਆ ਸੀ।

Mughal-E-AzamMughal-E-Azam

2. ਮੁਗਲ-ਏ-ਆਜ਼ਮ:
ਕੇ. ਆਸਿਫ ਦੁਆਰਾ ਨਿਰਦੇਸ਼ਤ ਫ਼ਿਲਮ ਮੁਗਲ-ਏ-ਆਜ਼ਮ (Mughal-E-Azam) 60 ਦੇ ਦਹਾਕੇ ਦੀ ਸਫ਼ਲ ਫ਼ਿਲਮਾਂ ਵਿਚੋਂ ਇਕ ਹੈ। ਇਹ ਫ਼ਿਲਮ ਮੁਗਲ ਸ਼ਿਹਜ਼ਾਦੇ ਸਲੀਮ ਅਤੇ ਅਨਾਰਕਲੀ ਦੇ ਪਿਆਰ 'ਤੇ ਅਧਾਰਿਤ ਹੈ। ਪ੍ਰਿਥਵੀ ਰਾਜ, ਮਧੂਬਾਲਾ ਅਤੇ ਦੁਰਗਾ ਖੋਟੇ ਨੇ ਇਸ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਗਲ-ਏ-ਆਜ਼ਮ ਹਿੰਦੀ ਸਿਨੇਮਾ ਇਤਿਹਾਸ ਦੀ ਸਭ ਤੋਂ ਸ਼ਾਨਦਾਰ ਫ਼ਿਲਮਾਂ ਵਿਚੋਂ ਇਕ ਹੈ।

Razia SultanRazia Sultan

3. ਰਜ਼ੀਆ ਸੁਲਤਾਨ:
ਇਹ ਫ਼ਿਲਮ ਰਜ਼ੀਆ ਸੁਲਤਾਨ (Razia Sultan) ਦੀ ਜ਼ਿੰਦਗੀ 'ਤੇ ਬਣਾਈ ਗਈ ਹੈ, ਜਿਸ ਵਿਚ ਹੇਮਾ ਮਾਲਿਨੀ, ਪਰਵੀਨ ਬਾਬੀ ਅਤੇ ਧਰਮਿੰਦਰ ਨੇ ਕਿਰਦਾਰ ਨਿਭਾਏ ਹਨ। ਇਸ ਵਿਚ ਦਰਸਾਇਆ ਗਿਆ ਹੈ ਕਿ ਕਿਵੇਂ ਦਿੱਲੀ ਦੀ ਇਕੱਲੀ ਔਰਤ ਸੁਲਤਾਨ ਇਕ ਆਦਮੀ ਦੇ ਪਿਆਰ 'ਚ ਪੈ ਜਾਂਦੀ ਹੈ ਅਤੇ ਆਪਣੀ ਰਾਜਸੱਤਾ ਗੁਆ ਦਿੰਦੀ ਹੈ। ਫ਼ਿਲਮ ਕਮਲ ਅਮਰੋਹੀ ਦੁਆਰਾ ਬਣਾਈ ਗਈ ਹੈ।

GandhiGandhi

4. ਗਾਂਧੀ:
1982 ਵਿਚ ਰਿਲੀਜ਼ ਹੋਈ ਫ਼ਿਲਮ ਗਾਂਧੀ (Gandhi), ਮੋਹਨਦਾਸ ਕਰਮਚੰਦ ਗਾਂਧੀ ਦੇ ਜੀਵਨ 'ਤੇ ਬਣਾਈ ਗਈ ਸੀ। ਗਾਂਧੀ ਨੂੰ ਭਾਰਤ ਦਾ ਰਾਸ਼ਟਰ ਪਿਤਾ ਵੀ ਕਿਹਾ ਜਾਂਦਾ ਹੈ। ਫ਼ਿਲਮ ਵਿਚ ਬੇਨ ਕਿੰਗਸਲੇ ਨੇ ਗਾਂਧੀ ਦਾ ਕਿਰਦਾਰ ਨਿਭਾਇਆ ਸੀ। ਰਿਚਰਡ ਐਟਨਬਰੋ ਫਿਮਲ ਦੇ ਨਿਰਦੇਸ਼ਤ ਸਨ। ਇਸ ਫ਼ਿਲਮ ਰਾਹੀਂ ਲੋਕਾਂ ਨੂੰ ਗਾਂਧੀ ਬਾਰੇ ਜਾਣਨ ਅਤੇ ਸਮਝਣ ਦਾ ਮੌਕਾ ਮਿਲਿਆ।

ਹੋਰ ਪੜ੍ਹੋ: ਮਾਂ ਦਾ ਕਤਲ ਕਰ ਕਲਯੁਗੀ ਪੁੱਤ ਨੇ ਪਕਾ ਕੇ ਖਾਧੇ ਲਾਸ਼ ਦੇ ਟੁਕੜੇ! ਅਦਾਲਤ ਨੇ ਦਿੱਤੀ ਮੌਤ ਦੀ ਸਜ਼ਾ

The Legend of Bhagat SinghThe Legend of Bhagat Singh

5. ਦੀ ਲੈਜੇਂਡ ਆਫ ਭਗਤ ਸਿੰਘ:
ਇਹ ਫ਼ਿਲਮ ਦੇਸ਼ ਦੇ ਮਸ਼ਹੂਰ ਸੁਤੰਤਰਤਾ ਸੈਨਾਨੀ ਭਗਤ ਸਿੰਘ (The Legend of Bhagat Singh) 'ਤੇ ਅਧਾਰਤ ਹੈ। ਸਾਲ 2002 'ਚ ਰਿਲੀਜ਼ ਹੋਈ ਇਹ ਰਾਜਕੁਮਾਰ ਸੰਤੋਸ਼ੀ ਨੇ ਡਾਇਰੈਕਟ ਕੀਤੀ ਸੀ। ਅਜੈ ਦੇਵਗਨ ਨੇ ਫ਼ਿਲਮ 'ਚ ਭਗਤ ਸਿੰਘ ਦੀ ਭੂਮਿਕਾ ਨਿਭਾਈ ਸੀ। ਅਜੈ ਦੇ ਨਾਲ ਸੁਸ਼ਾਂਤ ਸਿੰਘ ਅਤੇ ਅਖਿਲੇਂਦਰ ਮਿਸ਼ਰਾ ਵੀ ਇਸ ਫ਼ਿਲਮ ਵਿਚ ਨਜ਼ਰ ਆਏ ਸਨ। ਫ਼ਿਲਮ ਨੇ ਕਈ ਅਵਾਰਡ ਵੀ ਜਿੱਤੇ।

Jodha AkbarJodha Akbar

6. ਜੋਧਾ ਅਕਬਰ: 
ਇਹ ਫ਼ਿਲਮ ਮੁਗਲ ਸਮਰਾਟ ਅਤੇ ਰਾਜਪੂਤ ਰਾਜਕੁਮਾਰੀ ਜੋਧਾ ਬਾਈ (Jodha Akbar) ਦੀ ਪ੍ਰੈਮ ਕਹਾਣੀ 'ਤੇ ਅਧਾਰਿਤ ਹੈ। ਰਿਤਿਕ ਰੋਸ਼ਨ ਨੇ ਅਕਬਰ ਅਤੇ ਐਸ਼ਵਰੀਆ ਰਾਏ ਨੇ ਜੋਧਾ ਬਾਈ ਦੀ ਭੂਮਿਕਾ ਨਿਭਾਈ ਸੀ। ਇਸ ਫ਼ਿਲਮ ਦਾ ਸੰਗੀਤ, ਪਹਿਰਾਵਾ ਅਤੇ ਅਦਾਕਾਰੀ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਹਾਲਾਂਕਿ, ਕੁਝ ਲੋਕਾਂ ਨੇ ਫ਼ਿਲਮ ਦੀ ਇਤਿਹਾਸ ਦੀ ਸਚਾਈ ਬਾਰੇ ਕਈ ਸਵਾਲ ਵੀ ਚੁੱਕੇ ਅਤੇ ਵਿਰੋਧ ਕੀਤਾ।

Bajirao MastaniBajirao Mastani

7. ਬਾਜੀਰਾਓ ਮਸਤਾਨੀ: 
2015 'ਚ ਰਿਲੀਜ਼ ਹੋਈ ਫ਼ਿਲਮ ਬਾਜੀਰਾਓ ਮਸਤਾਨੀ (Bajirao Mastani) ਬਾਲੀਵੁੱਡ ਦੀਆਂ ਵਧੀਆ ਇਤਿਹਾਸਕ ਫ਼ਿਲਮਾਂ 'ਚੋਂ ਇਕ ਹੈ। ਇਹ ਫਿਲਮ ਮਰਾਠਾ ਰਾਜ ਦੇ ਪੇਸ਼ਵਾ ਬਾਜੀਰਾਓ ਅਤੇ ਉਨ੍ਹਾਂ ਦੀ ਦੂਜੀ ਪਤਨੀ ਮਸਤਾਨੀ 'ਤੇ ਬਣਾਈ ਗਈ ਹੈ। ਮਸਤਾਨੀ ਦੀ ਭੁਮਿਕਾ ਦੀਪਿਕਾ ਪਾਦੁਕੋਣ ਨੇ ਨਿਭਾਈ ਅਤੇ ਬਾਜੀਰਾਓ ਦੀ ਭੂਮਿਕਾ ਰਣਵੀਰ ਸਿੰਘ ਨੇ ਨਿਭਾਈ। ਇਸ ਫ਼ਿਲਮ ਵਿਚ ਪ੍ਰਿਯੰਕਾ ਚੋਪੜਾ ਬਾਜੀਰਾਓ ਦੀ ਪਹਿਲੀ ਪਤਨੀ ਦੇ ਕਿਰਦਾਰ 'ਚ ਨਜ਼ਰ ਆਈ ਸੀ। ਇਸ ਇਤਿਹਾਸਕ ਫ਼ਿਲਮ ਸੰਜੇ ਲੀਲਾ ਭੰਸਾਲੀ ਨੇ ਡਾਇਰੈਕਟ ਕੀਤੀ ਸੀ।

 PadmavatPadmavat

8. ਪਦਮਾਵਤ:
ਸੰਜੇ ਲੀਲਾ ਭੰਸਾਲੀ ਨਿਰਦੇਸ਼ਤ 2015 ਦੀ ਫ਼ਿਲਮ ਪਦਮਾਵਤ (Padmavat) ਵਿਚ ਦੀਪਿਕਾ ਪਾਦੁਕੋਣ, ਰਣਵੀਰ ਸਿੰਘ ਅਤੇ ਸ਼ਾਹਿਦ ਕਪੂਰ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਏ ਸਨ। ਇਹ ਫ਼ਿਲਮ ਰਾਣੀ ਪਰਮਾਵਤੀ ਦੀ ਕਹਾਣੀ 'ਤੇ ਅਧਾਰਤ ਹੈ, ਜੋ ਕਿ ਬਹੁਤ ਖੁਬਸੂਰਤ ਸੀ। 

ManikarnikaManikarnika

9. ਮਣੀਕਰਣਿਕਾ:
ਝਾਂਸੀ ਦੇ ਰਾਜਾ ਦੀ ਪਤਨੀ ਮਣੀਕਰਣਿਕਾ (Manikarnika) ਕਦੇ ਈਸਟ ਇੰਡੀਆ ਕੰਪਨੀ ਦੇ ਅੱਗੇ ਨਹੀਂ ਝੁਕੀ। ਜਦ ਈਸਟ ਇੰਡੀਆ ਕੰਪਨੀ ਨੇ ਝਾਂਸੀ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਝਾਂਸੀ ਦੀ ਰਾਣੀ ਨੇ ਬ੍ਰਿਟਿਸ਼ ਰਾਜ ਵਿਰੁੱਧ ਜੰਗ ਛੇੜ ਦਿੱਤੀ। ਇਸ ਫ਼ਿਲਮ 'ਚ ਕੰਗਨਾ ਨੇ ਮਣੀਕਰਣਿਕਾ ਦਾ ਕਿਰਦਾਰ ਨਿਭਾਇਆ ਸੀ। ਇਸ ਨੂੰ ਰਾਧਾਕ੍ਰਿਸ਼ਨ ਅਤੇ ਕੰਗਨਾ ਰਣੌਤ ਨੇ ਡਾਇਰੈਕਟ ਕੀਤਾ ਸੀ। 

ਹੋਰ ਪੜ੍ਹੋ: ਮਹਿੰਗਾਈ ਨੂੰ ਲੈ ਕੇ ਰਾਹੁਲ ਗਾਂਧੀ ਨੇ ਘੇਰੀ ਮੋਦੀ ਸਰਕਾਰ,ਕਿਹਾ- ਮਹਿੰਗਾਈ ਦਾ ਵਿਕਾਸ ਜਾਰੀ......

TanhajiTanhaji

10. ਤਾਨਾਜੀ: ਦੀ ਅਨਸੰਗ ਵਾਰੀਅਰ:
ਤਾਨਾਜੀ 2020 ਦੀਆਂ ਬਲਾਕਬਸਟਰ ਫਿਲਮਾਂ ਵਿਚੋਂ ਇਕ ਹੈ। ਫ਼ਿਲਮ ਵਿਚ ਸ਼ਿਵਾਜੀ ਦੇ ਸੂਬੇਦਾਰ ਤਾਨਾਜੀ ਮਲੁਸਰੇ (Tanhaji: The Unsung Warrior) ਅਤੇ ਮੁਗਲ ਸਲਤਨਤ ਦਾ ਕਮਾਂਡਰ ਉਦੈਭਾਨ ਦਰਮਿਆਨ ਕੌਂਧਾਨਾ ਜ਼ਿਲ੍ਹੇ 'ਚ ਹੋਈ ਲੜਾਈ ਨੂੰ ਦਰਸਾਇਆ ਗਿਆ ਹੈ। ਇਸ ਫ਼ਿਲਮ 'ਚ ਅਜੈ ਦੇਵਗਨ, ਸੈਫ ਅਲੀ ਖਾਨ ਅਤੇ ਕਾਜੋਲ ਮੁੱਖ ਕਿਰਦਾਰਾਂ 'ਚ ਨਜ਼ਰ ਆਏ। ਇਹ ਫ਼ਿਲਮ ਓਮ ਰਾਉਤ ਦੁਆਰਾ ਨਿਰਦੇਸ਼ਤ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement