ਰਸੋਈ 'ਚ ਮੌਜੂਦ ਇਨ੍ਹਾਂ 5 ਚੀਜ਼ਾਂ ਨਾਲ ਬਰਕਰਾਰ ਰੱਖੋ ਆਪਣੀ ਖ਼ੂਬਸੂਰਤੀ
Published : Aug 12, 2020, 3:10 pm IST
Updated : Aug 12, 2020, 3:10 pm IST
SHARE ARTICLE
Skin
Skin

ਰਸੋਈ ਔਰਤਾਂ ਦਾ ਲੁਕਿਆ ਖ਼ਜ਼ਾਨਾ ਹੁੰਦੀ ਹੈ ਜਿੱਥੇ ਮੌਜੂਦ ਚੀਜ਼ਾਂ ਸਿਰਫ਼ ਖਾਣੇ ਦਾ ਹੀ ਸਵਾਦ ਨਹੀਂ ਵਧਾਉਂਦੀਆਂ ਬਲਕਿ ਖ਼ੂਬਸੂਰਤੀ ਤੋਂ ਲੈ ਕੇ ਸਿਹਤ ਨਾਲ ਜੁੜੀਆਂ.....

ਰਸੋਈ ਔਰਤਾਂ ਦਾ ਲੁਕਿਆ ਖ਼ਜ਼ਾਨਾ ਹੁੰਦੀ ਹੈ ਜਿੱਥੇ ਮੌਜੂਦ ਚੀਜ਼ਾਂ ਸਿਰਫ਼ ਖਾਣੇ ਦਾ ਹੀ ਸਵਾਦ ਨਹੀਂ ਵਧਾਉਂਦੀਆਂ ਬਲਕਿ ਖ਼ੂਬਸੂਰਤੀ ਤੋਂ ਲੈ ਕੇ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਨ 'ਚ ਕਾਰਗਰ ਹੁੰਦੀਆਂ ਹਨ। ਜੀ ਹਾਂ, ਫਲ਼ ਹੋਣ, ਮਸਾਲੇ ਜਾਂ ਫਿਰ ਡੇਅਰੀ ਪ੍ਰੋਡਕਟਸ, ਇਨ੍ਹਾਂ ਦੀ ਸਰੀ ਤਰੀਕੇ ਨਾਲ ਵਰਤੋਂ ਕਰ ਕੇ ਤੁਸੀਂ ਪਾ ਸਕਦੇ ਹੋ ਖ਼ੂਬਸੂਰਤ ਸਕਿੱਨ ਦੇ ਨਾਲ ਚਮਕਦਾਰ ਵਾਲ਼। ਜਾਣੋ ਅਜਿਹੀਆਂ ਹੀ ਕੁਝ ਚੀਜ਼ਾਂ ਬਾਰੇ...

skin care tipsskin care

Glowing Skin ਲਈ ਦੁੱਧ- ਦੁੱਧ ਬਹੁਤ ਹੀ ਚੰਗਾ ਕਲੀਂਜ਼ਰ ਹੁੰਦਾ ਹੈ। ਚਿਹਰੇ ਨੂੰ ਧੋਣ ਤੋਂ ਪਹਿਲਾਂ ਕਾਟਨ ਬਾਲ ਨੂੰ ਦੁੱਧ 'ਚ ਡੋਬ ਕੇ ਇਸ ਨਾਲ ਚਿਹਰੇ ਨੂੰ ਸਾਫ਼ ਕਰ ਲਓ। ਇਹ ਚਿਹਰੇ ਦੀ ਅੰਦਰੂਨੀ ਸਫ਼ਾਈ ਕਰ ਕੇ ਉਸ ਨੂੰ ਸਾਫਟ ਤੇ ਗਲੋਇੰਗ ਬਣਾਉਂਦਾ ਹੈ। ਤੁਸੀਂ ਚਾਹੋ ਤਾਂ ਦੁੱਧ 'ਚ ਚੁਟਕੀ ਭਰ ਹਲਦੀ ਮਿਲਾ ਕੇ ਵੀ ਇਸਤੇਮਾਲ ਕਰ ਸਕਦੀ ਹੈ। ਹਲਦੀ ਦਾ ਐਂਟੀਆਕਸੀਡੈਂਟ ਤੱਤ ਨੈਚੁਰਲ ਗਲੋਅ ਬਰਕਰਾਰ ਰੱਖਣ ਦੇ ਨਾਲ ਹੀ ਸਕਿੱਨ ਟੋਨ ਨੂੰ ਵੀ ਸੁਧਾਰਦਾ ਹੈ।

Skin CareSkin Care

ਸਕਿੱਨ ਟੋਨ ਨੂੰ ਸੁਧਾਰੇ ਟਮਾਟਰ- ਖਾਣ ਦਾ ਜ਼ਾਇਕਾ ਵਧਾਉਣ ਦੇ ਨਾਲ ਹੀ ਸਕਿੱਨ ਲਈ ਵੀ ਬਹੁਤ ਹੀ ਵਧੀਆ ਹੁੰਦਾ ਹੈ। ਟਮਾਟਰ ਦਾ ਲਾਈਕੋਪੀਨ ਤੱਤ ਫ੍ਰੀ ਰੈਡੀਕਲਜ਼ ਦੀ ਪ੍ਰਾਬਲਮ ਦੂਰ ਕਰਨ ਦੇ ਨਾਲ ਹੀ ਟੈਨਿੰਗ ਦੀ ਸਮੱਸਿਆ ਤੋਂ ਵੀ ਨਿਜਾਤ ਦਿਵਾਉਂਦਾ ਹੈ। ਓਪਨ ਪੋਰਜ਼ ਤੇ ਬਲੈਕਹੈੱਡਜ਼ ਤੋਂ ਨਿਜਾਤ ਪਾਉਣ 'ਚ ਟਮਾਟਰ ਦਾ ਇਕ ਛੋਟਾ ਟੁੱਕੜਾ ਹੀ ਕਾਰਗਰ ਹੈ। ਬੱਸ ਇਸ ਦੇ ਰਸ ਨੂੰ ਕਾਟਨ ਬਾਲ ਦੀ ਮਦਦ ਨਾਲ ਚਿਹਰੇ 'ਤੇ ਚੰਗੀ ਤਰ੍ਹਾਂ ਲਗਾਓ ਅਤੇ ਸੁੱਕਣ ਤੋਂ ਬਾਅਦ ਧੋਅ ਲਓ ਤੇ ਤੁਸੀਂ ਚਾਹੋ ਤਾਂ ਇਸ ਵਿਚ ਨਿੰਬੂ ਦਾ ਰਸ ਮਿਲਾ ਕੇ ਵੀ ਚਿਹਰੇ 'ਤੇ ਲਗਾ ਸਕਦੇ ਹੋ।

Skin careSkin care

ਉਮਰ ਦੇ ਅਸਰ ਨੂੰ ਘਟਾਉਂਦੈ ਸੰਤਰਾ- ਸੰਤਰੇ ਦਾ ਵਿਟਾਮਿਨ-ਸੀ ਤੱਤ ਕੋਲੇਜ਼ਨ ਦੀ ਪ੍ਰੋਡਕਸ਼ਨ ਕਰਦਾ ਹੈ। ਵਧਦੀ ਉਮਰ ਨਾਲ ਇਸ ਦੇ ਬਣਨ ਦੀ ਪ੍ਰਕਿਰਿਆ ਹੌਲੀ ਹੁੰਦੀ ਜਾਂਦੀ ਹੈ। ਜਿਸ ਨਾਲ ਚਿਹਰੇ 'ਤੇ ਫਾਈਨ ਲਾਈਨਜ਼ ਅਤੇ ਝੁਰਰੀਆਂ ਨਜ਼ਰ ਆਉਣ ਲੱਗਦੀਆਂ ਹਨ। ਸੰਤਰੇ ਦਾ ਰਸ ਅਤੇ ਇਸ ਦੇ ਛਿਲਕੇ ਦਾ ਇਸਤੇਮਾਲ ਕਰ ਕੇ ਤੁਸੀਂ ਰਿੰਕਲਜ਼, ਪਿਗਮੈਂਟੇਸ਼ਨ ਅਤੇ ਡਾਰਕ ਸਪਾਟਸ ਦੀ ਪ੍ਰਾਬਲਮ ਦੂਰ ਕਰ ਸਕਦੇ ਹੋ।

skin careskin care

ਖ਼ੂਬਸੂਰਤੀ ਦਾ ਖ਼ਜ਼ਾਨਾ ਕੌਫੀ- ਕੌਫ਼ੀ ਤੁਹਾਡੀ ਖ਼ੂਬਸੂਰਤੀ 'ਚ ਚਾਰ ਚੰਨ ਲਾਉਂਦੀ ਹੈ। ਇਸ ਦਾ ਐਂਟੀ-ਏਜਿੰਗ ਤੱਤ ਆਉਣ ਵਾਲੇ ਬੁਢਾਪੇ ਦਾ ਅਸਰ ਘਟਾਉਂਦਾ ਹੈ। ਕੌਫੀ ਬਹੁਤ ਹੀ ਚੰਗਾ ਸਕ੍ਰਬ ਹੁੰਦਾ ਹੈ। 3 ਚਮਚ ਕੌਫੀ ਪਾਉਡਰ 'ਚ ਇਕ ਚਮਚ ਦੁੱਧ ਅਤੇ 5-6 ਪੌਪੀ ਸੀਡਜ਼ (ਖਸਖਸ) ਮਿਲਾ ਕੇ ਇਸ਼ ਦੀ ਪੇਸਟ ਬਣਾ ਲਓ। ਹੁਣ ਇਸ ਨਾਲ ਚਿਹਰੇ 'ਤੇ ਸਰਕੂਲਰ ਮੋਸ਼ਨ 'ਚ ਸਕਰੱਬ ਕਰੋ ਤੇ ਫਿਰ ਧੋਅ ਲਓ। ਚਿਹਰੇ 'ਤੇ ਵੱਖਰੀ ਹੀ ਚਮਕ ਨਜ਼ਰ ਆਵੇਗੀ।

skin careskin care

ਦਹੀਂ ਚਮੜੀ ਦੀ ਅੰਦਰੋਂ ਸਫ਼ਾਈ ਕਰੇ- ਦਹੀਂ ਇਕ ਨੈਚੁਰਲ ਬਲੀਚਿੰਗ ਏਜੰਟ ਹੈ ਜੋ ਚਮੜੀ ਦੀ ਡੂੰਘਾਈ ਨਾਲ ਸਫ਼ਾਈ ਕਰ ਕੇ ਉਸ ਨੂੰ ਨਿਖਾਰਨ ਦਾ ਕੰਮ ਕਰਦਾ ਹੈ। ਆਇਲੀ ਸਕਿੱਨ ਲਈ ਵੀ ਦਹੀਂ ਦਾ ਇਸਤੇਮਾਲ ਫਾਇਦੇਮੰਦ ਹੁੰਦਾ ਹੈ। ਫੇਸਪੈਕ, ਸਕਰੱਬ ਅਤੇ ਹੇਅਰ ਮਾਸਕ ਕਿਸੇ 'ਚ ਵੀ ਮਿਲਾ ਕੇ ਤੁਸੀਂ ਇਸ ਨੂੰ ਲਗਾ ਸਕਦੇ ਹੋ। ਵਾਲਾਂ ਨੂੰ ਘਣਾ ਅਤੇ ਚਮਕਦਾਰ ਬਣਾਉਣ ਲਈ ਅੰਡੇ ਤੇ ਦਹੀਂ ਨੂੰ ਬਰਾਬਰ ਮਾਤਰਾ 'ਚ ਮਿਲਾਓ ਅਤੇ ਇਸ ਨੂੰ ਵਾਲਾਂ 'ਚ ਲਗਾਓ। ਅੱਧਾ ਘੰਟਾ ਰੱਖਣ ਤੋਂ ਬਾਅਦ ਧੋਅ ਲਓ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement