
ਦੱਖਣੀ ਭਾਰਤੀ ਫਿਲਮਾਂ ਦੇ ਸੁਪਰ ਸਟਾਰ ਰਜਨੀਕਾਂਤ ਅਗਲੇ ਸਾਲ ਸਿਆਸਤ ਦੇ ਮੈਦਾਨ ਵਿਚ ਉਤਰ ਸਕਦੇ ਹਨ।
ਨਵੀਂ ਦਿੱਲੀ: ਦੱਖਣੀ ਭਾਰਤੀ ਫਿਲਮਾਂ ਦੇ ਸੁਪਰ ਸਟਾਰ ਰਜਨੀਕਾਂਤ ਅਗਲੇ ਸਾਲ ਸਿਆਸਤ ਦੇ ਮੈਦਾਨ ਵਿਚ ਉਤਰ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਤਮਿਲਨਾਡੂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਯਾਨੀ ਅਗਲੇ ਸਾਲ ਦੇ ਅੱਧ ਵਿਚਕਾਰ ਉਹ ਸਿਆਸਤ ਵਿਚ ਨਵੀਂ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਤਮਿਲਨਾਡੂ ਵਿਚ 2021 ‘ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।
Rajinikanth
ਇਕ ਅੰਗਰੇਜ਼ੀ ਅਖ਼ਬਾਰ ਮੁਤਾਬਕ ਉਹਨਾਂ ਦੀ ਪਾਰਟੀ ਦਾ ਨਾਂਅ ਰਜਨੀਕਾਂਤ ਦੇ ਫੈਨ ਕਲੱਬ ਰਜਨੀ ਮੱਕਲ ਮੰਦਰਮ ਦੇ ਨਾਂਅ ‘ਤੇ ਰੱਖਿਆ ਜਾ ਸਕਦਾ ਹੈ। ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਅਗਲੇ ਸਾਲ ਅਗਸਤ-ਸਤੰਬਰ ਤੱਕ ਨਵੀਂ ਪਾਰਟੀ ਬਣ ਸਕਦੀ ਹੈ। ਰਜਨੀਕਾਂਤ ਦੀ ਸਿਆਸਤ ਵਿਚ ਉਸ ਸਮੇਂ ਐਂਟਰੀ ਹੋਈ ਰਹੀ ਹੈ ਜਦੋਂ ਤਮਿਲਨਾਡੂ ਦੇ ਦੋ ਦਿੱਗਜ਼ ਡੀਐਮਕੇ ਦੇ ਮੁਖੀ ਐਮਐਮ ਕਰੂਣਾਨਿਧੀ ਅਤੇ ਏਆਈਏਡੀਐਮ ਕੇ ਦੀ ਸਕੱਤਰ ਜੈਲਲਿਤਾ ਦੇ ਦੇਹਾਂਤ ਤੋਂ ਬਾਅਦ ਸੰਨਾਟਾ ਛਾਇਆ ਹੋਇਆ ਹੈ।
Rajinikanth
ਲੇਖਕ ਤਮਿਲੋਰੂਵੀ ਮਨਿਯਾਨ ਨੇ ਕਿਹਾ,’ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਰਜਨੀਕਾਂਤ ਅਗਲੇ ਸਾਲ ਅਪਣੀ ਸਿਆਸੀ ਪਾਰਟੀ ਦਾ ਐਲ਼ਾਨ ਕਰਨਗੇ। ਉਹ ਕਿਸੇ ਸਿਆਸੀ ਗਠਜੋੜ ਦੀ ਅਗਵਾਈ ਕਰ ਸਕਦੇ ਹਨ’। ਪਿਛਲੇ ਦਿਨੀਂ ਰਜਨੀਕਾਂਤ ਨੇ ਕਿਹਾ ਸੀ ਕਿ ਭਾਜਪਾ ਨੇ ਉਹਨਾਂ ਨੂੰ ਪਾਰਟੀ ਵਿਚ ਸ਼ਾਮਲ ਹੋਣ ਦਾ ਸੱਦਾ ਨਹੀਂ ਦਿੱਤਾ ਸੀ, ਬਲਕਿ ਤਮਿਲ ਸੰਤ ਅਤੇ ਕਵੀ ਤਿਰੂਵਲੁਵਰ ਵੱਲੋਂ ਉਹਨਾਂ ਨੂੰ ਭਗਵੇਂ ਰੰਗ ਵਿਚ ਰੰਗਣ ਦੀ ਕੋਸ਼ਿਸ਼ ਕੀਤੀ ਗਈ ਸੀ।
Rajinikanth
ਦੱਸ ਦਈਏ ਕਿ ਪਿਛਲੇ ਦਿਨੀਂ ਤਿਰੂਵਲੁਵਰ ਦੀ ਭਗਵੇਂ ਕੱਪੜਿਆਂ ਵਿਚ ਜਾਰੀ ਕੀਤੀ ਗਈ ਤਸਵੀਰ ਕਾਰਨ ਤਮਿਲਨਾਡੂ ਵਿਚ ਭਾਜਪਾ ਅਤੇ ਡੀਐਮਕੇ ਵਿਚ ਸਿਆਸੀ ਘਸਮਾਣ ਛਿੜ ਗਿਆ ਸੀ। ਰਜਨੀਕਾਂਤ ਨੇ ਕਿਹਾ ਕਿ ‘ਮੈਨੂੰ ਭਾਜਪਾ ਸਮਰਥਕ ਦੇ ਤੌਰ ‘ਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਇਸ ਵਿਚ ਕੋਈ ਸੱਚਾਈ ਨਹੀਂ ਹੈ। ਇਹੀ ਨਹੀਂ ਮੀਡੀਆ ਨੇ ਵੀ ਮੈਨੂੰ ਭਾਜਪਾ ਸਮਰਥਕ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਭਾਜਪਾ ਦਾ ਆਦਮੀ ਨਹੀਂ ਹਾਂ’।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।