ਮਹਿਤਾਬ ਵਿਰਕ ਲੈ ਕੇ ਆਇਆ ‘ਕਹਿਰ’
Published : Nov 23, 2018, 12:46 pm IST
Updated : Nov 23, 2018, 12:46 pm IST
SHARE ARTICLE
Mehtab Virk
Mehtab Virk

ਪੱਗ ਵਾਲੇ ਸਰਦਾਰ ਅਪਣੀ ਸਰਦਾਰੀ ਨਾਲ ਪੂਰੀ ਦੁਨਿਆ ਵਿਚ ਛਾਏ ਹੋਏ......

ਚੰਡੀਗੜ੍ਹ (ਪੀ.ਟੀ.ਆਈ): ਪੱਗ ਵਾਲੇ ਸਰਦਾਰ ਅਪਣੀ ਸਰਦਾਰੀ ਨਾਲ ਪੂਰੀ ਦੁਨਿਆ ਵਿਚ ਛਾਏ ਹੋਏ ਹਨ। ਜਿਨ੍ਹਾਂ ਨੇ ਅਪਣੀ ਖੂਬਸੂਰਤ ਪੱਗ ਅਤੇ ਸੁਰੀਲੀ ਗਾਇਕੀ ਨਾਲ ਲੋਕਾਂ ਦੇ ਦਿਲ ਟੁੰਬਣ ਵਾਲੇ ਮਹਿਤਾਬ ਵਿਰਕ ਨਵੇਂ ਗੀਤ 'ਕਹਿਰ' ਨਾਲ ਦਰਸ਼ਕਾਂ ਰੂ-ਬ-ਰੂ ਹੋਏ ਹਨ। ਦੱਸ ਦਈਏ ਕਿ ਉਨ੍ਹਾਂ ਦੇ ਇਸ ਗੀਤ ਦੇ ਬੋਲ ਸਟਾਰ ਬੁਆਏ ਨੇ ਲਿਖੇ ਹਨ ਜਦੋਂ ਕਿ ਗੀਤ ਵਿਚ ਫੀਮੇਲ ਮਾਡਲ ਦੇ ਤੌਰ 'ਤੇ ਸੋਨੀਆ ਮਾਨ ਨਜ਼ਰ ਆ ਰਹੀ ਹੈ। ਗੀਤ ਵਿਚ ਮਹਿਤਾਬ ਵਿਰਕ ਨੂੰ ਇਕ ਕੁੜੀ ਪਸੰਦ ਆ ਗਈ ਹੈ।

Mehtab VirkMehtab Virk

ਇਹ ਮੁਟਿਆਰ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ ਅਤੇ ਇਸ ਮੁਟਿਆਰ ਪਿੱਛੇ ਮਹਿਤਾਬ ਵਿਰਕ ਅਪਣਾ ਸਭ ਕੁਝ ਲੁਟਾ ਬੈਠੇ ਹਨ। ਮਹਿਤਾਬ ਵਿਰਕ ਅਤੇ ਸੋਨੀਆ ਮਾਨ ਨੇ ਇਸ ਗੀਤ ਵਿਚ ਅਪਣੇ ਕੱਪੜਿਆਂ ਨਾਲ ਵੱਖਰਾ ਅੰਦਾਜ਼ ਦਿਖਾਇਆ ਹੈ। ਸੋਨੀਆ ਮੁਟਿਆਰ ਮਹਿਤਾਬ ਹੀ ਨਹੀਂ ਹਰ ਗੱਭਰੂ ਉਤੇ ਕਹਿਰ ਢਾਅ ਰਹੀ ਹੈ। ਜਿਸ ਤਰ੍ਹਾਂ ਇਸ ਗੀਤ ਦਾ ਟਾਈਟਲ ਵੀ 'ਕਹਿਰ' ਹੀ ਹੈ। ਗੀਤ ਵਿਚ ਮਹਿਤਾਬ ਅਤੇ ਸੋਨੀਆ ਨੱਚ ਵੀ ਰਹੇ ਹਨ ਜੋ ਕਿ ਮਹਿਤਾਬ ਬਹੁਤ ਜਿਆਦਾ ਲੋਕਾਂ ਨੂੰ ਅਪਣੀ ਵੀਡੀਓ ਦੇ ਨਾਲ ਅਕਰਸ਼ਿਤ ਕਰ ਰਹੇ ਹਨ।

Mehtab VirkMehtab Virk

ਦੱਸ ਦਈਏ ਕਿ 'ਕਹਿਰ' ਗੀਤ ਦੇ ਬੋਲ ਜਿੰਨੇ ਵਧੀਆ ਲਿਖੇ ਹਨ। ਉਸ ਤੋਂ ਜ਼ਿਆਦਾ ਖੂਬਸੂਰਤ ਇਸ ਦਾ ਵੀਡੀਓ ਬਣਾਇਆ ਗਿਆ ਹੈ। ਮਹਿਤਾਬ ਵਿਰਕ 'ਅਪਣੀ ਬਣਾ ਲੈ', 'ਪਰਪੋਸ', ਅਤੇ 'ਹਾਰ ਜਾਨੀਆਂ' ਵਰਗੇ ਸੁਪਰਹਿੱਟ ਗੀਤਾਂ ਨਾਲ ਅਪਣੇ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ। ਮਹਿਤਾਬ ਵਿਰਕ ਨੇ ਹਰ ਕਿਸਮ ਦਾ ਗੀਤ ਗਾਇਆ ਹੈ ਜਿਸ ਦੇ ਨਾਲ ਉਨ੍ਹਾਂ ਨੂੰ ਹਰ ਕੋਈ ਸਰੋਤਾ ਪਸੰਦ ਕਰਦਾ ਹੈ। ਇਸ ਵੀਡੀਓ ਵਿਚ ਮਹਿਤਾਬ ਅਤੇ ਸੋਨੀਆ ਨੇ ਜੋ ਚਿੱਟੇ ਰੰਗ ਦੇ ਕੱਪੜੇ ਪਾਏ ਹੋਏ ਹਨ ਉਹ ਬਹੁਤ ਜਿਆਦਾ ਵੱਖਰੇ ਅੰਦਾਜ਼ ਵਾਲੇ ਹਨ। ਇਹ ਗੀਤ ਕੱਲ੍ਹ ਰਿਲੀਜ਼ ਹੋਇਆ ਸੀ।

Sonia MannSonia Mann

ਜੋ ਕਿ ਲੋਕਾਂ ਨੂੰ ਬਹੁਤ ਜਿਆਦਾ ਵਧਿਆ ਲੱਗ ਰਿਹਾ ਹੈ। ਇਸ ਦੀ ਛੂਟਿੰਗ ਵੱਖ-ਵੱਖ ਥਾਵਾਂ ਉਤੇ ਕੀਤੀ ਗਈ ਹੈ। ਮਹਿਤਾਬ ਵਿਰਕ ਵੱਖਰੀ ਪਹਿਚਾਣ ਨਾਲ ਸਰੋਤਿਆਂ ਦੇ ਦਿਲਾਂ ਉਤੇ ਰਾਜ ਕਰ ਰਹੇ ਹਨ। ਮਹਿਤਾਬ ਵਿਰਕ ਕਈ ਨਵੇਂ ਗੀਤ ਲੈ ਕੇ ਆ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement