ਘਰ 'ਚ ਹਰ ਸਮੇਂ ਵਧੀਆ ਊਰਜਾ ਬਣਾਏ ਰੱਖਣ ਲਈ ਅਪਣਾਓ ਇਹ ਤਰੀਕੇ
Published : Nov 10, 2018, 7:26 pm IST
Updated : Nov 10, 2018, 7:26 pm IST
SHARE ARTICLE
Methods to maintain positive energy
Methods to maintain positive energy

ਅਲਗ-ਅਲਗ ਫਰੈਗਰੈਂਸ ਸਾਡੇ ਮੂਡ ਨੂੰ ਪ੍ਰਭਾਵਿਤ ਕਰਦੀਆਂ ਹਨ। 

ਅਲਗ-ਅਲਗ ਫਰੈਗਰੈਂਸ ਸਾਡੇ ਮੂਡ ਨੂੰ ਪ੍ਰਭਾਵਿਤ ਕਰਦੀਆਂ ਹਨ। 

lavender lavender

ਲੈਵੇਂਡਰ : ਇਸ ਦੀ ਖੁਸ਼ਬੂ ਸਾਡੇ ਦਿਮਾਗ ਨੂੰ ਸ਼ਾਂਤ ਰੱਖਣ ਵਿਚ ਮਦਦ ਕਰਦੀ ਹੈ। ਭਾਵਨਾਤਮਕ ਤਣਾਅ ਅਤੇ 
ਉਦਾਸੀ ਦੂਰ ਕਰ ਰਾਹਤ ਦਿੰਦੀ ਹੈ। ਮਾਈਗ੍ਰੇਨ ਅਤੇ ਸਿਰਦਰਦ ਦੇ ਅਸਰ ਨੂੰ ਘੱਟ ਕਰਦੀ ਹੈ।

JasmineJasmine

ਜੈਸਮਿਨ : ਇਸ ਦੀ ਖੁਸ਼ਬੂ ਥਕਾਨ ਦੂਰ ਕਰਨ ਵਿਚ ਮਦਦਗਾਰ ਹੈ। ਇਹਨਾਂ ਹੀ ਨਹੀਂ ਸਿਰਫ ਉਤਸ਼ਾਹ ਸਗੋਂ ਸਰੀਰ ਦੀ ਊਰਜਾ ਵੀ ਵਧਾਉਂਦੀ ਹੈ।

RosemaryRosemary

ਰੋਜ਼ਮੈਰੀ : ਇਸ ਦੀ ਖੁਸ਼ਬੂ ਮੈਮੋਰੀ ਵਧਾਉਣ, ਸਰੀਰਕ ਊਰਜਾ ਵਾਪਸ ਲਿਆਉਣ, ਸਿਰਦਰਦ ਅਤੇ ਮਾਨਸਿਕ ਥਕਾਨ ਦੂਰ ਕਰਨ ਵਿਚ ਮਦਦਗਾਰ ਹੁੰਦੀ ਹੈ।

PeppermintPeppermint

ਪਿਪਰਮਿੰਟ : ਇਸ ਦੀ ਖੁਸ਼ਬੂ ਐਨਰਜੀ ਬੂਸਟਰ ਹੈ। ਇਹ ਇਕਾਗਰਤਾ ਵਧਾਉਂਦੀ ਹੈ ਅਤੇ ਸਪੱਸ਼ਟ ਸੋਚਣ ਦੀ ਸ਼ਕਤੀ ਦਿੰਦੀ ਹੈ। ਇਹ ਮੂਡ ਵੀ ਅਪਲਿਫਟ ਕਰਦੀ ਹੈ।

lemonlemon

ਲੈਮਨ : ਲੈਮਨ ਦੀ ਖੁਸ਼ਬੂ ਕਿਸੇ ਕੰਮ 'ਚ ਪੂਰਾ ਧਿਆਨ ਲਗਾਉਣ 'ਚ ਮਦਦ ਕਰਦੀ ਹੈ ਅਤੇ ਮਨ ਨੂੰ ਸ਼ਾਂਤ ਕਰਦੀ ਹੈ।  ਇਹ ਸਾਹ ਵਿਚ ਸਮਾ ਕੇ ਤਰੋਤਾਜ਼ਾ ਅਹਿਸਾਸ ਦਿੰਦੀ ਹੈ। 

Grass GardenGrass Garden

ਤਾਜ਼ੀ ਕਟੀ ਘਾਹ ਦੀ ਖੁਸ਼ਬੂ : ਆਸਟਰੇਲੀਆ ਦੇ ਖੋਜਕਾਰਾਂ ਦੇ ਮੁਤਾਬਕ ਤਾਜ਼ਾ ਕਟੀ ਘਾਹ ਨਾਲ ਅਜਿਹੇ ਕੈਮਿਕਲ ਰਿਲੀਜ਼ ਹੁੰਦੇ ਹਨ ਜੋ ਵਿਅਕਤੀ ਨੂੰ ਰਿਲੈਕਸ ਕਰਦੇ ਹਨ। ਇਸ ਦੀ ਖੁਸ਼ਬੂ ਉਮਰ ਦੇ ਨਾਲ ਹੋਣ ਵਾਲੇ ਮਾਨਸਿਕ ਖਰਾਬੀ ਅਤੇ ਬੁਢੇਪੇ ਦੀਆਂ ਨਿਸ਼ਾਨੀਆਂ ਨੂੰ ਵਧਣ ਤੋਂ ਰੋਕਦੀ ਹੈ। ਉਦੋਂ ਤਾਂ ਅਜਿਹੇ ਏਅਰ ਫਰੈਸ਼ਨਰ ਵੀ ਆਉਣ ਲੱਗੇ ਹਨ ਜੋ ਇਸ ਖੁਸ਼ਬੂ ਦਾ ਅਹਿਸਾਸ ਤੁਹਾਨੂੰ ਕਿਤੇ ਵੀ ਕਰਾ ਸਕਣ।

ਵਨੀਲਾ : ਇੱਕ ਅਧਿਐਨ ਦੇ ਮੁਤਾਬਕ ਵਨੀਲਾ ਦੀ ਖੁਸ਼ਬੂ ਤੁਹਾਡੇ ਮਨ ਨੂੰ ਖੁਸ਼ੀ ਦਿੰਦੀ ਹੈ। ਤੁਹਾਡਾ ਮੂਡ ਵਧੀਆ ਹੋ ਜਾਂਦਾ ਹੈ ਅਤੇ ਚਿੜਚਿੜਾਪਨ ਗਾਇਬ ਹੋ ਜਾਂਦਾ ਹੈ।

Positive Vibes in housePositive Vibes in house

ਘਰ ਦੇ ਪਰਦਿਆਂ, ਕਾਲੀਨਾਂ ਅਤੇ ਚਾਦਰਾਂ ਨੂੰ ਧੋ ਕੇ ਧੁੱਪੇ ਸੁਖਾ ਲਵੋ। 
ਡਸਟਬਿਨ ਡਿਟਰਜੇੈਂਟ ਨਾਲ ਰਗੜ ਕੇ ਸਾਫ਼ ਕਰ ਦਿਓ ਕਿਉਂਕਿ ਡਸਟਬਿਨ ਤੋਂ ਆਉਣ ਵਾਲੀ ਬਦਬੂ ਮਹਿਮਾਨਾਂ ਦਾ ਮਿਜਾਜ਼ ਖ਼ਰਾਬ ਕਰ ਸਕਦੀ ਹੈ।
ਮੈਟਲ ਦੇ ਕੂੜੇਦਾਨ ਦੀ ਬਦਬੂ ਹਟਾਉਣ ਲਈ ਉਸ ਵਿਚ ਪੁਰਾਣੇ ਅਖਬਾਰ ਪਾ ਕੇ ਅੱਗ ਲਗਾ ਦਿਓ। ਬਦਬੂ ਦੂਰ ਹੋ ਜਾਵੇਗੀ। 
ਫਰਿੱਜ ਵਿਚ ਬੇਕਾਰ ਪਏ ਸੜ ਰਹੇ ਐਕਸਪਾਇਰ ਸਮਾਨ ਹਟਾ ਦਿਓ।

ਬਾਥਰੂਮ ਅਤੇ ਟਾਇਲੇਟ ਚੰਗੀ ਤਰ੍ਹਾਂ ਸਾਫ਼ ਕਰ ਏਅਰ ਫਰੈਸ਼ਨਰ ਨਾਲ ਮਹਿਕਾਓ।
ਨਵੇਂ ਪੇਂਟ ਨਾਲ ਘਰ ਨੂੰ ਨਵਾਂ ਲੁਕ ਦਿਓ। ਨਵਾਂ ਪੇਂਟ ਘਰ ਵਿਚ ਮਹਿਕ ਦਾ ਅਹਿਸਾਸ ਪੈਦਾ ਕਰਦਾ ਹੈ।
ਘਰ ਦੇ ਖੂੰਜਿਆਂ ਅਤੇ ਛੋਟੀ ਥਾਵਾਂ ਉਤੇ ਫਰੈਗਰੈਂਟ ਤੇਲ ਸਪ੍ਰੇ ਕਰੋ। ਘਰ ਨੂੰ ਮਹਕਾਉਣ ਦੇ ਨਾਲ ਨਾਲ ਇਹ ਮੱਛਰਾਂ ਨੂੰ ਵੀ ਭਜਾਉਂਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement