ਕਿਸਾਨਾਂ ਲਈ ਰੋਲ ਮਾਡਲ ਬਣਕੇ ਉਭਰਿਆ ਸਫਲ ਕਿਸਾਨ ਹਰਬਿੰਦਰ ਸਿੰਘ
Published : Jun 4, 2018, 4:37 pm IST
Updated : Jun 5, 2018, 7:17 pm IST
SHARE ARTICLE
Successful Farmer Harbinder Singh
Successful Farmer Harbinder Singh

ਨੈਚੂਰਲੀ ਵੈਂਟੀਲੇਟਡ ਪੋਲੀਹਾਊਸ ਲਗਾਕੇ ਕਰ ਰਿਹੈ ਲੱਖਾਂ ਰੁਪਏ ਦੀ ਕਮਾਈ

ਨੈਚੂਰਲੀ ਵੈਂਟੀਲੇਟਡ ਪੋਲੀਹਾਊਸ ਲਗਾਕੇ ਕਰ ਰਿਹੈ ਲੱਖਾਂ ਰੁਪਏ ਦੀ ਕਮਾਈ
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਫਸਲੀ ਚੱਕਰ 'ਚੋਂ ਨਿਕਲ ਕੇ ਫਸਲੀ ਵਿਭਿੰਨਤਾ 'ਤੇ ਦਿੱਤਾ ਜ਼ੋਰ
ਕਿਹਾ, ਸਰਕਾਰ ਵਲੋਂ ਪੋਲੀਹਾਊਸ ਅਤੇ ਬਾਗਾਂ ਲਈ ਦਿੱਤੀ ਜਾ ਰਹੀ 50 ਫੀਸਦੀ ਸਬਸਿਡੀ

ਹੁਸ਼ਿਆਰਪੁਰ, 3 ਜੂਨ (ਭੁਪੇਸ਼ ਪ੍ਰਜਾਪਤੀ): ਉਤਰ ਪ੍ਰਦੇਸ਼ ਵਿਚ ਰਵਾਇਤੀ ਖੇਤੀ ਕਰਨ ਤੋਂ ਬਾਅਦ ਅਗਾਂਹਵਧੂ ਕਿਸਾਨ ਸ਼੍ਰੀ ਹਰਬਿੰਦਰ ਸਿੰਘ ਸੰਧੂ ਹੁਸ਼ਿਆਰਪੁਰ ਦੇ ਪਿੰਡ ਭੀਖੋਵਾਲ ਵਿਚ ਨੈਚੂਰਲੀ ਵੈਂਟੀਲੇਟਡ ਪੋਲੀਹਾਊਸ ਲਗਾਉਣ ਵਾਲਾ ਜ਼ਿਲ੍ਹੇ ਦਾ ਪਹਿਲਾ ਸਫਲ ਕਿਸਾਨ ਬਣ ਗਿਆ ਹੈ।

naturally ventilated polyhousenaturally ventilated polyhouse ਸਰਕਾਰ ਤੋਂ ਸਬਸਿਡੀ ਦੀ ਸਹੂਲਤ ਪ੍ਰਾਪਤ ਕਰਕੇ ਪੋਲੀਹਾਊਸ ਲਗਾਉਣ ਵਾਲਾ ਇਹ ਕਿਸਾਨ ਸਫਲ ਹੀ ਨਹੀਂ ਹੋਇਆ, ਬਲਕਿ ਬਾਕੀ ਕਿਸਾਨਾਂ ਲਈ ਵੀ ਇਕ ਰੋਲ ਮਾਡਲ ਬਣਕੇ ਉਭਰਿਆ ਹੈ, ਜਿਸ ਸਦਕਾ ਇਲਾਕੇ ਦੇ ਕਈ ਕਿਸਾਨਾਂ ਵਲੋਂ ਇਸ ਸਫਲ ਕਿਸਾਨ ਤੋਂ ਸੇਧ ਲੈਂਦਿਆਂ ਪੋਲੀਹਾਊਸ ਲਗਾਕੇ ਸਬਜ਼ੀਆਂ ਅਤੇ ਫੁੱਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ। ਫਸਲੀ ਵਿਭਿੰਨਤਾ ਵੱਲ ਕਿਸਾਨਾਂ ਦਾ ਰੁਝਾਨ ਸਾਬਿਤ ਕਰਦਾ ਹੈ ਕਿ ਉਹ ਫਸਲੀ ਚੱਕਰ ਵਿਚੋਂ ਨਿਕਲਕੇ ਆਪਣੀ ਆਰਥਿਕ ਸਥਿਤੀ ਹੋਰ ਸੁਧਾਰਨ ਵੱਲ ਯਤਨ ਕਰ ਰਹੇ ਹਨ।

 ਬੀ.ਏ. ਪਾਸ ਸਫਲ ਕਿਸਾਨ ਸ਼੍ਰੀ ਹਰਬਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਉਸਨੇ 5 ਏਕੜ ਵਿਚ ਨੈਚੂਰਲੀ ਵੈਂਟੀਲੇਟਡ ਪੋਲੀਹਾਊਸ ਲਗਾਇਆ ਹੋਇਆ ਹੈ, ਜਿਸ ਵਿਚ ਸਬਜ਼ੀਆਂ ਦੀ ਅਗੇਤੀ ਖੇਤੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੋਲੀਹਾਊਸ ਲਈ ਉਸਨੇ ਸਬਸਿਡੀ ਵੀ ਹਾਸਲ ਕੀਤੀ ਹੈ ਅਤੇ ਮੌਜੂਦਾ ਤੌਰ 'ਤੇ ਕਰੀਬ ਸਾਢੇ 5 ਏਕੜ ਵਿਚ ਰੰਗਦਾਰ ਸ਼ਿਮਲਾ ਮਿਰਚ ਦੇ ਨਾਲ-ਨਾਲ ਬੀਜ ਰਹਿਤ ਖੀਰਾ ਬੀਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਤੀ ਸਾਲ ਇਕ ਏਕੜ ਵਿਚੋਂ ਕਰੀਬ 5 ਲੱਖ ਰੁਪਏ ਉਸਦੀ ਆਮਦਨ ਹੈ ਅਤੇ ਮੰਡੀਕਰਨ ਉਸ ਵਲੋਂ ਖੁਦ ਕੀਤੀ ਜਾਂਦੀ ਹੈ।

naturally ventilated polyhousenaturally ventilated polyhouseਇਸ ਤੋਂ ਇਲਾਵਾ ਸਾਲ 2003 ਤੋਂ ਤੁਪਕਾ ਸਿੰਚਾਈ ਸਿਸਟਮ ਵੀ ਅਪਣਾਇਆ ਜਾ ਰਿਹਾ ਹੈ, ਤਾਂ ਜੋ ਧੜਾਧੜ ਪਾਣੀ ਦੀ ਵਰਤੋਂ ਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਤੁਪਕਾ ਸਿਸਟਮ ਨਾਲ ਪਾਣੀ ਕੇਵਲ ਜੜ੍ਹਾਂ ਨੂੰ ਹੀ ਲੱਗਦਾ ਹੈ, ਜਿਸ ਨਾਲ ਪਾਣੀ ਦੀ ਬਰਬਾਦੀ ਨਹੀਂ ਹੁੰਦੀ। ਸ਼੍ਰੀ ਸੰਧੂ ਨੇ ਕਿਹਾ ਕਿ ਉਸਨੇ ਆਪਣਾ ਹੀ ਨਰਸਰੀ ਯੂਨਿਟ ਵੀ ਲਗਾਇਆ ਹੋਇਆ ਹੈ ਅਤੇ ਉਹ ਐਚ.ਟੀ.ਸੀ (ਹੌਰਟੀਕਲਚਰ ਟ੍ਰੇਨਿੰਗ ਸੈਂਟਰ, ਪੂਨੇ) ਤੋਂ ਗਰੀਨ ਹਾਊਸ ਸਬੰਧੀ, ਜਦਕਿ ਆਈ.ਐਚ.ਬੀ.ਟੀ. (ਇੰਸਟੀਚਿਊਟ ਆਫ ਹਿਮਾਲੀਅਨ ਬਾਇਓ ਰਿਸੋਰਸ ਟੈਕਨਾਲੋਜੀ, ਪਾਲਮਪੁਰ) ਤੋਂ ਫੁੱਲਾਂ ਦੀ ਨਰਸਰੀ ਪ੍ਰੋਡਕਸ਼ਨ ਸਬੰਧੀ ਟ੍ਰੇਨਿੰਗ ਹਾਸਲ ਕਰ ਚੁੱਕਾ ਹੈ।

   ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਇਸ ਅਗਾਂਹਵਧੂ ਸਫਲ ਕਿਸਾਨ ਦੀ ਸ਼ਲਾਘਾ ਕਰਦਿਆਂ ਫਸਲੀ ਵਿਭਿੰਨਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫਸਲੀ ਚੱਕਰ ਵਿਚੋਂ ਨਿਕਲਕੇ ਬਦਲਵੀਆਂ ਫਸਲਾਂ ਦੀ ਖੇਤੀ ਕਰਨ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਕਰੀਬ 8500 ਹੈਕਟੇਅਰ ਬਾਗਾਂ ਦਾ ਰਕਬਾ ਹੈ, ਜਿਸ ਵਿਚੋਂ ਕਰੀਬ 60 ਫੀਸਦੀ ਰਕਬਾ ਕਿੰਨੂ ਹੇਠ ਹੈ।

naturally ventilated polyhousenaturally ventilated polyhouse ਉਨ੍ਹਾਂ ਕਿਹਾ ਕਿ ਬਾਗਾਂ ਵਾਸਤੇ ਕਰੀਬ 40 ਤੋਂ 50 ਫੀਸਦੀ ਸਬਸਿਡੀ ਜਾਂਦੀ ਹੈ, ਜਦਕਿ ਪੋਲੀਹਾਊਸ 'ਤੇ 50 ਫੀਸਦੀ ਸਬਸਿਡੀ (ਕਰੀਬ 19 ਲੱਖ ਰੁਪਏ) ਸਰਕਾਰ ਵਲੋਂ ਕੌਮੀ ਬਾਗਬਾਨੀ ਮਿਸ਼ਨ ਤਹਿਤ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਖੇਤੀ ਦੌਰਾਨ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਨ ਦੇ ਨਾਲ-ਨਾਲ ਖੇਤਬਾੜੀ ਵਿਭਾਗ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਫਸਲਾਂ ਲਈ ਦਵਾਈਆਂ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। 

ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਸ਼੍ਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਪੋਲੀਹਾਊਸ 'ਤੇ ਸਬਸਿਡੀ ਜਾਂ ਵਿਭਾਗ ਨਾਲ ਸਬੰਧਤ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਦਫ਼ਤਰ ਡਿਪਟੀ ਡਾਇਰੈਕਟਰ ਬਾਗਬਾਨੀ, ਛਾਉਣੀ ਕਲਾਂ ਵਿਖੇ ਨਿੱਜੀ ਤੌਰ 'ਤੇ ਜਾਂ 01882-236675 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਬਸਿਡੀ ਦੀ ਸਹੂਲਤ ਪ੍ਰਾਪਤ ਕਰਨ ਲਈ ਸੈਂਟਰ ਆਫ ਐਕਸੀਲੈਂਸ ਫਾਰ ਵੈਜ਼ੀਟੇਬਲ ਕਰਤਾਰਪੁਰ ਤੋਂ 3 ਦਿਨ ਦੀ ਸਿਖਲਾਈ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਹ ਸਿਖਲਾਈ ਕੇਵਲ 1 ਹਜ਼ਾਰ ਵਿਚ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਸਿਖਲਾਈ ਦੌਰਾਨ ਰਿਹਾਇਸ਼ ਅਤੇ ਖਾਣ-ਪੀਣ ਦੀ ਸਹੂਲਤ ਬਿਲਕੁੱਲ ਮੁਫ਼ਤ ਮਿਲੇਗੀ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement