
ਇਕ ਬੱਚੇ ਦੀ ਵੀਡੀਉ ਪੰਜਾਬੀ ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀ ਕੀਤੀ ਹੈ।
ਜਲੰਧਰ: ਸੋਸ਼ਲ ਮੀਡੀਆ ਤੇ ਰੋਜ਼ ਕੁੱਝ ਨਾ ਕੁੱਝ ਨਵਾਂ ਦੇਖਣ ਨੂੰ ਮਿਲਦਾ ਹੈ। ਹੁਣ ਫਿਰ ਇਕ ਅਜਿਹੀ ਵੀਡੀਉ ਸਾਹਮਣੇ ਆਈ ਹੈ ਜਿਸ ਨੂੰ ਦੇਖ ਹਾਸਾ ਰੋਕਣਾ ਮੁਸ਼ਕਲ ਹੋ ਜਾਂਦਾ ਹੈ। ਖਾਸ ਕਰ ਕੇ ਟਿੱਕ ਟੌਕ ਦਾ ਜ਼ਮਾਨਾ ਹੈ ਜਿਸ ਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਦੀਆਂ ਮਜ਼ਾਕੀਆਂ ਅਤੇ ਅਜੀਬੋ ਗਰੀਬ ਵੀਡੀਉ ਸਾਹਮਣੇ ਆ ਰਹੀਆਂ ਹਨ। ਅਜਿਹੀ ਹੀ ਇਕ ਬੱਚੇ ਦੀ ਵੀਡੀਉ ਪੰਜਾਬੀ ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀ ਕੀਤੀ ਹੈ।
Amrit Maan
ਜਿਸ ਵਿਚ ਉਹਨਾਂ ਦਾ ਨਵਾਂ ਗੀਤ ਦ ਕਿੰਗ ਚੱਲ ਰਿਹਾ ਹੈ ਅਤੇ ਲੇਟਿਆ ਹੋਇਆ ਬੱਚਾ ਅਪਣੇ ਵੱਖਰੇ ਅੰਦਾਜ਼ ਵਿਚ ਪੈਰਾਂ ਨਾਲ ਦੁੱਧ ਵਾਲੀ ਬੋਤਲ ਫੜ੍ਹ ਕੇ ਦੁੱਧ ਪੀ ਰਿਹਾ ਹੈ। ਅੰਮ੍ਰਿਤ ਮਾਨ ਨੇ ਇਸ ਵੀਡੀਉ ਦੀ ਕੈਪਸ਼ਨ ਵਿਚ ਲਿਖਿਆ ਹੈ ਅਸਲੀ ਕਿੰਗ ਤਾਂ ਇਹਾ ਹੈ ਉਸਤਾਦ। ਦਸ ਦਈਏ ਕਿ ਅੰਮ੍ਰਿਤ ਮਾਨ ਦਾ ਗੀਤ ਦ ਕਿੰਗ ਪਿਛਲੇ ਮਹੀਨੇ ਹੀ ਰਿਲੀਜ਼ ਹੋਇਆ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਹੈ।
ਇਸ ਗੀਤ ਦੇ ਬੋਲ ਅੰਮ੍ਰਿਤ ਮਾਨ ਨੇ ਹੀ ਲਿਖੇ ਹਨ ਜਿਸ ਨੂੰ ਸੰਗੀਤ ਮਿਊਜ਼ਿਕ ਡਾਇਰੈਕਟਰ ਇੰਟੈਂਸ ਨੇ ਦਿੱਤਾ ਹੈ। ਅਕਸਰ ਹਰ ਪ੍ਰਕਾਰ ਦੀ ਅਪਡੇਟ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਰਹਿੰਦੀ ਹੈ। ਲਗਭਗ ਸਾਰੇ ਸਟਾਰ ਸੋਸ਼ਲ ਮੀਡੀਆ ਰਾਹੀਂ ਟ੍ਰੇਡਿੰਗ ਵਿਚ ਰਹਿੰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।