ਬਾਇਓਚਾਰ ਕੀ ਹੈ?
Published : Sep 10, 2018, 4:11 pm IST
Updated : Sep 10, 2018, 4:11 pm IST
SHARE ARTICLE
biochar emerges as soil amendment for agriculture
biochar emerges as soil amendment for agriculture

ਬਾਇਓਚਾਰ ਬਾਇਓਮਾਸ ਦੇ ਕਾਰਬਨੀਕਰਨ ਤੋਂ ਪ੍ਰਾਪਤ ਇਕ ਠੋਸ ਸਮੱਗਰੀ ਹੈ। ਬਾਇਓਚਾਰ ਮਿੱਟੀ ਦੇ ਕੰਮਾਂ ਵਿੱਚ ਸੁਧਾਰ ਕਰਨ ਦੇ ਇਰਾਦੇ ਨਾਲ ਮਿੱਟੀ ਵਿੱਚ ਪਾਇਆ ਜਾਂਦਾ ਹੈ ...

ਬਾਇਓਚਾਰ ਬਾਇਓਮਾਸ ਦੇ ਕਾਰਬਨੀਕਰਨ ਤੋਂ ਪ੍ਰਾਪਤ ਇਕ ਠੋਸ ਸਮੱਗਰੀ ਹੈ। ਬਾਇਓਚਾਰ ਮਿੱਟੀ ਦੇ ਕੰਮਾਂ ਵਿੱਚ ਸੁਧਾਰ ਕਰਨ ਦੇ ਇਰਾਦੇ ਨਾਲ ਮਿੱਟੀ ਵਿੱਚ ਪਾਇਆ ਜਾਂਦਾ ਹੈ ਅਤੇ ਇਸਦੇ ਨਾਲ ਹੀ ਇਹ ਬਾਇਓਮਾਸ ਵਿੱਚੋਂ ਗਰੀਨ ਹਾਊਸ ਗੈਸਾਂ (ਹਰਾ ਗ੍ਰਹਿ ਪ੍ਰਭਾਵ) ਦੇ ਨਿਕਾਸ ਨੂੰ ਵੀ ਘੱਟ ਕਰਦਾ ਹੈ। ਅਰਧ ਖੁਸ਼ਕ ਖੇਤਰਾਂ ਵਿਚ ਖੇਤੀ ਉਤਪਾਦਨ ਨੂੰ ਬਣਾਏ ਰੱਖਣ ਲਈ ਬੜੀ ਹੀ ਘੱਟ ਵਰਖਾ ਹੁੰਦੀ ਹੈ। ਦੇਸੀ ਬਨਸਪਤੀ ਵਿਚ ਕਈ ਤਰ੍ਹਾਂ ਦੀਆਂ ਪ੍ਰਜਾਤੀਆਂ ਜਿਵੇਂ ਘਾਹ ਅਤੇ ਘਾਹ ਜਿਹੇ ਹੋਰ ਪੌਦੇ, ਝਾੜੀਆਂ ਅਤੇ ਰੁੱਖ ਆਦਿ ਪਾਏ ਜਾਂਦੇ ਹਨ।

ਸਾਲਾਨਾ ਵਰਖਾ 200250 ਤੋਂ ਲੈ ਕੇ 500600 ਮਿਲੀਮੀਟਰ ਤੱਕ ਹੁੰਦੀ ਹੈ। ਪਿਛਲੇ ਤਿੰਨ ਦਹਾਕਿਆਂ ਵਿਚ, ਵਿਰੁਧੂਨਗਰ, ਰਾਮਨਾਥਪੁਰਮ ਅਤੇ ਸਿਵਾਗੰਗਈ ਜਿਲ੍ਹਿਆਂ ਵਿਚ ਅਨਿਯਮਿਤ ਵਰਖਾ ਅਤੇ ਵਿਲਾਇਤੀ ਕਿੱਕਰ ਦੇ ਲਗਾਤਾਰ ਫੈਲਾਅ ਕਰਕੇ ਖੇਤੀ ਯੋਗ ਭੂਮੀ ਘਟਦੀ ਗਈ ਅਤੇ ਖਾਲੀ ਜ਼ਮੀਨ ਵਿਚ ਵਾਧਾ ਹੋਇਆ। ਸਾਂਝੀ ਚਰਾਗਾਹਾਂ ਵਿਚ ਭਾਰੀ ਕਮੀ ਆਉਣ ਕਰਕੇ ਸਥਾਨਕ ਪਸ਼ੂਧਨ ਵਿਚ ਵੀ ਕਮੀ ਆਈ ਜੋ ਕਿ ਖੇਤੀ ਵਿਚ ਕੰਮ ਆਉਂਦਾ ਸੀ। ਇਸਦੇ ਕਰਕੇ ਗੋਬਰ ਦੀ ਖਾਦ ਦੇ ਉਤਪਾਦਨ ਅਤੇ ਖੇਤ ਵਿੱਚ ਪਾਉਣ ਦੀ ਮਾਤਰਾ ਵਿੱਚ ਕਮੀ ਆਈ ਜੋ ਕਿ ਪ੍ਰੰਪਰਿਕ ਤੌਰ 'ਤੇ ਜੈਵਿਕ ਖੇਤੀ ਵਿੱਚ ਪਾਈ ਜਾਂਦੀ ਸੀ।

biocharbiochar

ਆਰਗਨਾਈਜੇਸ਼ਨ ਆਫ ਡਿਵਲਪਮੈਂਟ ਐਕਸ਼ਨ ਐਂਡ ਮੈਂਟੇਨਨੈਂਸ (ਓ ਡੀ ਏ ਐਮ), ਇਕ ਐਨ ਜੀ ਓ ਜੋ ਇਸ ਖੇਤਰ ਵਿਚ ਕੰਮ ਕਰ ਰਹੀ ਸੀ, ਨੂੰ ਟੈਰਾ ਪਰੇਟਾ, ਜਿਸਦਾ ਪੁਰਤਗਾਲੀ ਭਾਸ਼ਾ ਵਿਚ ਅਰਥ ਹੈ ਕਾਲੀ ਮਿੱਟੀ ਬਾਰੇ ਪਤਾ ਸੀ ਅਤੇ ਇਸ ਨੂੰ ਇਸ ਗੱਲ ਬਾਰੇ ਜਾਣਕਾਰੀ ਸੀ ਕਿ ਇਸ ਦਾ ਇਸਤੇਮਾਲ ਖੇਤ ਵਿਚ ਮਿੱਟੀ ਦੇ ਉਪਜਾਊ ਸ਼ਕਤੀ ਵਧਾਊਣ ਲਈ ਬਹੁਤ ਵਧੀਆ ਹੋ ਸਕਦਾ ਹੈ। ਇਸਦੇ ਇਲਾਵਾ ਇਹ ਵੀ ਮਹਿਸੂਸ ਕੀਤਾ ਗਿਆ ਕਿ ਇਸ ਵਿਕਲਪ ਰਾਹੀ ਵਿਲਾਇਤੀ ਕਿੱਕਰ ਨੂੰ ਕੋਲੇ ਵਿੱਚ ਬਦਲ ਕੇ ਉਸਦਾ ਪਸਾਰ ਰੋਕਿਆ ਜਾ ਸਕਦਾ ਹੈ।

ਜਾਪਾਨ ਦੀ ਦਹਾਕਿਆਂ ਦੀ ਖੋਜ ਅਤੇ ਅਮਰੀਕਾ ਵਿੱਚ ਹੋਏ ਹਾਲ ਹੀ ਦੇ ਅਧਿਐਨ ਇਹ ਦੱਸਦੇ ਹਨ ਕਿ ਬਾਇਓਚਾਰ ਮਿੱਟੀ ਵਿੱਚ ਖੇਤੀ ਦੇ ਲਈ ਵਿਭਿੰਨ ਸੂਖ਼ਮ ਜੀਵਾਂ ਦੀਆਂ ਗਤੀਵਿਧੀਆਂ ਨੂੰ ਵਧਾਵਾ ਦਿੰਦਾ ਹੈ। ਬਾਇਓਆਚਾਰ ਵਿਚਲੇ ਮੁਸਾਮ ਸੂਖ਼ਮ ਜੀਵਾਂ ਨੂੰ ਸ਼ਿਕਾਰ ਅਤੇ ਗਰਮੀ ਤੋਂ ਬਚਾ ਕੇ ਉਹਨਾਂ ਨੂੰ ਉੱਚਿਤ ਨਿਵਾਸ ਪ੍ਰਦਾਨ ਕਰਨ ਦੇ ਨਾਲ ਨਾਲ ਓਹਨਾਂ ਦੀ ਜਰੂਰਤ ਦੇ ਪੌਸ਼ਟਿਕ ਤੱਤ ਵੀ ਪ੍ਰਦਾਨ ਕਰਦੇ ਹਨ।

biocharbiochar

ਸੀਮੇਨਪੂ ਫਾਊਂਡੇਸ਼ਨ ਦੇ ਪ੍ਰਤੀਨਿਧੀਆਂ ਦੁਆਰਾ ਕੀਤੇ ਇਹਨਾਂ ਅਧਿਐਨਾਂ, ਪ੍ਰਯੋਗਾਂ ਅਤੇ ਵਿਚਾਰਵਟਾਂਦਰੇ ਨੇ ਓਡੀਏਐਮ ਨੂੰ ਅਲੱਗਅਲੱਗ ਸੁਧਾਰ ਕਰਕੇ ਕੋਲੇ ਨੂੰ ਮਿੱਟੀ ਵਿਚ ਸੁਧਾਰ ਕਰਨ ਲਈ ਵਰਤਣ ਦੇ ਆਪਣੇ ਟ੍ਰਾਇਲ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਫੀਲਡ ਟ੍ਰਾਇਲ ਫੀਲਡ ਟ੍ਰਾਇਲ ਓਡੀਏਐਮ ਦੁਆਰਾ ਸਥਾਪਿਤ ਬਾਇਓਡੀਜ਼ਲ ਪ੍ਰਦਰਸ਼ਨ ਇਕਾਈ ਦੇ ਨੇੜੇ ਤ੍ਰਿਚੁਲੀ ਦੇ ਉੱਤਰ ਪੂਰਬ ਤੋਂ 8 ਕਿ.ਮੀ. ਦੂਰ ਇੱਕ ਖੇਤ ਵਿੱਚ ਕੀਤੇ ਗਏ। ਇਹ ਖੇਤਰ ਅਰਧ ਖੁਸ਼ਕ ਸੀ ਅਤੇ ਇੱਕ ਵਰਖਾ 500 ਤੋਂ 600 ਮਿ.ਮੀਂ ਹੁੰਦੀ ਸੀ ਅਤੇ ਉਹ ਵੀ ਜ਼ਿਆਦਾਤਰ ਮੱਧ ਅਕਤੂਬਰ ਅਤੇ ਮੱਧ ਦਸੰਬਰ ਦੇ ਵਿਚਕਾਰ।

ਮਿੱਟੀ ਨੂੰ ਘੱਟ ਪਾਣੀ ਸੋਖਣ ਵਾਲੀ ਅਤੇ ਪੋਸ਼ਕ ਤੱਤਾਂ ਨੂੰ ਧਾਰਣ ਕਰਨ ਦੀ ਘੱਟ ਸਮਰੱਥਾ ਵਾਲੀ, ਮੋਟੇ ਜਾਂ ਮੱਧਮ ਬਣਾਵਟ ਵਾਲੀ, ਥੋੜੀ ਰੇਤ ਵਾਲੀ ਔਕਸੀਸੋਲ ਲਾਲ ਮਿੱਟੀ ਦੀ ਸ਼੍ਰੇਣੀ ਵਿਚ ਰੱਖਿਆ ਜਾ ਸਕਦਾ ਹੈ। ਓਡੀਏਐਮ ਦੁਆਰਾ ਆਯੋਜਿਤ ਬਾਇਓਆਚਾਰ ਦੇ ਟ੍ਰਾਇਲਾਂ ਲਈ ਵਿਲਾਇਤੀ ਕਿੱਕਰ ਦੀ ਲੱਕੜੀ ਦਾ ਕੋਲਾ ਸਥਾਨਕ ਕੋਲਾ ਬਣਾਉਣ ਵਾਲਿਆਂ ਤੋਂ ਖਰੀਦਿਆ ਗਿਆ। ਕੋਲੇ ਦੇ ਟੁਕੜਿਆਂ ਦੀ ਬਣਾਵਟ ਦੇ ਅਨੁਸਾਰ ਉਸਨੂੰ ਅਲੱਗ ਅਲੱਗ ਕ੍ਰਮ ਵਿਚ ਵੰਡਿਆ ਗਿਆ ਅਤੇ ਧਿਆਨ ਨਾਲ ਨਿਰੀਖਣ ਕਰਨ ਤੋਂ ਬਾਅਦ ਇਹ ਯਕੀਨੀ ਬਣਾਇਆ ਗਿਆ ਕਿ ਇਹ ਕੋਲਾ ਪਾਊਡਰ ਬਣਾਉਣ ਲਈ ਸਹੀ ਹੋਵੇਗਾ।

ਪੀਸਿਆ ਹੋਇਆ ਲੱਕੜੀ ਦਾ ਕੋਇਲਾ ਪਾਲੀਥੀਨ ਸ਼ੀਟ ਦੇ ਆਵਰਣ ਵਾਲੇ ਏਅਰ ਟਾਈਟ ਬਰਦਾਨਿਆਂ ਵਿਚ ਰੱਖਿਆ ਗਿਆ। ਨਹੀਂ ਤਾਂ ਨਮੀ ਨੂੰ ਸੋਖਣ ਕਰਕੇ ਚਾਰਕੋਲ ਪਾਊਡਰ ਦੀ ਗੁਣਵੱਤਾ ਉੱਪਰ ਅਸਰ ਕਰੇਗਾ। ਬੀਜ ਬੀਜਣੇ ਅਤੇ ਪੌਦੇ ਲਗਾਉਣੇ ਭਿੰਡੀ, ਟਮਾਟਰ ਅਤੇ ਬੈਂਗਣ ਦੇ ਬੀਜ ਟੋਏ ਵਿਚ ਲਗਾਏ ਗਏ। ਹਰੇਕ ਟੋਏ ਵਿਚ ਹਰੇਕ ਪ੍ਰਜਾਤੀ ਦੇ 44 ਬੀਜ ਲਗਾਏ ਗਏ। ਬਾਅਦ ਵਿਚ ਬਾਰਿਸ਼ ਦੇ ਦਿਨਾਂ ਦੌਰਾਨ, ਟਮਾਟਰ ਅਤੇ ਬੈਂਗਣ ਦੇ ਬੀਜ ਖਰਾਬ ਹੋ ਗਏ। ਭਿੰਡੀ ਦੇ ਬੀਜ ਉੱਗ ਗਏ ਅਤੇ ਬਚ ਗਏ।

15 ਦਿਨਾਂ ਬਾਅਦ, ਟਮਾਟਰ ਅਤੇ ਬੈਂਗਣ ਦੀ ਪਨੀਰੀ ਸਬਜੀਆਂ ਬੀਜਣ ਵਾਲੇ ਗਵਾਂਢੀ ਕਿਸਾਨ ਤੋਂ ਲੈ ਕੇ ਲਗਾਏ ਗਏ। ਪਨੀਰੀ ਲਗਾਉਣ ਤੋਂ ਬਾਅਦ, ਹਰ ਟੋਏ ਵਿੱਚ ਕੁੱਲ ਮਿਲਾ ਕੇ 12 (ਟਮਾਟਰ, ਬੈਂਗਣ, ਭਿੰਡੀ ਦੇ 44 ਪੌਦੇ) ਪੌਦੇ ਸਨ। ਲਗਭਗ 21 ਰੁਪਏ ਸਭ ਸਬਜੀਆਂ ਜਿਵੇਂ ਲਾਲ ਮਿਰਚ ਪਿਆਜ਼, ਟਮਾਟਰ, ਭਿੰਡੀ, ਬੈਂਗਣ, ਰਾਜ ਮਾਂਹ ਅਤੇ ਗਵਾਰਾ ਫਲੀ ਉੱਪਰ ਖਰਚ ਕੀਤੇ ਗਏ। ਇਸ ਤੋਂ ਇਲਾਵਾ, ਬਾਇਓਚਾਰ ਮਿੱਟੀ ਸੰਸ਼ੋਧਨ ਦੇ ਨਾਲ ਸੁਹੰਜਨਾ ਦੇ ਪੌਦੇ ਵੀ ਲਗਾਏ ਗਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement