
'ਕੈਰੀ ਆਨ ਜੱਟਾ 2' ਨੇ ਬਾਕਸ ਆਫ਼ਿਸ ਦੇ ਤੋੜੇ ਸਾਰੇ ਰਿਕਾਰਡ
ਕਾਮੇਡੀ ਨਾਲ ਭਰਭੂਰ 1 ਜੂਨ ਨੂੰ ਰਿਲੀਜ਼ ਹੋਈ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਸਟਾਰਰ ਪੰਜਾਬੀ ਫਿਲਮ 'ਕੈਰੀ ਆਨ ਜੱਟਾ 2' ਨੇ ਬਾਕਸ ਆਫਿਸ ਦੇ ਸਾਰੇ ਰਿਕਾਰਡ ਤੋੜੇ ਦਿੱਤੇ ਹਨ। ਸਫ਼ਲਤਾ ਦੇ ਝੰਡੇ ਗੱਡਦੀ ਹੋਈ ਇਸ ਫਿਲਮ ਨੇ ਓਪਨਿੰਗ ਵੀਕਐਂਡ 'ਚ ਰਿਕਾਰਡ-ਤੋੜ ਕਮਾਈ ਕੀਤੀ ਹੈ।
'ਕੈਰੀ ਆਨ ਜੱਟਾ 2' ਨੇ ਅਪਣੇ ਰਿਲੀਜ਼ ਦੇ ਪਹਿਲੇ ਦਿਨ, ਸ਼ੁੱਕਰਵਾਰ ਨੂੰ 3.61 ਕਰੋੜ, ਸ਼ਨੀਵਾਰ ਨੂੰ 4.26 ਕਰੋੜ ਤੇ ਐਤਵਾਰ ਨੂੰ 5.28 ਕਰੋੜ ਰੁਪਏ ਦੀ ਕਮਾਈ ਕੀਤੀ। ਫਿਲਮ ਤਿੰਨ ਦਿਨਾਂ 'ਚ ਕੁਲ 13.15 ਕਰੋੜ ਰੁਪਏ ਦੀ ਕਮਾਈ ਕਰ ਕੇ ਓਪਨਿੰਗ ਵੀਕਐਂਡ ਤੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਪਾਲੀਵੁੱਡ ਫਿਲਮ ਬਣ ਚੁੱਕੀ ਹੈ।
Carry on Jatta 2ਫਿਲਮ ਨੂੰ ਲੈ ਕੇ ਜਿਹੜਾ ਉਤਸ਼ਾਹ ਦਰਸ਼ਕਾਂ ਵਿਚ ਦੇਖਣ ਨੂੰ ਮਿਲ ਰਿਹਾ ਸੀ, ਉਹ ਹੁਣ ਸਿਨੇਮਾਘਰਾਂ 'ਚ ਵੀ ਸਾਫ਼ ਨਜ਼ਰ ਆ ਰਿਹਾ ਹੈ। ਫਿਲਮ 'ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬਿੰਨੂ ਢਿੱਲੋਂ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਬੀ.ਐੱਨ.ਸ਼ਰਮਾ, ਉਪਾਸਨਾ ਸਿੰਘ ਤੇ ਜਯੋਤੀ ਸੇਠੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ ਤੇ ਫਿਲਮ 'ਚ ਵੀ ਉਨ੍ਹਾਂ ਦੀ ਗੈਸਟ ਅਪੀਅਰੈਂਸ ਦੇਖਣ ਨੂੰ ਮਿਲ ਰਹੀ ਹੈ।
Carry on Jatta 2ਇਸ ਫਿਲਮ ਨਾਲ ਸੰਬੰਧਿਤ ਹੋਰ ਵੀ ਬਹੁਤ ਕੁੱਝ ਖਾਸ ਹੈ ਜਿੱਦਾਂ ਕਿ ਇਸ ਫਿਲਮ ਨੂੰ ਦਿੱਲੀ, ਕੈਨੇਡਾ, ਯੂ. ਐੱਸ. ਏ., ਯੂ. ਕੇ., ਜਰਮਨੀ, ਆਸਟਰੀਆ, ਇਟਲੀ, ਆਸਟਰੇਲੀਆ, ਨਿਊਜ਼ੀਲੈਂਡ, ਬੈਲਜੀਅਮ ਤੇ ਪਾਕਿਸਤਾਨ 'ਚ ਰਿਲੀਜ਼ ਕੀਤਾ ਗਿਆ ਜਦਕਿ ਹੁਣ ਤੱਕ ਪਾਲੀਵੁੱਡ ਫ਼ਿਲਮਾਂ ਨੂੰ ਭਾਸ਼ਾ ਦੀ ਬੰਦਿਸ਼ ਕਰਕੇ ਬਹੁਤ ਹੀ ਸੀਮਤ ਸਕ੍ਰੀਨਿੰਗ ਮਿਲਦੀ ਸੀ।
Carry on Jatta 2ਸਭ ਤੋਂ ਖਾਸ- 'ਕੈਰੀ ਆਨ ਜੱਟਾ 2' ਅਜਿਹੀ ਇਕਲੌਤੀ ਭਾਰਤੀ ਫਿਲਮ ਹੈ, ਜੋ ਰਮਜ਼ਾਨ ਦੇ ਦਿਨਾਂ 'ਚ ਪਾਕਿਸਤਾਨ 'ਚ ਰਿਲੀਜ਼ ਹੋਈ, ਜਦਕਿ ਈਦ ਦੇ ਕਾਰਨ ਸਾਰੀਆਂ ਭਾਰਤੀ ਫ਼ਿਲਮਾਂ ਉਥੇ ਬੈਨ ਸਨ। ਕਿਹਾ ਜਾ ਸਕਦੇ ਕਿ ਪੂਰੇ 6 ਸਾਲ ਦਾ ਇੰਤਜ਼ਾਰ ਜ਼ਰੂਰ ਰੰਗ ਲੈਕੇ ਆਇਆ, ਆਖਿਰਕਾਰ ਇਹ ਪਿਆਰ ਤੇ ਪ੍ਰਸ਼ੰਸਾ ਹੀ ਹੈ, ਜਿਸ ਲਈ ਇਹ ਅਦਾਕਾਰ ਫਿਲਮ ਕਰਦੇ ਹਨ।