ਨਿੰਜਾ ਦੇ ਵਿਆਹ ਦੀਆਂ ਤਸਵੀਰਾਂ ਆਈਆ ਸਾਹਮਣੇ, ਚੁੱਪ ਚਪੀਤੇ ਕਰਵਾਇਆ ਵਿਆਹ
Published : Jan 29, 2019, 4:28 pm IST
Updated : Apr 10, 2020, 9:48 am IST
SHARE ARTICLE
Ninja
Ninja

ਪਾਲੀਵੁੱਡ ਇੰਡਸਟਰੀ ਦੇ ਵਿਚ ਲਗਾਤਾਰ ਵਿਆਹਾਂ ਦਾ ਦੌਰ ਚੱਲ ਰਿਹਾ ਹੈ। ਹਾਲ ਹੀ ਵਿਚ ਪੰਜਾਬੀ ਇੰਡਸਰੀ ਦੇ ਗਾਇਕ ਨਿੰਜਾ ਦੇ ਵਿਆਹ ਦੀ ਜਾਣਕਾਰੀ ਸਾਹਮਣੇ ਆਈ...

ਚੰਡੀਗੜ੍ਹ : ਪਾਲੀਵੁੱਡ ਇੰਡਸਟਰੀ ਦੇ ਵਿਚ ਲਗਾਤਾਰ ਵਿਆਹਾਂ ਦਾ ਦੌਰ ਚੱਲ ਰਿਹਾ ਹੈ। ਹਾਲ ਹੀ ਵਿਚ ਪੰਜਾਬੀ ਇੰਡਸਰੀ ਦੇ ਗਾਇਕ 'ਨਿੰਜਾ' ਦੇ ਵਿਆਹ ਦੀ ਜਾਣਕਾਰੀ ਸਾਹਮਣੇ ਆਈ ਹੈ। ਗਾਇਕ ਨਿੰਜਾ ਨੇ ਅਪਣੇ ਵਿਆਹ ਬਾਰੇ ਬਿਲਕੁਲ ਵੀ ਭੇਦ ਨਹੀਂ ਦਿਤਾ। ਉਨ੍ਹਾਂ ਚੁੱਪ - ਚਾਪ ਵਿਆਹ ਕਰਵਾਉਣਾ ਹੀ ਸਹੀ ਸਮਝਿਆ।

ਜਿਥੇ ਕਿ ਗਾਇਕ ਅਤੇ ਅਦਾਕਾਰ ਅਪਣੇ ਵਿਆਹ ਅਤੇ ਜ਼ਿੰਦਗੀ ਨਾਲ ਸਬੰਧਿਤ ਜਾਣਕਾਰੀ ਸੋਸ਼ਲ ਮੀਡੀਆ ਤੇ ਦਿੰਦੇ ਰਹਿੰਦੇ ਹਨ ਪਰ ਨਿੰਜਾ ਨੇ ਚੁੱਪ - ਚਪੀਤੇ ਹੀ ਵਿਆਹ ਕਰਵਾ ਲਿਆ ਹੈ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਜਾਣਕਾਰੀ ਅਨੁਸਾਰ ਇਨ੍ਹਾਂ ਨੇ ਚੰਡੀਗੜ੍ਹ ਦੇ ਹੋਟਲ ਦੇ ਵਿਚ ਵਿਆਹ ਕਰਵਾਇਆ ਹੈ।

ਨਿੰਜਾ ਨੇ ਅਪਣੀ ਆਉਣ ਵਾਲੀ ਫਿਲਮ 'ਹਾਈ ਐਂਡ ਯਾਰੀਆਂ' ਦੀ ਪ੍ਰਮੋਸ਼ਨ ‘ਚ ਵੀ ਵਿਅਸਤ ਚੱਲ ਰਹੇ ਹਨ। ਉਨ੍ਹਾਂ ਦੀ ਫਿਲਮ 'ਹਾਈ ਐਂਡ ਯਾਰੀਆਂ' 22 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਨਿੰਜਾ ਦੇ ਨਾਲ ਜੱਸੀ ਗਿੱਲ ਅਤੇ ਰਣਜੀਤ ਬਾਵਾ ਵੀ ਨਜ਼ਰ ਆਉਣਗੇ। 'ਪੰਕਜ ਬਤਰਾ' ਦੀ ਇਸ ਫਿਲਮ ਵਿਚ ਕਈ ਤਜ਼ਰਬੇ ਨਜ਼ਰ ਆਉਣਗੇ।

ਇਸ ਫਿਲਮ ਰਾਹੀ ਖੂਬਸੂਰਤ ਅਦਾਕਾਰਾਂ ਆਰੂਸ਼ੀ ਸ਼ਰਮਾਂ ਅਤੇ ਮੁਸਕਾਨ ਸ਼ੇਠੀ ਵੀ ਨਜ਼ਰ ਆਉਣਗੀਆਂ। ਇਹ ਫਿਲਮ ਲੰਡਨ ਪੜਨ ਗਏ ਵਿਦਿਆਰਥੀਆਂ ਦੇ ਉਤੇ ਅਧਾਰਿਤ ਹੈ। ਇਸ ਵਿਚ ਨਿੰਜਾ, ਜੱਸੀ ਗਿੱਲ ਅਤੇ ਰਣਜੀਤ ਬਾਵਾ ਇਨ੍ਹਾਂ ਵਿਦਿਆਰਥੀਆਂ ਦੀ ਭੂਮਿਕਾ ਨਿਭਾਉਣਗੇ। ਜਿਹੜ੍ਹੇ ਕਿ ਵੱਖੋ - ਵ੍ਖਰੇ ਧਰਮਾਂ ਅਤੇ ਸ਼ਹਿਰਾਂ ਨਾਲ ਸੰਬੰਧ ਰਖਦੇ ਹਨ।

 

 
 
 
 
 
 
 
 
 
 
 
 
 

Get ready for trailer Mrng 10 o’clock #HighEndYaariyaan @ranjitbawa @jassie.gill @iampankajbatra @pitaaratv

A post shared by NINJA™ (@its_ninja) on

 

ਹਾਲ ਹੀ 'ਚ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਜਿਸ ਨੂੰ ਦਰਸ਼ਕਾਂ ਵਲੋਂ ਭਰਮਾਂ ਹੁੰਗਾਰਾ ਮਿਲਿਆ ਹੈ। ਹੁਣ 22 ਫਰਵਰੀ ਨੂੰ ਦੇਖਦੇ ਹਾਂ ਕਿ ਇਹ ਫਿਲਮ ਲੋਕਾਂ ਦੇ ਦਿਲ ਤੇ ਕਿੰਨੀ ਕੁ ਛਾਪ ਛੱਡਦੀ ਹੈ।

'ਹਾਈ ਆੈਂਡ ਯਾਰੀਆ' ਦਾ ਟ੍ਰੇਲਰ

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement