
ਵਿਆਹ ਵਿਚ ਰਵਾਇਤੀ ਪਹਿਰਾਵੇ ਪਹਿਨਦੇ ਹੋਏ ਅਜਿਹਾ ਕੀ ਕਰੀਏ ਜਿਸ ਦੇ ਨਾਲ ਖੂਬਸੂਰਤ ਅਤੇ ਸਟਾਈਲਿਸ਼ ਨਜ਼ਰ ਆ ਸਕੀਏ। ਸਭ.....
ਵਿਆਹ ਵਿਚ ਰਵਾਇਤੀ ਪਹਿਰਾਵੇ ਪਹਿਨਦੇ ਹੋਏ ਅਜਿਹਾ ਕੀ ਕਰੀਏ ਜਿਸ ਦੇ ਨਾਲ ਖੂਬਸੂਰਤ ਅਤੇ ਸਟਾਈਲਿਸ਼ ਨਜ਼ਰ ਆ ਸਕੀਏ। ਸਭ ਤੋਂ ਪਹਿਲਾ ਮੌਸਮ ਦਾ ਧਿਆਨ ਰਖੋ, ਕਿਉਂਕਿ ਸਟਾਈਲ ਨੂੰ ਵੀ ਉਦੋਂ ਹੀ ਬਰਕਰਾਰ ਰੱਖਿਆ ਜਾ ਸਕਦਾ ਹੈ, ਜੇ ਤੁਸੀਂ ਆਰਾਮਦਾਇਕ ਮਹਿਸੂਸ ਕਰ ਸਕੋ। ਤਾਂ ਅੱਜ ਅਸੀਂ ਕੁੱਝ ਟਿਪਸ ਦੇ ਬਾਰੇ ਵਿਚ ਜਾਣਾਂਗੇ ਜਿਸ ਨੂੰ ਅਪਣਾ ਕੇ ਤੁਸੀਂ ਅਪਣੇ ਵਿਆਹ ਵਿਚ ਖ਼ੂਬਸੂਰਤ ਨਜ਼ਰ ਆ ਸਕਦੇ ਹੋ। ਸਭ ਤੋਂ ਜ਼ਿਆਦਾ ਖ਼ੂਬਸੂਰਤ ਭਾਰਤੀ ਵਿਆਹਾਂ ਵਿਚ ਲਾੜੀ ਦਾ ਲਾਲ ਜੋੜਾ ਪਹਿਨਣ ਦਾ ਰਿਵਾਜ ਕਾਫ਼ੀ ਪੁਰਾਣਾ ਹੈ। ਗੋਲਡੇਨ-ਸਿਲਵਰ ਐਂਬਰਾਇਡਰੀ ਨਾਲ ਸਜਿਆ ਹੋਇਆ ਲਾਲ ਘੱਗਰਾ ਪਹਿਨਣ ਸ਼ੁਭ ਮੰਨਿਆ ਜਾਂਦਾ ਹੈ।
bride, groomਇਸ ਤੋਂ ਵੀ ਚੰਗੀ ਗੱਲ ਇਹ ਹੈ ਕਿ ਲਾਲ ਰੰਗ ਹਰ ਇਕ ਸਕਿਨ ਟੋਨ ਨੂੰ ਸੂਟ ਕਰਦਾ ਹੈ। ਪਰ ਵਿਆਹ ਵਿਚ ਖੂਬਸੂਰਤ ਅਤੇ ਖਾਸ ਨਜ਼ਰ ਆਉਣ ਲਈ ਲਾਲ ਦੀ ਜਗ੍ਹਾ ਤੁਸੀਂ ਪੇਸਟਲ ਰੰਗ ਦੇ ਨਾਲ ਕੁਝ ਨਵਾਂ ਕਰੋ ਜੋ ਬਹੁਤ ਹੀ ਵਧੀਆ ਲੱਗੇਗਾ। ਆਇਵਰੀ, ਮਿੰਟ, ਨਿਊਡ, ਸਿਲਵਰ ਰੰਗ ਗਰਮੀਆਂ ਦੇ ਹਿਸਾਬ ਨਾਲ ਵਧੀਆ ਰੰਗ ਹੁੰਦੇ ਹਨ। ਪੇਸਟਲ ਕਲਰ ਦੇ ਐਂਬਰਾਇਡਰੇਡ ਲਹਿੰਗੇ ਦੇ ਨਾਲ ਪਰਲ ਗਹਿਣੇ ਨੂੰ ਪਹਿਨੋ ਅਤੇ ਅਪਣੇ ਦੁਲਹਨ ਦਿੱਖ ਨੂੰ ਮਾਡਰਨ ਟਚ ਦਿਉ।
ਬੈਕਲੇਸ ਦਾ ਟ੍ਰੇਂਡ ਹੁਣ ਸਿਰਫ਼ ਵੈਸਟਰਨ ਪਹਿਰਾਵੇ ਤਕ ਹੀ ਸੀਮਿਤ ਨਹੀਂ ਰਹਿ ਗਿਆ ਹੈ, ਇਸ ਨੂੰ ਰਵਾਇਤੀ ਪਹਿਰਾਵੇ ਵਿਚ ਵੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
bridal lookਇਹ ਤੁਹਾਨੂੰ ਕਲਾਸੀ ਅਤੇ ਗਲੈਮਰਸ ਲੁਕ ਦਿੰਦੇ ਹਨ। ਬੈਕਲੇਸ ਪੈਟਰਨ ਨੂੰ ਤੁਸੀਂ ਬਲਾਊਜ਼, ਗਾਉਨ ਅਤੇ ਅਨਾਰਕਲੀ ਵਿਚ ਵੀ ਟ੍ਰਾਈ ਕਰ ਸਕਦੇ ਹੋ। ਅੱਜ ਕੱਲ੍ਹ ਮਾਰਕੀਟ ਵਿਚ ਬੈਕਲੇਸ ਹਾਫ ਸਾੜ੍ਹੀ ਅਤੇ ਬੋ ਦੇ ਨਾਲ ਬੈਕਲੇਸ ਗਾਉਨ ਵੀ ਉਪਲਬਧ ਹਨ, ਜਿਨ੍ਹਾਂ ਨੂੰ ਤੁਸੀਂ ਵੱਖ - ਵੱਖ ਪ੍ਰੋਗਰਾਮਾਂ ਵਿਚ ਪਹਿਨ ਕੇ ਸੈਟ ਕਰ ਸਕਦੇ ਹੋ। ਅਪਣਾ ਸਟਾਈਲ ਸਟੇਟਮੇਂਟ ਗਹਿਣਿਆਂ ਤੋਂ ਬਿਨਾਂ ਦੁਲਹਨ ਦਿੱਖ ਅਧੂਰਾ ਹੈ। ਇਸ ਲਈ ਸ਼ਾਪਿੰਗ ਦੇ ਸਮੇਂ ਕਈ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜਦੋਂ ਵੀ ਗਹਿਣੇ ਖਰੀਦਣ ਜਾਉ ਤਾਂ ਆਪਣਾ ਪਹਿਰਾਵਾ ਵੀ ਨਾਲ ਲੈ ਕੇ ਜਾਉ। ਬਹੁਤ ਭਾਰੀ ਲਹਿੰਗੇ ਦੇ ਨਾਲ ਭਾਰੀ ਜੂਲਰੀ, ਚਮਕ-ਦਮਕ ਵਾਲੇ ਹੇਅਰ ਐਕਸੇਸਰੀਜ ਅਤੇ ਭਾਰੀ ਬਰੇਸਲੇਟਸ ਉਵਰ ਲੱਗਣਗੇ।
bridal lenghaਕਾਂਟਰਾਸਟ ਰੰਗ ਦੇ ਗਹਿਣੇ ਪਹਿਨੋ ਇਹ ਤੁਹਾਡੇ ਲੁਕ ਨੂੰ ਅਪਲਿਫਟ ਕਰਦੀ ਹੈਂ। ਜੇਕਰ ਤੁਸੀਂ ਪੇਸਟਲ ਰੰਗ ਦਾ ਪਹਿਰਾਵਾ ਚੁਣਿਆ ਹੈ ਤਾਂ ਵਧੀਆ ਹੋਵੇਗਾ ਮੇਕਅਪ ਲਾਈਟ ਰੱਖੋ। ਨੈਚੁਰਲ ਲੁਕ ਨੂੰ ਬਰਕਰਾਰ ਰੱਖਣ ਦੇ ਲਈ ਸਮੋਕੀ ਆਈਜ ਅਤੇ ਨਿਊਡ ਲਿਪਸਟਿਕ ਲਗਾਉ। ਮੇਕਅਪ ਵਿਚ ਸਭ ਤੋਂ ਪਹਿਲਾਂ ਨਜ਼ਰ ਅੱਖਾਂ ਉੱਤੇ ਹੀ ਜਾਂਦੀ ਹੈ। ਇਸ ਲਈ ਇਸ ਉੱਤੇ ਧਿਆਨ ਦਿਉ। ਬਹੁਤ ਡਾਰਕ ਲਿਪਸਟਿਕ ਅਤੇ ਆਈ ਮੇਕਅਪ ਦੇ ਨਾਲ ਦਿਖ ਖੂਬਸੂਰਤ ਦੀ ਜਗ੍ਹਾ ਅਜੀਬ ਲੱਗਦੀ ਹੈ।