Yo Yo Honey Singh ਨਾਲ ਕਿਉਂ ਪਿਆ ਪੰਗਾ, Badshah ਨੇ ਦੱਸੀ ਵਜ੍ਹਾ
Published : May 23, 2020, 4:26 pm IST
Updated : May 23, 2020, 4:26 pm IST
SHARE ARTICLE
Rapper badshah and yo yo honey singh partnership broken reason
Rapper badshah and yo yo honey singh partnership broken reason

ਉਹਨਾਂ ਨੂੰ ਪੁੱਛਣ ਤੇ ਉਹਨਾਂ ਦਸਿਆ ਕਿ ਜਦੋਂ ਵੱਡੇ ਹੁੰਦੇ ਹਾਂ...

ਨਵੀਂ ਦਿੱਲੀ: ਰੈਪਰ ਬਾਦਸ਼ਾਹ ਨੂੰ ਅੱਜ ਕੌਣ ਨਹੀਂ ਜਾਣਦਾ। ਬਾਦਸ਼ਾਹ ਨੇ ਅਪਣੇ ਜੀਵਨ ਵਿਚ ਸਖ਼ਤ ਮਿਹਨਤ ਕਰ ਕੇ ਮੰਜ਼ਿਲ ਹਾਸਲ ਕੀਤੀ ਹੈ। ਬਾਦਸ਼ਾਹ ਨੇ ਅਪਣੇ ਕਰੀਅਰ ਦੀ ਸ਼ੁਰੂਆਤ ਹਨੀ ਸਿੰਘ ਨਾਲ ਕੀਤੀ ਸੀ। ਅੱਜ ਦੋਵਾਂ ਨੂੰ ਪੂਰਾ ਦੇਸ਼ ਜਾਣਦਾ ਹੈ ਪਰ ਹੁਣ ਦੋਵੇਂ ਇਕੱਠੇ ਨਜ਼ਰ ਨਹੀਂ ਆਉਂਦੇ। ਬਾਦਸ਼ਾਹ ਨੇ ਈ-ਮਾਇੰਡ ਰਾਕਸ ਵਿਚ ਹਨੀ ਸਿੰਘ ਤੋਂ ਵੱਖ ਹੋਣ ਦਾ ਕਿੱਸਾ ਸੁਣਾਇਆ।

BadshahBadshah

ਉਹਨਾਂ ਨੂੰ ਪੁੱਛਣ ਤੇ ਉਹਨਾਂ ਦਸਿਆ ਕਿ ਜਦੋਂ ਵੱਡੇ ਹੁੰਦੇ ਹਾਂ ਤਾਂ ਥੋੜੇ ਵੱਖਰੇ ਸੁਭਾਅ ਦੇ ਹੋ ਜਾਂਦੇ ਹਾਂ। ਵਿਚਾਰਧਾਰਾ ਵਿਚ ਅੰਤਰ ਹੋ ਜਾਂਦਾ ਹੈ ਬਾਕੀ ਹੋਰ ਕੁੱਝ ਨਹੀਂ ਬਦਲਦਾ। ਹਨੀ ਸਿੰਘ ਦਾ ਕੰਮ ਕਰਨ ਦਾ ਤਰੀਕਾ ਵੱਖਰਾ ਸੀ ਅਤੇ ਉਹਨਾਂ ਦਾ ਤਰੀਕਾ ਵੱਖਰਾ ਸੀ। ਉਹਨਾਂ ਨੇ ਇਕੱਠਿਆਂ ਸ਼ੁਰੂ ਜ਼ਰੂਰ ਕੀਤਾ ਸੀ। ਅਜਿਹਾ ਨਹੀਂ ਹੈ ਕਿ ਉਹ ਕੁੱਝ ਗਲਤ ਕਰ ਰਹੇ ਹਨ।

Honey Singh Honey Singh

ਉਹ ਕਾਫੀ ਚੰਗਾ ਕੰਮ ਕਰ ਰਹੇ ਹਨ ਅਤੇ ਉਹ ਇਸ ਤੋਂ ਕਾਫੀ ਖੁਸ਼ ਹਨ। ਹੋਰ ਰੈਪਰ ਜਿਵੇਂ ਹਨੀ, ਰਫ਼ਤਾਰ, ਇਕਾ ਜਿੰਨੇ ਵੀ ਸਿੰਗਰ ਹਨ ਉਹ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਹਨ। ਈ ਮਾਇੰਡ ਰਾਕਸ ਦੌਰਾਨ ਜੋਂ ਬਾਦਸ਼ਾਹ ਨੂੰ ਉਹਨਾਂ ਦੀ ਪਹਿਲੀ ਰੈਪ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਯਾਦ ਨਹੀਂ ਹੈ ਪਰ ਉਹਨਾਂ ਨੇ ਇਸ ਦਾ ਵੀ ਮਜ਼ੇਦਾਰ ਕਿੱਸਾ ਸੁਣਾਇਆ। ਬਾਦਸ਼ਾਹ ਨੇ ਦਸਿਆ ਕਿ ਉਹਨਾਂ ਨੇ ਪਹਿਲਾ ਰੈਪ ਅਪਣੇ ਮੈਥ ਟੀਚਰ ਤੇ ਲਿਖਿਆ ਸੀ।

BadshahBadshah

ਪਰਫਾਰਮ ਵੀ ਉਹਨਾਂ ਨੇ ਕਲਾਸ ਵਿਚ ਹੀ ਲੰਚ ਬ੍ਰੇਕ ਵਿਚ ਹੀ ਕੀਤੀ ਸੀ। ਹਾਲਾਂਕਿ ਬਾਦਸ਼ਾਹ ਨੇ ਦਸਿਆ ਕਿ ਉਹਨਾਂ ਨੂੰ ਇਹ ਰੈਪ ਯਾਦ ਨਹੀਂ ਹੈ। ਦਸ ਦਈਏ ਕਿ ਆਪਣੇ ਗਾਣਿਆਂ ਦੀ ਵਜ੍ਹਾ ਕਰਕੇ ਬਾਦਸ਼ਾਹ ਹਮੇਸ਼ਾ ਚਰਚਾ ਵਿੱਚ ਰਹੇ ਹਨ। ਸਿੰਗਰ ਯੋ ਯੋ ਹਨੀ ਸਿੰਘ ਦੇ ਨਾਲ ਮਿਲਕੇ ਬਾਦਸ਼ਾਹ ਨੇ 2006 ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹਨੀ ਸਿੰਘ ਦੇ ਮਾਫੀਆ ਮੰਡੀਰ ਬਰਾਂਡ ਦੇ ਨਾਲ ਬਾਦਸ਼ਾਹ ਨੇ ਕੰਮ ਕੀਤਾ ਹੈ।

Honey SinghHoney Singh

ਇਸ ਵਿੱਚ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਯੁਵਾਵਾਂ ਦੇ ਵਿੱਚ ਜ਼ਬਰਦਸਤ ਫੇਮ ਮਿਲਿਆ। ਬਾਦਸ਼ਾਹ ਨੇ ਉਝ ਤਾਂ ਜ਼ਿਆਦਾਤਰ ਗਾਣੇ ਪੰਜਾਬੀ ਵਿੱਚ ਗਾਏ ਹਨ ਪਰ ਬਾਲੀਵੁਡ ਵਿੱਚ ਉਨ੍ਹਾਂ ਦਾ ਸਿੱਕਾ ਚੱਲਦਾ ਹੈ। ਹਿੰਦੀ ਫਿਲਮ ਹੰਪਟੀ ਸ਼ਰਮਾ ਕੀ ਦੁਲਹਨੀਆ, ਫਿਲਮ ਬਜਰੰਗੀ ਭਾਈ ਜਾਨ ਵਰਗੀਆਂ ਫਿਲਮਾਂ ਵਿੱਚ ਵੀ ਉਨ੍ਹਾਂ ਨੇ ਬੇਹੱਦ ਹੀ ਖੂਬਸਰਤ ਗਾਣੇ ਗਾਏ ਹਨ। ਇਹੀ ਨਹੀਂ ਉਨ੍ਹਾਂ ਨੇ ਕਈ ਐਲਬਮ ਵਿੱਚ ਵੀ ਗਾਣੇ ਗਾਏ ਹਨ।

BadshahBadshah

ਦਿੱਲੀ ਵਿੱਚ ਪੈਦਾ ਹੋਏ ਬਾਦਸ਼ਾਹ ਦੇ ਪਿਤਾ ਹਰਿਆਣਵੀ ਤੇ ਮਾਂ ਪੰਜਾਬੀ ਹੈ, ਸ਼ਾਇਦ ਇਹੀ ਵਜ੍ਹਾ ਹੈ ਕਿ ਉਨ੍ਹਾਂ ਦੇ ਸਟਾਇਲ ਵਿੱਚ ਦੋਨਾਂ ਦਾ ਮਿਕਚਰ ਹੈ। ਬਾਦਸ਼ਾਹ ਨੇ ਆਪਣੇ ਗਾਣਿਆਂ ਦੇ ਅੰਦਾਜ਼ ਨਾਲ ਹਮੇਸ਼ਾ ਤੋਂ ਲੋਕਾਂ ਦਾ ਦਿਲ ਜਿੱਤਿਆ ਹੈ। ਚਾਹੇ ਬਾਲੀਵੁਡ ਹੋਵੇ ਜਾਂ ਸਟੇਜ ਸ਼ੋਅ, ਬਾਦਸ਼ਾਹ ਨੇ ਹਮੇਸ਼ਾ ਤੋਂ ਧਮਾਲ ਮਚਾਇਆ ਹੈ। ਸਿੰਗਰ ਨੇਹਾ ਕੱਕੜ ਦੇ ਨਾਲ ਵੀ ਉਨ੍ਹਾਂ ਨੇ ਸਟੇਜ ਸ਼ੋਅ ਉੱਤੇ ਕੰਮ ਕੀਤਾ ਹੈ। ਦੋਨਾਂ ਦੀ ਜੋੜੀ ਨੂੰ ਵੀ ਉਨ੍ਹਾਂ ਦੇ ਫੈਨਜ਼ ਨੇ ਖੂਬ ਪੰਸਦ ਕੀਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement