ਰਜਨੀਕਾਂਤ ਦਾ ਵੱਡਾ ਬਿਆਨ : ਕਿਹਾ 'ਭਾਜਪਾ ਮੈਨੂੰ ਭਗਵੇ ਜਾਲ ਵਿਚ ਫਸਾਉਣ ਦੀ ਕਰ ਰਹੀ ਹੈ ਕੋਸ਼ਿਸ਼'
Published : Nov 8, 2019, 6:24 pm IST
Updated : Nov 8, 2019, 6:30 pm IST
SHARE ARTICLE
Rajinikanth
Rajinikanth

'ਮੀਡੀਆ ਅਤੇ ਕੁੱਝ ਲੋਕ ਮੈਨੂੰ ਭਾਜਪਾ ਦਾ ਬੰਦਾ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ'

ਚੇਨੰਈ : ਕਮਲ ਹਸਨ ਅਤੇ ਰਜਨੀਕਾਂਤ ਨੇ ਸ਼ੁਕਰਵਾਰ ਨੂੰ ਚੇਨੰਈ ਵਿਚ ਰਾਜ ਕਮਲ ਫਿਲਮ ਇੰਟਰਨੈਸ਼ਨਲ ਦੇ ਨਵੇਂ ਦਫ਼ਤਰ ਵਿਚ ਮਹਰੂਮ ਫਿਲਮ ਨਿਰਦੇਸ਼ਕ  ਬਾਲਚੰਦਰ ਦੇ ਬੁੱਤ ਦਾ ਉਦਘਾਟਨ ਕੀਤਾ। ਇਸ ਮੌਕੇ ਰਜਨੀਕਾਂਤ ਨੇ ਕਮਲ ਹਸਨ ਦੇ ਰਾਜਨੀਤੀ ਵਿਚ ਆਉਣ ਨੂੰ ਲੈ ਕੇ ਕਿਹਾ ਕਿ ਉਹ ਸਿਨੇਮਾ ਨੂੰ ਕਦੇ ਨਹੀਂ ਭੁੱਲਣਗੇ। ਉਹ ਹਮੇਸ਼ਾ ਆਪਣੀ ਕਲਾ ਨੂੰ ਅੱਗੇ ਵਧਾਉਣਗੇ।

RajinikanthRajinikanth

ਰਜਨੀਕਾਂਤ ਨੇ ਕਿਹਾ ਕਿ ਕੁੱਝ ਲੋਕ ਅਤੇ ਮੀਡੀਆ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਮੈਂ ਭਾਜਪਾ ਦਾ ਬੰਦਾ ਹਾਂ। ਇਹ ਸੱਚ ਨਹੀਂ ਹੈ। ਕੋਈ ਵੀ ਰਾਜਨੀਤਿਕ ਦਲ ਖੁਸ਼ ਹੋਵੇਗਾ ਜੇ ਕੋਈ ਉਸ ਦਾ ਸਾਥ ਦੇਵੇ ਪਰ ਇਸ ਦਾ ਫੈਸਲਾ ਲੈਣਾ ਮੇਰੇ ਉੱਤੇ ਨਿਰਭਰ ਹੈ।  ਉਨ੍ਹਾਂ ਕਿਹਾ ਕਿ ਭਾਜਪਾ ਮੈਨੂੰ ਭਗਵਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਤਿਰੂਵਲੁਵਰ  (ਤਾਮਿਲ ਕਵੀ) ਦੇ ਨਾਲ ਵੀ ਇਹ ਕਰਨ ਦੀ ਕੋਸ਼ਿਸ਼ ਕੀਤੀ। ਅਸਲੀਅਤ ਇਹ ਹੈ ਕਿ ਨਾ ਤਾਂ ਤਿਰੂਵਲੁਵਰ ਅਤੇ ਨਾ ਹੀ ਮੈਂ ਉਸ ਦੇ ਜਾਲ ਵਿਚ ਫਸਣਗੇ।

BJPBJP

ਤਿਰੂਵਲੁਵਰ ਨੂੰ ਭਗਵਾ ਚੋਲਾ ਪਹਿਨਾਉਣ 'ਤੇ ਰਜਨੀਕਾਂਤ ਨੇ ਕਿਹਾ ਕਿ ਇਹ ਭਾਜਪਾ ਦਾ ਏਜੰਡਾ ਹੈ। ਇਹੋ ਜਿਹੇ ਕਈ ਮੁੱਦੇ ਹਨ ਜੋ ਬਹੁਤ ਮਹੱਤਵਪੂਰਨ ਹਨ ਜਿਨ੍ਹਾਂ 'ਤੇ ਚਰਚਾ ਦੀ ਲੋੜ ਹੈ। ਮੈਨੂੰ ਲੱਗਦਾ ਹੈ ਕਿ ਇਕ ਬੇਕਾਰ ਮੁੱਦਾ ਹੈ। ਅਯੁਧਿਆ ਵਿਵਾਦ ਮਾਮਲੇ ਵਿਚ ਆਉਣ ਵਾਲੇ ਫੈਸਲੇ 'ਤੇ ਵੀ ਰਜਨੀਕਾਂਤ ਨੇ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਫੈਸਲੇ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement