
ਪੰਜਾਬੀ ਦੇ ਪ੍ਰਸਿੱਧ ਲੇਖਕ ਮਿੰਟੂ ਗੁਰੂਸਰੀਆ ਅਪਣੀ ਆਤਮ ਕਥਾ “ਡਾਕੂਆਂ ਦਾ ਮੁੰਡਾ” ਤੋਂ ਬਾਅਦ ਅਪਣੀ ਜੀਵਨ...
ਚੰਡੀਗੜ੍ਹ (ਸਸਸ) : ਪੰਜਾਬੀ ਦੇ ਪ੍ਰਸਿੱਧ ਲੇਖਕ ਮਿੰਟੂ ਗੁਰੂਸਰੀਆ ਅਪਣੀ ਆਤਮ ਕਥਾ “ਡਾਕੂਆਂ ਦਾ ਮੁੰਡਾ” ਤੋਂ ਬਾਅਦ ਅਪਣੀ ਜੀਵਨ ਕਹਾਣੀ “ਜ਼ਿੰਦਗੀ ਜ਼ਿੰਦਾਬਾਦ” ਦੇ ਜ਼ਰੀਏ ਅੱਗੇ ਵਧਾ ਰਹੇ ਹਨ। ਉਨ੍ਹਾਂ ਦੀ ਇਹ ਕਹਾਣੀ ਵੀ ਪਰਦੇ ‘ਤੇ ਨਜ਼ਰ ਆਵੇਗੀ। ਮਿੰਟੂ ਦੀ “ਆਤਮ ਕਥਾ” ‘ਤੇ ਬਣਨ ਜਾ ਰਹੀ ਇਸ ਫ਼ਿਲਮ ‘ਚ ਪੰਜਾਬੀ ਗਾਇਕ ਨਿੰਜਾ ਮਿੰਟੂ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਪ੍ਰੇਮ ਸਿੰਘ ਸਿੱਧੂ ਵਲੋਂ ਨਿਰਦੇਸ਼ਤ ਕੀਤੀ ਜਾ ਰਹੀ ਇਹ ਫ਼ਿਲਮ 2 ਅਗਸਤ ਨੂੰ ਰਿਲੀਜ਼ ਹੋਵੇਗੀ।
Ninjaਫ਼ਿਲਮ ‘ਚ ਨਿੰਜੇ ਦੇ ਨਾਲ ਪੰਜਾਬ ਦੇ ਕਈ ਨਾਮੀਂ ਕਲਾਕਾਰ ਨਜ਼ਰ ਆਉਣਗੇ। ਫ਼ਿਲਮ ਦਾ ਫਸਟਲੁੱਕ ਪੋਸਟਰ ਛੇਤੀ ਰਿਲੀਜ਼ ਹੋਵੇਗਾ। ਇਸ ਫ਼ਿਲਮ ਨੂੰ ਯਾਦੂ ਪ੍ਰੋਡਕਸ਼ਨਜ਼ ਅਤੇ ਕੁਕਨੂਸ ਫ਼ਿਲਮਜ਼” ਨੇ ਪ੍ਰੋਡਿਊਸ ਕੀਤਾ ਹੈ। ਇਸ ਫ਼ਿਲਮ ਦੇ ਮੁੱਖ ਡਾਇਰੈਕਟਰ ਪ੍ਰੇਮ ਸਿੰਘ ਸਿੱਧੂ ਹਨ। ਇਸ ਤੋਂ ਇਲਾਵਾ ਫ਼ਿਲਮ ‘ਚ ਮੇਨ ਹੀਰੋ ਦਾ ਕਿਰਦਾਰ ਮਸ਼ਹੂਰ ਪੰਜਾਬੀ ਗਾਇਕ ਨਿੰਜਾ ਨਿਭਾ ਰਹੇ ਹਨ। ਫ਼ਿਲਮ ਨੂੰ ਸੰਗੀਤ ਨਾਲ ਸਜਾਇਆ ਹੈ ‘ਬੀਟ ਮਿਨਿਸਟਰ’ ਨੇ ਅਤੇ ਇਹ ਕਹਾਣੀ ਦੇ ਲੇਖਕ ‘ਮਿੰਟੂ ਗੁਰੂਸਰੀਆ’ ਹਨ।