ਲੰਚ ਜਾਂ ਡਿਨਰ ਵਿਚ ਬਣਾ ਕੇ ਖਾਓ ਟੇਸਟੀ ਪਾਲਕ ਮਲਾਈ ਕੋਫਤਾ
Published : Aug 21, 2018, 3:48 pm IST
Updated : Aug 21, 2018, 3:48 pm IST
SHARE ARTICLE
Palak Malai Kofta
Palak Malai Kofta

ਜੇਕਰ ਤੁਸੀ ਵੀ ਲੰਚ ਜਾਂ ਡਿਨਰ ਵਿੱਚ ਕੁੱਝ ਖਾਸ ਬਣਾਉਣ ਦੀ ਸੋਚ ਰਹੇ ਹੈ ਤਾਂ ਤੁਸੀ ਘਰ ਵਿਚ ਪਾਲਕ ਮਲਾਈ ਕੋਫਤਾ ਬਣਾ ਕੇ ਸਾਰਿਆ ਨੂੰ ਖੁਸ਼ ਕਰ ਸਕਦੇ ਹੋ। ਬਣਾਉਣ ਵਿਚ ....

ਜੇਕਰ ਤੁਸੀ ਵੀ ਲੰਚ ਜਾਂ ਡਿਨਰ ਵਿੱਚ ਕੁੱਝ ਖਾਸ ਬਣਾਉਣ ਦੀ ਸੋਚ ਰਹੇ ਹੈ ਤਾਂ ਤੁਸੀ ਘਰ ਵਿਚ ਪਾਲਕ ਮਲਾਈ ਕੋਫਤਾ ਬਣਾ ਕੇ ਸਾਰਿਆ ਨੂੰ ਖੁਸ਼ ਕਰ ਸਕਦੇ ਹੋ। ਬਣਾਉਣ ਵਿਚ ਆਸਾਨ ਇਸ ਕੋਫਤਾ ਸੱਬਜੀ ਨੂੰ ਖਾ ਕੇ ਹਰ ਕੋਈ ਖੁਸ਼ ਹੋ ਜਾਵੇਗਾ। ਤਾਂ ਚੱਲੀਏ ਜਾਂਣਦੇ ਹਾਂ ਇਸ ਨੂੰ ਬਣਾਉਣ ਦੀ ਆਸਾਨ ਰੈਸਿਪੀ। 

Palak Malai KoftaPalak Malai Kofta

ਸਮੱਗਰੀ : ਪਾਲਕ - 500 ਗਰਾਮ, ਪਨੀਰ - 200 ਗਰਾਮ (ਕੱਦੂਕਸ ਕੀਤਾ ਹੋਇਆ), ਕਾਜੂ - 10 ਗਰਾਮ (ਕਟੇ ਹੋਏ), ਪੀਲੀ ਮਿਰਚ ਪਾਊਡਰ - 2 ਟੇਬਲ ਸਪੂਨ, ਸ਼ਾਹੀ ਜ਼ੀਰਾ - 2 ਟੇਬਲ ਸਪੂਨ, ਲੂਣ -  ਸਵਾਦਾਨੁਸਾਰ, ਤੇਲ -  200 ਮਿ.ਲੀ (ਤਲਣ ਦੇ ਲਈ), ਤੇਲ - 10 ਮਿ.ਲੀ (ਪਕਾਉਣ ਦੇ ਲਈ), ਮੇਥੀ ਦਾਨਾ -  5 ਗਰਾਮ, ਪਿਆਜ -  50 ਗਰਾਮ (ਕਟਿਆ ਹੋਇਆ), ਅਦਰਕ -  5 ਗਰਾਮ (ਬਰੀਕ ਕਟੀ ਹੋਈ), ਲਸਣ -  5 ਗਰਾਮ (ਬਰੀਕ ਕਟੇ ਹੋਏ), ਜੀਰਾ ਪਾਊਡਰ - 2 ਟੇਬਲ ਸਪੂਨ, ਲਾਲ ਮਿਰਚ ਪਾਊਡਰ - 2 ਟੇਬਲ ਸਪੂਨ, ਧਨੀਆ ਪਾਊਡਰ - 2 ਟੇਬਲ ਸਪੂਨ, ਹਲਦੀ ਪਾਊਡਰ - 1,1/2 ਟੇਬਲ ਸਪੂਨ, ਦਹੀ - 20 ਮਿ.ਲੀ, ਗਰਮ ਮਸਾਲਾ ਪਾਊਡਰ - ਸਵਾਦ ਲਈ, ਮਲਾਈ - 10 ਮਿ.ਲੀ (ਗਾਰਨਿਸ਼ ਦੇ ਲਈ) 

Palak Malai KoftaPalak Malai Kofta

ਢੰਗ : ਸਭ ਤੋਂ ਪਹਿਲਾਂ 500 ਗਰਾਮ ਪਾਲਕ ਨੂੰ ਪਾਣੀ ਵਿਚ ਉਬਾਲ ਲਓ। ਫਿਰ ਇਸ ਨੂੰ 2 ਮਿੰਟ ਤੱਕ ਠੰਡੇ ਪਾਣੀ ਵਿਚ ਰੱਖੋ ਅਤੇ ਉਸ ਤੋਂ ਬਾਅਦ ਪਾਲਕ ਨੂੰ ਬਲੈਂਡ ਕਰ ਕੇ ਪਿਊਰੀ ਬਣਾ ਲਓ। ਇਕ ਬਾਉਲ ਵਿਚ ਕੱਦੂਕਸ ਕੀਤਾ ਹੋਇਆ 200 ਗਰਾਮ ਪਨੀਰ, 10 ਗਰਾਮ ਕਟੇ ਹੋਏ ਕਾਜੂ, 2 ਟੇਬਲ ਸਪੂਨ ਪੀਲੀ ਮਿਰਚ ਪਾਊਡਰ, 2 ਟੇਬਲ ਸਪੂਨ ਸ਼ਾਹੀ ਜੀਰਾ ਅਤੇ ਸਵਾਦਾਨੁਸਾਰ ਲੂਣ ਪਾ ਕੇ ਮਿਕਸ ਕਰੋ। ਇਸ ਮਿਸ਼ਰਣ ਨੂੰ ਆਟੇ ਦੀ ਤਰ੍ਹਾਂ ਗੁੰਨ ਕੇ ਛੋਟੀ - ਛੋਟੀ ਲੋਇਯਾਂ ਬਣਾ ਲਓ। ਪੈਨ ਵਿਚ 200 ਮਿ.ਲੀ ਤੇਲ ਗਰਮ ਕਰ ਕੇ ਇਸ ਲੋਇਆਂ ਨੂੰ ਗੋਲਡਨ ਬਰਾਉਨ ਅਤੇ ਕਰਿਸਪੀ ਹੋਣ ਤੱਕ ਫਰਾਈ ਕਰੋ।

Palak Malai KoftaPalak Malai Kofta

ਇਸ ਤੋਂ ਬਾਅਦ ਇਸ ਨੂੰ ਅਬਸਾਰਬੇਂਟ ਪੇਪਰ ਉੱਤੇ ਕੱਢ ਕੇ ਰੱਖ ਦਿਓ, ਤਾਂਕਿ ਵਾਧੂ ਤੇਲ ਨਿਕਲ ਜਾਵੇ। ਦੂੱਜੇ ਪੈਨ ਵਿਚ 10 ਮਿ.ਲੀ ਤੇਲ ਗਰਮ ਕਰ ਕੇ ਉਸ ਵਿਚ 5 ਗਰਾਮ ਮੇਥੀ ਦੇ ਦਾਣੇ ਪਾਉਣ ਤੋਂ ਬਾਅਦ 50 ਗਰਾਮ ਪਿਆਜ ਪਾ ਕੇ ਸੋਨੇ-ਰੰਗਾ - ਭੂਰਾ ਹੋਣ ਤੱਕ ਭੁੰਨੋ। ਇਸ ਤੋਂ ਬਾਅਦ ਇਸ ਵਿਚ 5 ਗਰਾਮ ਅਦਰਕ ਅਤੇ 5 ਗਰਾਮ ਲਸਣ ਪਾ ਕੇ ਕੁੱਝ ਸਮੇਂ ਤੱਕ ਪਕਾਓ। ਹੁਣ ਇਸ ਵਿਚ 2 ਟੇਬਲ ਸਪੂਨ ਜ਼ੀਰਾ ਪਾਊਡਰ,  2 ਟੇਬਲ ਸਪੂਨ ਲਾਲ ਮਿਰਚ ਪਾਊਡਰ, 2 ਟੇਬਲ ਸਪੂਨ ਧਨੀਆ ਪਾਊਡਰ ਅਤੇ 1,1/2 ਟੇਬਲ ਸਪੂਨ ਹਲਦੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।

Palak Malai KoftaPalak Malai Kofta

ਪਾਲਕ ਦੀ ਪਿਊਰੀ ਨੂੰ ਮਸਾਲੇ ਵਿਚ ਪਾ ਕੇ ਮਿਕਸ ਕਰੋ। ਫਿਰ ਇਸ ਵਿਚ 20 ਮਿ.ਲੀ ਦਹੀ ਨੂੰ ਫੈਂਟ ਕੇ ਪਾਓ, ਤਾਂਕਿ ਇਸ ਵਿਚ ਗੱਠ ਨਾ ਪਏ। ਇਸ ਵਿਚ ਸਵਾਦਾਨੁਸਾਰ ਲੂਣ ਮਿਕਸ ਕਰੋ। ਪਾਲਕ ਪਿਊਰੀ ਨੂੰ ਪਕਾਉਣ ਤੋਂ ਬਾਅਦ ਇਸ ਵਿਚ ਫਰਾਈ ਕੀਤੇ ਹੋਏ ਕੋਫਤੇ ਪਾ ਕੇ ਘੱਟ ਗੈਸ 'ਤੇ ਪਕਣ ਲਈ ਛੱਡ ਦਿਓ। ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਇਸ ਨੂੰ ਗੈਸ ਤੋਂ ਉਤਾਰ ਦਿਓ ਅਤੇ ਇਸ ਦੇ ਉੱਤੇ ਹਲਕਾ - ਜਿਹਾ ਗਰਮ ਮਸਾਲਾ ਛਿੜਕੋ। ਇਸ ਤੋਂ ਬਾਅਦ ਇਸ ਨੂੰ ਮਲਾਈ ਦੇ ਨਾਲ ਗਾਰਨਿਸ਼ ਕਰ ਲਓ। ਤੁਹਾਡਾ ਪਾਲਕ ਮਲਾਈ ਕੋਫਤਾ ਬਣ ਕੇ ਤਿਆਰ ਹੈ। ਹੁਣ ਤੁਸੀਂ ਇਸ ਨੂੰ ਗਰਮਾ - ਗਰਮ ਰੋਟੀ ਦੇ ਨਾਲ ਸਰਵ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement