
ਘੁੰਘਰਾਲੇ ਵਾਲਾਂ ਨੂੰ ਸਿੱਧੇ ਕਰਵਾਉਣ ਲਈ ਬਹੁਤ ਸਾਰੇ ਲੋਕ ਸੈਲੂਨ ਜਾਂਦੇ ਹਨ। ਮਾਰਕਿਟ ਵਿਚ ਹੇਅਰ ਸਟਰੇਟਨਿੰਗ ਦੀ ਤਕਨੀਕੀ ਤੁਹਾਡੇ ਵਾਲਾਂ ਨੂੰ ਕਮਜ਼ੋਰ ਬਣਾ ਸਕਦੀ ਹੈ।
ਘੁੰਘਰਾਲੇ ਵਾਲਾਂ ਨੂੰ ਸਿੱਧੇ ਕਰਵਾਉਣ ਲਈ ਬਹੁਤ ਸਾਰੇ ਲੋਕ ਸੈਲੂਨ ਜਾਂਦੇ ਹਨ। ਮਾਰਕਿਟ ਵਿਚ ਹੇਅਰ ਸਟਰੇਟਨਿੰਗ ਦੀ ਤਕਨੀਕੀ ਤੁਹਾਡੇ ਵਾਲਾਂ ਨੂੰ ਕਮਜ਼ੋਰ ਬਣਾ ਸਕਦੀ ਹੈ। ਹੀਟ ਅਤੇ ਕੈਮੀਕਲ ਦੇ ਪ੍ਰਯੋਗ ਨਾਲ ਕੀਤੇ ਜਾਣ ਵਾਲੇ ਹਅਰ ਟਰੀਟਮੈਂਟ ਵਾਲਾਂ ਨੂੰ ਜੜ ਤੋਂ ਕਮਜ਼ੋਰ ਬਣਾਉਂਦੇ ਹਨ। ਅਜਿਹੇ ਵਿਚ ਨੈਚੁਰਲ ਹੇਅਰ ਟਰੀਟਮੈਂਟ ਤੁਹਾਡੇ ਲਈ ਜ਼ਿਆਦਾ ਠੀਕ ਵਿਕਲਪ ਹੋ ਸਕਦੇ ਹਨ। ਜੇਕਰ ਤੁਸੀ ਅਪਣੇ ਵਾਲਾਂ ਨੂੰ ਸਟਰੇਟ ਕਰਵਾਉਣ ਸੈਲੂਨ ਜਾਂਦੇ ਹੋ ਤਾਂ ਅੱਜ ਅਸੀ ਤੁਹਾਡੇ ਲਈ ਘਰ 'ਚ ਹੀ ਇਸਤੇਮਾਲ ਕੀਤੇ ਜਾ ਸਕਨ ਵਾਲੇ ਅਜਿਹੇ ਟਰੀਟਮੈਂਟ ਦੇ ਬਾਰੇ ਵਿਚ ਦੱਸਾਂਗੇ ਜੋ ਬਿਨਾਂ ਕਿਸੇ ਨੁਕਸਾਨ ਦੇ ਹੀ ਤੁਹਾਡੇ ਵਾਲਾਂ ਨੂੰ ਸਟਰੇਟ ਕਰਨ ਵਿਚ ਤੁਹਾਡੀ ਮਦਦ ਕਰਨਗੇ।
hair
ਸਭ ਤੋਂ ਪਹਿਲਾਂ ਇਕ ਕਪ ਦੁੱਧ ਅਤੇ ਇਕ ਆਂਡਾ ਲਵੋ। ਆਂਡੇ ਨੂੰ ਤੋੜ ਕੇ ਦੁੱਧ ਵਿਚ ਮਿਲਾ ਲਵੋ ਅਤੇ ਕੁੱਝ ਦੇਰ ਲਈ ਇੰਝ ਹੀ ਰੱਖ ਦਿਓ। ਹੁਣ ਕਿਸੇ ਬੁਰਸ਼ ਦੀ ਮਦਦ ਨਾਲ ਇਸ ਪੈਕ ਨੂੰ ਅਪਣੇ ਵਾਲਾਂ ਵਿਚ ਲਗਾਓ। ਇਸ ਨੂੰ ਅੱਧੇ ਘੰਟੇ ਲਈ ਇੰਝ ਹੀ ਛੱਡ ਦਿਓ ਅਤੇ ਅਪਣੇ ਵਾਲਾਂ ਨੂੰ ਤੌਲੀਏ ਨਾਲ ਢੱਕ ਦਿਓ। ਬਾਅਦ ਵਿਚ ਸ਼ੈਂਪੂ ਦੀ ਮਦਦ ਨਾਲ ਵਾਲ ਧੋ ਲਵੋ।
Milk and Egg
ਐਲੋਵੀਰਾ ਮੁਲਾਇਮ ਵਾਲਾਂ ਲਈ ਬੇਹੱਦ ਫ਼ਾਇਦੇਮੰਦ ਹੈ। ਇਕ ਕੱਪ ਐਲੋਵੀਰਾ ਜੈਲ ਵਿਚ ਅੱਧਾ ਕਪ ਨਾਰੀਅਲ ਦਾ ਤੇਲ ਮਿਲਾ ਕੇ ਇਸ ਨੂੰ ਵਾਲਾਂ ਵਿਚ ਲਗਾਓ ਅਤੇ ਇਕ ਘੰਟੇ ਲਈ ਇੰਝ ਹੀ ਰਹਿਣ ਦਿਓ। ਬਾਅਦ ਵਿਚ ਸ਼ੈਂਪੂ ਨਾਲ ਵਾਲ ਧੋ ਲਵੋ।
Aloe Vera
ਮੁਲਤਾਨੀ ਮਿੱਟੀ ਵਾਲਾਂ ਲਈ ਨੈਚੁਰਲ ਮਾਇਸ਼ਚਰਾਇਜ ਹੈ। ਦੋ ਚੱਮਚ ਮੁਲਤਾਨੀ ਮਿੱਟੀ ਪਾਊਡਰ ਨੂੰ ਥੋੜ੍ਹੇ - ਜਿਹੇ ਪਾਣੀ ਵਿਚ ਮਿਲਾ ਕੇ ਅਤੇ ਗਾੜ੍ਹਾ ਪੇਸਟ ਬਣਾ ਲਵੋ। ਹੁਣ ਇਸ ਨੂੰ ਵਾਲਾਂ ਵਿਚ ਲਗਾ ਕੇ ਕੰਘੀ ਕਰੋ। ਇਕ ਘੰਟੇ ਲਈ ਵਾਲਾਂ ਵਿਚ ਇਸ ਨੂੰ ਲਗਾ ਰਹਿਣ ਦਿਓ। ਬਾਅਦ ਵਿਚ ਕੋਸੇ ਪਾਣੀ ਨਾਲ ਵਾਲ ਧੋ ਲਵੋ।
Multani Mitti