
ਚਾਹੇ ਹਿੰਦੀ ਹੋਵੇ ਜਾਂ ਪੰਜਾਬੀ ਕਿਸੇ ਫ਼ਿਲਮ ਦੀ ਕਹਾਣੀ ਵਿਚ ਦਮ ਨਹੀਂ ਤਾਂ ਫ਼ਿਲਮ ਫਲਾਪ ਹੋਣਾ ਤੈਅ ਹੈ। ਚਾਹੇ ਉਸ ਵਿਚ ਕੋਈ ਵੀ ਕਲਾਕਾਰ ਹੋਵੇ। ਇਸੇ ਕਾਰਨ...
ਚੰਡੀਗੜ੍ਹ : ਚਾਹੇ ਹਿੰਦੀ ਹੋਵੇ ਜਾਂ ਪੰਜਾਬੀ ਕਿਸੇ ਫ਼ਿਲਮ ਦੀ ਕਹਾਣੀ ਵਿਚ ਦਮ ਨਹੀਂ ਤਾਂ ਫ਼ਿਲਮ ਫਲਾਪ ਹੋਣਾ ਤੈਅ ਹੈ। ਚਾਹੇ ਉਸ ਵਿਚ ਕੋਈ ਵੀ ਕਲਾਕਾਰ ਹੋਵੇ। ਇਸੇ ਕਾਰਨ ਕਹਿੰਦੇ ਹਨ ਕਿ ਫ਼ਿਲਮ ਦੀ ਕਹਾਣੀ ਹੀ ਹੀਰੋ ਹੁੰਦੀ ਹੈ। ਇਹ ਕਹਿਣਾ ਹੈ ਚੰਡੀਗੜ੍ਹ ਪੁੱਜੀ ਫ਼ਿਲਮ ਅਭਿਨੇਤਰੀ ਪੂਜਾ ਵਰਮਾ ਦਾ। ਉਨ੍ਹਾਂ ਨੇ ਕਿਹਾ ਕਿ ਅਸਲ ਵਿਚ ਜਿੰਨੀ ਵਧੀਆ ਕਹਾਣੀ ਹੋਵੇਗੀ ਓਨੀ ਵਧੀਆ ਫ਼ਿਲਮ ਬਣੇਗੀ।
Pooja Verma
ਇਸ ਦਾ ਪਤਾ ਤਦ ਲੱਗਦਾ ਹੈ ਜਦ ਵੱਡੇ ਬਜਟ ਦੀ ਫ਼ਿਲਮਾਂ ਫਲਾਪ ਹੋ ਜਾਂਦੀਆਂ ਹਨ ਅਤੇ ਛੋਟੇ ਤੋਂ ਛੋਟੇ ਬਜਟ ਦੀ ਵਧੀਆ ਕਹਾਣੀ ਵਾਲੀ ਫ਼ਿਲਮਾਂ ਹਿੱਟ। ਪੂਜਾ ਵਰਮਾ ਨੇ ਕਿਹਾ ਕਿ ਪੰਜਾਬ ਵਿਚ ਫ਼ਿਲਮਾਂ ਦਾ ਇੱਕ ਨਵਾਂ ਦੌਰ ਆਇਆ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਫ਼ਿਲਮਾਂ ਦਾ ਕੰਟੈਂਟ ਚੰਗਾ ਹੈ। ਹਾਂ, ਪੰਜਾਬ ਦੀ ਮੂਵੀ ਵਿਚ ਇੱਕ ਖ਼ਾਸ ਗੱਲ ਹੈ। ਉਹ ਹੈ ਉਨ੍ਹਾਂ ਦੇ ਗੀਤ। ਪੰਜਾਬ ਦੀ ਮੂਵੀ ਦੀ ਖੂਬੀ ਇਹ ਹੈ ਕਿ ਇੱਕ ਵੱਡਾ ਵਰਗ ਵਿਦੇਸ਼ਾਂ ਵਿਚ ਹੈ ਜਿਸ ਕਾਰਨ ਇੱਥੇ ਦੀ ਮੂਵੀ ਹਿਟ ਹੁੰਦੀ ਹੈ।
Pooja Verma
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨਾਲ ਉਨ੍ਹਾਂ ਕਾਫੀ ਲਗਾਵ ਹੈ। ਉਹ ਕਈ ਵਾਰ ਚੰਡੀਗੜ੍ਹ ਆ ਚੁੱਕੀ ਹੈ। ਪੰਜਾਬੀ ਐਲਬਮ ਅਤੇ ਫ਼ਿਲਮਾਂ ਦੇ ਸ਼ੂਟ ਦੌਰਾਨ ਉਹ ਆਉਂਦੀ ਹੈ ਤਾਂ ਇੱਥੇ ਸੈਰ ਸਪਾਟੀ ਵਾਲੀ ਥਾਵਾਂ 'ਤੇ ਜ਼ਰੂਰ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨਵੇਂ ਆਰਟਿਸਟਾਂ ਦੇ ਲਈ ਐਕÎਟਿੰਗ ਦਾ ਸਫਰ ਇੰਨਾ ਆਸਾਨ ਨਹੀਂ ਹੈ। ਐਕਟਰ ਬਣਨ ਦੇ ਲਈ ਜ਼ਰੂਰੀ ਹੈ ਕਿ ਆਪ ਨੂੰ ਐਕਟਿੰਗ ਦੇ ਗੁਰ ਆਉਣੇ ਚਾਹੀਦੇ। ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਆਪ ਕਿਵੇਂ ਅਤੇ ਕਿਸ ਤਰ੍ਹਾਂ ਕੰਮ ਕਰਨ ਦੀ ਤਿਆਰੀ ਕਰਦੇ ਹਨ।