ਮਿੱਟੀ-ਪਾਣੀ ਦੀ ਮੁਫ਼ਤ ਪਰਖ ਕਰਵਾ ਕੇ ਕਿਸਾਨ ਵਾਤਾਵਰਣ ਦੀ ਸੰਭਾਲ 'ਚ ਵੀ ਪਾਉਣ ਯੋਗਦਾਨ: ਡਿਪਟੀ ਕਮਿਸ਼ਨਰ
Published : Jun 25, 2018, 5:37 pm IST
Updated : Jun 25, 2018, 5:37 pm IST
SHARE ARTICLE
soil test
soil test

''ਜੇ ਮੈਂ ਮਿੱਟੀ ਟੈਸਟ ਨਾ ਕਰਵਾਉਂਦਾ ਤਾਂ ਮੈਂ ਇੱਕ ਏਕੜ 'ਚ 25 ਕਿੱਲੋ ਡੀਏਪੀ ਅਤੇ 20 ਕਿੱਲੋ ਜ਼ਿੰਕ ਸਲਫ਼ੇਟ ਪਾ ਦੇਣਾ ਸੀ,  ਜਿਸ 'ਤੇ  1,500 ਰੁਪਏ ....

ਬਰਨਾਲਾ,  (ਤਰਨਜੀਤ ਸਿੰਘ ਗੋਲਡੀ): ''ਜੇ ਮੈਂ ਮਿੱਟੀ ਟੈਸਟ ਨਾ ਕਰਵਾਉਂਦਾ ਤਾਂ ਮੈਂ ਇੱਕ ਏਕੜ 'ਚ 25 ਕਿੱਲੋ ਡੀਏਪੀ ਅਤੇ 20 ਕਿੱਲੋ ਜ਼ਿੰਕ ਸਲਫ਼ੇਟ ਪਾ ਦੇਣਾ ਸੀ,  ਜਿਸ 'ਤੇ  1,500 ਰੁਪਏ ਪ੍ਰਤੀ ਏਕੜ ਬੇਲੋੜਾ ਖਰਚ ਹੋਣਾ ਸੀ, ਜੋ ਕਿ ਹੁਣ ਬਚ ਗਿਆ। ਸੋ ਮੈਂ ਦੂਸਰੇ ਕਿਸਾਨਾਂ ਨੂੰ ਵੀ ਮਿੱਟੀ ਤੇ ਪਾਣੀ, ਦੋਵੇਂ ਟੈਸਟ ਕਰਵਾਉਣ ਉਪਰੰਤ ਰਸਾਇਣਕ ਖਾਦਾਂ ਦੀ ਵਰਤੋਂ ਕਰਨ ਦੀ ਅਪੀਲ ਕਰਦਾ ਹਾਂ, ਤਾਂ ਜੋ ਕਿਸਾਨ ਜ਼ਮੀਨ ਦੀ ਸਿਹਤ ਤੇ ਆਪਣੀ ਆਰਥਕ ਹਾਲਤ, ਦੋਵੇਂ ਠੀਕ ਰੱਖ ਸਕਣ।'' 

soil test kitsoil test kit

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਠੀਕਰੀਵਾਲ ਦੀ ਪੱਤੀ ਢਿੱਲੋਂ ਦੇ ਕਿਸਾਨ ਮਨਦੀਪ ਸਿੰਘ ਨੇ ਤਕਰੀਬਨ ਹਫ਼ਤਾ ਕੁ ਪਹਿਲਾਂ ਆਪਣੇ ਖੇਤਾਂ ਦੀ ਮਿੱਟੀ ਦੀ ਉਪਜਾਊ ਸ਼ਕਤੀ ਦਾ ਪਤਾ ਕਰਨ ਲਈ ਖੇਤੀਬਾੜੀ ਵਿਭਾਗ ਬਰਨਾਲਾ ਦੇ ਦਫ਼ਤਰ ਸਥਿਤ ਭੌਂ ਪਰਖ ਲੈਬਾਰਟਰੀ 'ਚ ਦਿੱਤੇ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਕੀਤਾ। ਮਨਦੀਪ ਸਿੰਘ ਨੇ ਕਿਹਾ ਕਿ ਬਹੁਤ ਸਾਰੇ ਕਿਸਾਨਾਂ ਵਾਂਙ ਪਹਿਲਾਂ ਉਹ ਵੀ ਦੇਖਾ ਦੇਖੀ ਹੀ ਬਿਨਾਂ ਲੋੜ ਤੋਂ ਜ਼ਿੰਕ ਅਤੇ ਪੋਟਾਸ਼ ਖੇਤਾਂ ਵਿੱਚ ਸੁੱਟਦਾ ਸੀ, ਜਿਸ ਨਾਲ ਲਾਗਤਾਂ ਵਿੱਚ ਬਹੁਤ ਵਾਧਾ ਹੁੰਦਾ ਹੈ।

soil testsoil test

ਮਿੱਟੀ ਦਾ ਟੈੱਸਟ ਕਰਵਾਉਣ ਸਦਕਾ ਉਸਦੇ ਪੈਸੇ ਤਾਂ ਬਚੇ ਹੀ ਹਨ ਸਗੋਂ ਰਸਾਇਣਕ ਖਾਦਾਂ ਦੀ ਵਰਤੋਂ ਨਾਲ ਵਾਤਾਵਰਣ ਦੇ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਅ ਹੋਇਆ ਹੈ। ਇਸਦੇ ਨਾਲ ਹੀ ਪਿੰਡ ਰਾਜੀਆ ਦੇ ਕਿਸਾਨ ਬਲਜਿੰਦਰ ਸਿੰਘ ਅਤੇ ਪਿੰਡ ਕਾਹਨੇਕੇ ਦੇ ਕਿਸਾਨ ਮਨਪ੍ਰੀਤ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੀ ਸੰਤੁਲਤ ਰੂਪ 'ਚ ਰਸਾਇਣਕ ਖਾਦਾਂ ਦੀ ਵਰਤੋਂ ਲਈ ਮਿੱਟੀ-ਪਾਣੀ ਦੀ ਪਰਖ ਕਰਵਾਈ ਗਈ ਹੈ ਅਤੇ ਰਿਪੋਰਟ ਅਨੁਸਾਰ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਲਈ ਖਾਦਾਂ ਦੀ ਵਰਤੋਂ ਸਿਫ਼ਾਰਸ਼ਸੁਦਾ ਹੱਦ ਤੱਕ ਹੀ ਕਰਨਗੇ।

soil testsoil test

ਡਿਪਟੀ ਕਮਿਸ਼ਨਰ ਬਰਨਾਲਾ ਧਰਮ ਪਾਲ ਗੁਪਤਾ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਦੀ ਮਿੱਟੀ ਅਤੇ ਪਾਣੀ ਦੀ ਮੁਫ਼ਤ ਪਰਖ ਕਰਵਾ ਕੇ ਵਾਤਾਵਰਣ ਦੀ ਸੰਭਾਲ 'ਚ ਵੀ ਯੋਗਦਾਨ ਪਾਉਣ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਬੇਲੋੜੀਆਂ ਖਾਦਾਂ ਦੀ ਵਰਤੋਂ ਤੋਂ ਗੁਰੇਜ਼ ਕਰਨਾ ਇੱਕ ਚੰਗਾ ਉਪਰਾਲਾ ਹੈ ਪਰ ਇਸਦੇ ਨਾਲ ਹੀ ਪ੍ਰਦੂਸ਼ਤ ਹੁੰਦੇ ਜਾ ਰਹੇ ਵਾਤਾਵਰਣ ਨੂੰ ਬਚਾਉਣ ਲਈ ਕਿਸਾਨ ਵੱਧ ਤੋਂ ਵੱਧ ਰੁੱਖ ਵੀ ਲਾਉਣ।

paddypaddy

ਮੁੱਖ ਖੇਤੀਬਾੜੀ ਅਫ਼ਸਰ ਡਾ. ਰਛਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਫਰਵਾਹੀ ਬਾਜ਼ਾਰ ਸਥਿਤ ਦਫ਼ਤਰ 'ਚ ਭੂਮੀ ਪਰਖ ਲੈਬ ਚਲਾਈ ਜਾ ਰਹੀ ਹੈ, ਜਿੱਥੇ ਮਿੱਟੀ ਅਤੇ ਬੋਰ ਦੇ ਪਾਣੀ ਦੀ ਪਰਖ ਬਿਲਕੁਲ ਮੁਫ਼ਤ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਲੈਬ ਵੱਲੋਂ ਦਿੱਤੀ ਜਾਣ ਵਾਲੀ ਰਿਪੋਰਟ ਵਿੱਚ ਟੈਸਟਿੰਗ ਕਰਨ ਉਪਰੰਤ ਸਾਇਲ ਹੈਲਥ ਕਾਰਡ ਬਣਾ ਕੇ ਕਿਸਾਨ ਨੂੰ ਜ਼ਮੀਨ 'ਚ ਮੌਜੂਦ ਯੂਰੀਆ, ਡੀ.ਏ.ਪੀ., ਪੋਟਾਸ਼, ਜ਼ਿੰਕ, ਮੈਗਨੀਜ਼, ਕਾਪਰ, ਲੋਹਾ ਅਤੇ ਹੋਰ ਤੱਤਾਂ ਦੀ ਮਾਤਰਾ ਦੱਸੀ ਜਾਂਦੀ ਹੈ।

SOIL TESTINGSoil Test

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਠੀਕ ਰੱਖਣ ਲਈ ਕਿਸਾਨਾਂ ਨੂੰ ਇਹ ਪਤਾ ਹੋਣਾ ਲਾਜ਼ਮੀ ਹੈ ਕਿ ਕਿਹੜੇ ਤੱਤਾਂ ਦੀ ਵਰਤੋਂ ਉਨ੍ਹਾਂ ਨੇ ਕਿੰਨੀ, ਕਿਵੇਂ ਅਤੇ ਕਦੋਂ ਕਰਨੀ ਹੈ। ਉਦਾਹਰਨ ਲਈ ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਦੇ ਖੇਤ ਵਿੱਚ ਜ਼ਿੰਕ ਦੀ ਘਾਟ ਹੈ ਤਾਂ ਉਸਨੂੰ 21 ਫ਼ੀਸਦ ਜ਼ਿੰਕ, 20 ਕਿਲੋਂ ਪ੍ਰਤੀ ਏਕੜ ਕੱਦੂ ਕਰਨ ਤੋਂ 7 ਦਿਨਾਂ ਦੇ ਅੰਦਰ-ਅੰਦਰ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।

paddypaddy

ਭੂਮੀ ਪਰਖ ਲੈਬ ਦੇ ਇੰਚਾਰਜ ਡਾ. ਸਰਬਜੀਤ ਸਿੰਘ ਨੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ 97 ਪ੍ਰਤੀਸ਼ਤ ਖੇਤਾਂ ਵਿੱਚ ਫ਼ਾਸਫ਼ੋਰਸ ਦੀ ਮਾਤਰਾ ਬਹੁਤ ਹੈ ਅਤੇ ਇਸ ਕਰ ਕੇ ਕਿਸਾਨ ਮਿੱਟੀ ਦੀ ਪਰਖ ਕਰਵਾਉਣ ਤੋਂ ਬਿਨਾਂ ਝੋਨੇ ਵਿੱਚ ਡੀ.ਏ.ਪੀ ਖਾਦ ਨਾ ਪਾਉਣ। ਉਨ੍ਹਾਂ ਇਹ ਵੀ ਦੱਸਿਆ ਕਿ 99 ਪ੍ਰਤੀਸ਼ਤ ਖੇਤਾਂ ਵਿੱਚ ਪੋਟਾਸ, ਕਾਪਰ ਅਤੇ ਸਲਫ਼ਰ ਅਤੇ 94 ਪ੍ਰਤੀਸ਼ਤ ਖੇਤਾਂ ਵਿੱਚ ਮੈਗਨੀਜ਼ ਬਹੁਤ ਹੈ।

fieldfield

ਉਹਨਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਕਿਸਾਨ ਇਹਨਾਂ ਖਾਦਾਂ ਦੀ ਝੋਨੇ ਵਿੱਚ ਵਰਤੋਂ ਨਾ ਕਰ ਕੇ ਆਪਣੇ ਪੈਸੇ ਬਚਾ ਸਕਦੇ ਹਨ। ਉਹਨਾਂ ਨੇ ਕਿਸਾਨਾਂ ਨੂੰ ਸੁਚੇਤ ਕੀਤਾ ਕਿ ਯੂਰੀਆ ਖਾਦ ਇੱਕ ਵਾਰ ਵਿੱਚ 25 ਕਿਲੋ ਤੋਂ ਵੱਧ ਨਾ ਪਾਇਆ ਜਾਵੇ ਅਤੇ ਉਹ ਵੀ ਸ਼ਾਮ ਵੇਲੇ ਘੱਟੋ-ਘੱਟ ਪਾਣੀ ਵਿੱਚ ਪਾਇਆ ਜਾਵੇ। ਇਸ ਤਰ੍ਹਾਂ ਕਿਸਾਨ ਯੂਰੀਆ ਦੀ ਘੱਟ ਵਰਤੋਂ ਕਰ ਕੇ ਵੀ ਵਧੀਆ ਫ਼ਸਲ ਲੈ ਸਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement