
ਕੀ ਤੁਹਾਨੂੰ ਪਤਾ ਹੈ ਕਿ ਕੁਝ ਸੁੰਦਰਤਾ ਦੇ ਇਲਾਜ ਨਾਲ ਤੁਹਾਡੀ ਲੁਕ ਆਕਰਸ਼ਕ ਹੋ ਜਾਵੇਗੀ? ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ, ਆਪਣੇ ਆਪ ਨੂੰ ਖੂਬਸੂਰਤ ਬਣਾਉਣ ਦੇ ਕੁੱ...
ਕੀ ਤੁਹਾਨੂੰ ਪਤਾ ਹੈ ਕਿ ਕੁਝ ਸੁੰਦਰਤਾ ਦੇ ਇਲਾਜ ਨਾਲ ਤੁਹਾਡੀ ਲੁਕ ਆਕਰਸ਼ਕ ਹੋ ਜਾਵੇਗੀ? ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ, ਆਪਣੇ ਆਪ ਨੂੰ ਖੂਬਸੂਰਤ ਬਣਾਉਣ ਦੇ ਕੁੱਝ ਅਹਿਜੇ ਤਰੀਕੇ। ਧਿਆਨ ਰਹੇ ਕਿ ਇਹ ਇਲਾਜ ਕਿਸੇ ਚੰਗੇ ਮਾਹਰ ਤੋਂ ਹੀ ਕਰਾਉ।
ਲਿਪ ਔਗਮੈਂਟੇਸ਼ਨ- ਬੁੱਲਾਂ ਨੂੰ ਖੂਬਸੂਰਤ ਬਣਾਉਣ ਦਾ ਆਧੁਨਿਕ ਤਰੀਕਾ ਹੈ ਲਿਪ ਔਗਮੈਂਟੇਸ਼ਨ। ਇਹ ਇਕ ਬੇਹੱਦ ਸਧਾਰਨ ਪ੍ਰਕਿਰਿਆ ਹੈ, ਜਿਸ ਵਿਚ ਕੁਝ ਮਿੰਟਾਂ ਦਾ ਸਮਾਂ ਲੱਗਦਾ ਹੈ। ਬੁੱਲਾਂ ਨੂੰ ਖੂਬਸੂਰਤ ਅਤੇ ਆਕਰਸ਼ਕ ਲੁਕ ਦੇਣ ਲਈ ਉਨ੍ਹਾਂ ਵਿਚ ਇੰਜੈਕਸ਼ਨ ਦੇ ਨਾਲ ਕੁੱਝ ਫਿਲਰ ਭਰਦੇ ਹਨ। ਭਰਾਵ ਲਈ ਵੀ ਕਈ ਵਿਕਲਪ ਮੌਜੂਦ ਹਨ, ਜੋ ਅਲਗ ਅਲਗ ਪ੍ਰਕਾਰ ਦੇ ਚੰਗੇ ਨਤੀਜੇ ਦਿੰਦੇ ਹਨ। ਇਹ ਮੁੱਖ ਰੂਪ ਨਾਲ ਐਚਏ ਫਿਲਰਜ਼ ਦੇ ਨਾਲ ਕੰਮ ਕਰਦਾ ਹੈ। ਅਜਿਹੇ ਵਿਚ ਐਚਏ ਫਿਲਰਜ਼ ਦੇ ਦੁਆਰਾ ਕੀਤਾ ਗਿਆ ਲਿਪ ਇੰਹਾਂਸਮੈਂਟ ਇਨ੍ਹਾਂ ਨਾਲ 8 ਤੋਂ 10 ਮਹੀਨੇ ਤੱਕ ਰਹਿੰਦਾ ਹੈ।
ਇਸ ਤੋਂ ਬਾਅਦ ਇਸ ਨੂੰ ਦੁਬਾਰਾ ਕਰਾਉਣ ਦੀ ਲੋੜ ਹੁੰਦੀ ਹੈ। ਇਹ ਇਸ ਗੱਲ ਉੱਤੇ ਵੀ ਨਿਰਭਰ ਕਰਦੀ ਹੈ ਕਿ ਕਿਹੜਾ ਫਿਲਰ ਵਰਤਿਆ ਗਿਆ ਹੈ ਅਤੇ ਕਿਸ ਜਗ੍ਹਾ ਉੱਤੇ ਇੰਜੈਕਸ਼ਨ ਲਗਾਇਆ ਗਿਆ ਹੈ। ਇਸ ਨਾਲ ਬੁਲ੍ਹ ਜਿੱਥੇ ਇਕ ਪਾਸੇ ਜ਼ਿਆਦਾ ਫੁੱਲੇ ਦਿਖਾਈ ਦਿੰਦੇ ਹਨ, ਉਥੇ ਹੀ ਇਸ ਨਾਲ ਮੁੰਹ ਦੇ ਆਲੇ ਦੁਆਲੇ ਦੀਆਂ ਝੁਰੜੀਆਂ ਵੀ ਘੱਟ ਹੋ ਜਾਂਦੀਆਂ ਹਨ।ਲਿਪ ਔਗਮੈਂਟੇਸ਼ਨ ਦੇ ਦੁਆਰਾ ਉਨ੍ਹਾਂ ਨੂੰ ਬਹੁਤ ਫਾਇਦਾ ਹੁੰਦਾ ਹੈ ਜਿਨ੍ਹਾਂ ਦੇ ਬੁੱਲ੍ਹ ਬਹੁਤ ਪਤਲੇ ਹੋਣ ਜਾਂ ਫਿਰ ਜਿਨ੍ਹਾਂ ਦਾ ਆਕਾਰ ਠੀਕ ਨਾ ਹੋਵੇ ਅਤੇ ਜਿਨ੍ਹਾਂ ਦੇ ਮੁੰਹ ਦੇ ਚਾਰੇ ਪਾਸੇ ਬਰੀਕ ਲਾਈਨਾ ਆ ਗਈਆਂ ਹੋਣ। ਇਸ ਪ੍ਰਕਿਰਿਆ ਵਿਚ 20 ਤੋਂ 25 ਮਿੰਟ ਦਾ ਸਮਾਂ ਲੱਗਦਾ ਹੈ ਅਤੇ ਖਰਚ ਕਰੀਬ 20 ਤੋਂ 25 ਹਜ਼ਾਰ ਤੱਕ ਆਉਂਦਾ ਹੈ।
ਨੋਜ਼ ਸ਼ੇਪਿੰਗ- ਜੇਕਰ ਤੁਹਾਡੇ ਨੱਕ ਦਾ ਆਕਾਰ ਸਹੀ ਨਹੀਂ ਹੈ, ਤਾਂ ਤੁਸੀਂ 1-2 ਘੰਟਿਆਂ ਵਿਚ ਹੋ ਜਾਣ ਵਾਲੇ ਨੋਜ਼ ਸ਼ੇਪਿੰਗ ਇਲਾਜ ਦੀ ਮਦਦ ਨਾਲ ਠੀਕ ਸ਼ੇਪ ਪਾ ਸਕਦੇ ਹੋ। ਇੰਨਾ ਹੀ ਨਹੀਂ, ਇਸ ਦੇ ਨਾਲ ਤੁਸੀਂ ਆਪਣੇ ਅਪਰਲਿਪ ਪਾਰਟ ਅਤੇ ਨੱਕ ਦੇ ਵਿਚ ਨੋਜ਼ ਪੌਇੰਟ ਦਾ ਐਂਗਲ ਵੀ ਠੀਕ ਕਰਵਾ ਸਕਦੇ ਹੋ। ਚਾਹੋ ਤਾਂ ਇਸ ਨੂੰ ਫੇਸ ਲਿਫਟ ਦੇ ਨਾਲ ਵੀ ਕਰਵਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਬਸ 1 ਦਿਨ ਲਈ ਹੀ ਦਾਖਲ ਹੋਣਾ ਪੈਂਦਾ ਹੈ। ਪੂਰੀ ਤਰ੍ਹਾਂ ਨਾਲ ਸੋਜ ਨੂੰ ਜਾਣ ਵਿਚ 2 ਮਹੀਨੇ ਦਾ ਸਮਾਂ ਲੱਗ ਜਾਂਦਾ ਹੈ। ਪਰ ਤੁਸੀਂ ਆਪਣੇ ਕੰਮ ਉਤੇ 2-3 ਹਫ਼ਤੇ ਤੋਂ ਬਾਅਦ ਜਾ ਸਕਦੇ ਹੋ। ਇਸ ਪ੍ਰਕਿਰਿਆ ਵਿਚ 1 ਤੋਂ 2 ਘੰਟੇ ਦਾ ਸਮਾਂ ਲਗਦਾ ਹੈ ਅਤੇ ਖਰਚ ਕਰੀਬ 30 ਤੋਂ 40 ਹਜ਼ਾਰ ਤਕ ਆਉਂਦਾ ਹੈ।
ਹੱਥਾਂ ਵਿਚ ਫਿਲਿੰਗ- ਤੁਸੀਂ ਆਪਣੀ ਉਮਰ ਨੂੰ ਲੁਕਾਉਣ ਦੀ ਕਿੰਨੀ ਵੀ ਕੋਸ਼ਿਸ਼ ਕਰ ਲਵੋ, ਪਰ ਤੁਹਾਡੇ ਹੱਥਾਂ ਦੀ ਚਮੜੀ ਉਸ ਦੀ ਪੋਲ ਖੋਲ ਹੀ ਦਿੰਦੀ ਹੈ, ਪਰ ਅੱਜ ਬਾਜ਼ਾਰ ਵਿਚ ਕਈ ਅਜਿਹੀ ਪ੍ਰਕਿਰਿਆਵਾਂ ਉਪਲੱਬਧ ਹਨ, ਜੋ ਤੁਹਾਡੀ ਇਸ ਸਮੱਸਿਆ ਨੂੰ ਪਲਕ ਝਪਕਦੇ ਦੂਰ ਕਰ ਸਕਦੀ ਹੈ। ਵਿਆਹ ਹੋਵੇ ਜਾਂ ਹੋਰ ਕੋਈ ਪ੍ਰੋਗਰਾਮ ਹੱਥਾਂ ਦੀ ਖੂਬਸੂਰਤੀ ਸਚਮੁੱਚ ਤੁਹਾਡੀ ਸੁੰਦਰਤਾ ਨੂੰ ਕਈ ਗੁਣਾ ਵਧਾ ਦਿੰਦੀ ਹੈ।
ਇਸ ਲਈ ਅੱਜ ਕੱਲ੍ਹ ਬਾਜ਼ਾਰ ਵਿਚ ਹੈਂਡ ਫਿਲਿੰਗ ਲਈ ਔਟੋਮੈਟਿਕ ਇੰਜੈਕਸ਼ਨ ਦੇ ਵਿਕਲਪ ਵੀ ਮੌਜੂਦ ਹਨ। ਇਹ ਤਕਨੀਕ ਤੁਹਾਡੇ ਹੱਥਾਂ ਨੂੰ ਪਹਿਲਾਂ ਦੀ ਤਰ੍ਹਾਂ ਨਰਮ ਮੁਲਾਇਮ ਅਤੇ ਭਰਿਆ ਹੋਇਆ ਲੁਕ ਦਿੰਦੀ ਹੈ। ਤੁਹਾਡੇ ਹੱਥ ਪਹਿਲਾਂ ਦੀ ਤਰ੍ਹਾਂ ਆਕਰਸ਼ਕ ਬਣ ਜਾਂਦੇ ਹਨ। 15 ਤੋਂ 30 ਹਜ਼ਾਰ ਦਾ ਖਰਚ ਆਉਂਦਾ ਹੈ ਅਤੇ ਇਸ ਪ੍ਰਕਿਰਿਆ ਵਿਚ 20 ਤੋਂ 40 ਮਿੰਟ ਦਾ ਹੀ ਸਮਾਂ ਲਗਦਾ ਹੈ। ਇਹ ਪ੍ਰਕਿਰਿਆ ਸ਼ੁਰੂ ਵਿਚ 4 ਮਹੀਨੇ ਤਕ ਹਰ ਮਹੀਨੇ 4 ਵਾਰ ਕਰਵਾਣੀ ਹੁੰਦੀ ਹੈ। ਫਿਰ ਸਾਲ ਵਿਚ 1 ਵਾਰ ਟਰੀਟਮੈਂਟ ਹੁੰਦਾ ਹੈ।
ਫੇਸ ਲਿਫਟ- ਫੇਸ ਲਿਫਟ ਕੌਸਮੈਟਿਕ ਸਰਜਰੀ ਦਾ ਔਪਰੇਸ਼ਨ ਹੁੰਦਾ ਹੈ। ਇਸ ਦੇ ਦੁਆਰਾ ਕੌਸਮੈਟਿਕ ਸਰਜਰੀ ਕਰਕੇ ਢੀਲੀ ਚਮੜੀ ਨੂੰ ਖਿਚ ਦਿਤਾ ਜਾਂਦਾ ਹੈ। ਚਮੜੀ ਨੂੰ ਖਿਚਣ ਨਾਲ ਝੁਰੜੀਆਂ ਅਪਣੇ ਆਪ ਖਤਮ ਹੋ ਜਾਂਦੀਆਂ ਹਨ ਅਤੇ ਚਮੜੀ ਵਿਚ ਜਵਾਨੀ ਵਰਗਾ ਖਿਚਾਅ ਪੈਦਾ ਹੋ ਜਾਂਦਾ ਹੈ। ਕੋਈ ਕਿੰਨਾ ਵੀ ਬਜ਼ੁਰਗ ਕਿਉਂ ਨਾ ਹੋਵੇ , ਫੇਸ ਲਿਫਟ ਕਰਕੇ ਉਸ ਦੀ ਚਮੜੀ ਵਿਚ ਜਵਾਨੀ ਦੀ ਚਮੜੀ ਵਰਗਾ ਨਿਖਾਰ ਪੈਦਾ ਕੀਤਾ ਜਾ ਸਕਦਾ ਹੈ। ਇਕ ਵਾਰ ਫੇਸ ਲਿਫਟ ਕਰਾਉਣ ਦਾ ਅਸਰ ਲਗ ਭਗ 10 ਸਾਲਾਂ ਤੱਕ ਰਹਿੰਦਾ ਹੈ।
ਉਸ ਨੂੰ ਦੁਬਾਰਾ ਫੇਸ ਲਿਫਟ ਕਰਾਉਣ ਦੀ ਲੋੜ ਪੈਂਦੀ ਹੈ, ਫੇਸ ਲਿਫਟ ਦੇ ਔਪਰੇਸ਼ਨ ਦੇ ਨਾਲ ਨਾਲ ਬੁਢਾਪੇ ਦੇ ਹੋਰ ਲੱਛਣ ਮਿਟਾਉਣ ਦੇ ਵੀ ਔਪਰੇਸ਼ਨ ਕੀਤੇ ਜਾਂਦੇ ਹਨ। ਲਮਕੀ ਪਲਕਾਂ ਨੂੰ ਅਤੇ ਪਲਕਾਂ ਦੇ ਹੇਠਾਂ ਹੋਣ ਵਾਲੀ ਸੋਜ ਨੂੰ ਹਟਾ ਦਿਤਾ ਜਾਂਦਾ ਹੈ। ਇਸ ਨਾਲ ਅੱਖਾਂ ਦੀ ਹਾਲਤ ਜਵਾਨੀ ਵਰਗੀ ਹੋ ਜਾਂਦੀ ਹੈ, ਠੋਡੀ ਅਤੇ ਧੌਣ ਦੇ ਹੇਠਾਂ ਦੀ ਚਮੜੀ ਨੂੰ ਵੀ ਕਸ ਦਿਤਾ ਜਾਂਦਾ ਹੈ। ਇਸ ਪ੍ਰਕਿਰਿਆ ਉੱਤੇ ਲਗ ਭਗ 15 ਹਜ਼ਾਰ ਤੋਂ ਲੈ ਕੇ 1 ਲੱਖ ਤੱਕ ਖਰਚ ਆਉਂਦਾ ਹੈ ਅਤੇ ਸਮਾਂ 1 ਘੰਟੇ ਦਾ ਲਗਦਾ ਹੈ।
ਐਂਟੀਏਜਿੰਗ ਫੇਸ਼ਿਅਲ- ਦਿਨ ਭਰ ਦੀ ਵਖਰੀ ਗਤੀਵਿਧੀਆਂ ਦੇ ਦੌਰਾਨ ਚਮੜੀ ਧੁੱਪ, ਪ੍ਰਦੂਸ਼ਣ ਤੋਂ ਪ੍ਰਭਾਵਿਤ ਹੁੰਦੀ ਹੀ ਹੈ। ਅਲਟਰਾਵਾਇਲੇਟ ਕਿਰਣਾਂ ਅਤੇ ਪ੍ਰਦੂਸ਼ਣਕਾਰੀ ਤੱਤਾਂ ਚਮੜੀ ਨੂੰ ਕਈ ਤਰ੍ਹਾਂ ਨਾਲ ਨੁਕਸਾਨ ਪਹੁੰਚਾਉਂਦੇ ਹਨ। ਸੂਰਜ ਦੀਆਂ ਕਿਰਨਾਂ ਅਤੇ ਫ੍ਰੀਰੈਡਿਕਲਸ ਨਾਲ ਚਮੜੀ ਦੀ ਦੇਖਭਾਲ ਲਈ ਐਂਟੀਏਜਿੰਗ ਮੈਡਿਫੇਸ਼ਿਅਲ ਟ੍ਰੀਟਮੈਂਟ ਉਪਲੱਬਧ ਹੈ। ਇਸ ਵਿਚ ਐਂਟੀਔਕਸੀਡੈਂਟ, ਵਿਟਾਮਿਨ ਸੀ ਅਤੇ ਰੇਟਿਨੋਲ ਦੀ ਵਰਤੋ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹਾਇਡਰੇਟਿੰਗ ਫੇਸ਼ਿਅਲ, ਸਨਡੈਮੇਜ ਫੇਸ਼ਿਅਲ, ਸੰਵੇਦਨਸ਼ੀਲ ਚਮੜੀ ਲਈ ਫੇਸ਼ਿਅਲ, ਮੇਨੋਪੌਜ ਤੋਂ ਬਾਅਦ ਚਮੜੀ ਵਿਚ ਹੋਏ ਪਰਿਵਰਤਨਾਂ ਲਈ ਰਿਨਿਊਅਲ ਫੇਸ਼ਿਅਲ ਅਤੇ ਐਕਨੇ ਟ੍ਰੀਟਮੈਂਟ ਵੀ ਦਿੱਤਾ ਜਾਂਦਾ ਹੈ।
ਮੈਡਿਫੇਸ਼ਿਅਲ ਦੇ ਨਾਲ ਕੁਝ ਹੋਰ ਟ੍ਰੀਟਮੈਂਟ ਵੀ ਦਿੱਤੇ ਜਾਂਦੇ ਹਨ ਜਿਵੇਂ ਕੈਮਿਕਲ ਪੀਲ ਨੂੰ ਲੈ ਕਰ ਹੇਅਰ ਰਿਮੂਵਲ, ਡਰਮਾਰੋਲਰ, ਬੋਟੋਕਸ ਇੰਜੈਕਸ਼ਨ ਆਦਿ। ਮਾਹਰ ਵਿਅਕਤੀ ਹੀ ਮੈਡਿਫੇਸ਼ਿਅਲ ਦਿੰਦੇ ਹਾਂ। ਇਨ੍ਹਾਂ ਨੂੰ ਚਮੜੀ ਅਤੇ ਉਸ ਦੀਆਂ ਸਮੱਸਿਆਵਾਂ ਦਾ ਗਿਆਨ ਹੁੰਦਾ ਹੈ, ਨਾਲ ਹੀ ਉਸ ਲਈ ਉਪਯੁਕਤ ਕੌਸਮੈਟਿਕਸ ਅਤੇ ਮੈਡਿਕਲ ਟ੍ਰੀਟਮੈਂਟ ਦੀ ਵੀ ਜਾਣਕਾਰੀ ਹੁੰਦੀ ਹੈ। ਸਮੱਸਿਆ ਦੇ ਆਧਾਰ ਉੱਤੇ ਡਾਕਟਰ ਦੁਆਰਾ ਉਪਯੁਕਤ ਮੈਡਿਕਲ ਫੇਸ਼ਿਅਲ ਦੀ ਚੋਣ ਕੀਤੀ ਜਾਂਦੀ ਹੈ। 3 ਹਜ਼ਾਰ ਤੋਂ ਇਸ ਦੀ ਸ਼ੁਰੂਆਤ ਹੁੰਦੀ ਹੈ ਅਤੇ 1-2 ਘੰਟਿਆਂ ਵਿਚ ਇਹ ਟ੍ਰੀਟਮੈਂਟ ਪੂਰਾ ਹੋ ਜਾਂਦਾ ਹੈ।