
ਗਰਭ ਅਵਸਥਾ ਦੌਰਾਨ ਬੁਖਾਰ ਅਤੇ ਸਿਰਦਰਦ ਲਈ ਪੈਰਾਸੀਟਾਮੋਲ ਗੋਲੀਆਂ ਲੈਣ ਵਾਲੀਆਂ ਔਰਤਾਂ ਦੇ ਬੱਚਿਆਂ 'ਚ ਚਾਲ-ਚਲਣ ਸਬੰਧੀ ਸਮੱਸਿਆਵਾਂ ਪੈਦਾ ਹੋਣ ਦਾ ਖ਼ਤਰਾ ਹੁੰਦਾ ਹੈ
ਬਰਿਸਟਲ: ਗਰਭ ਅਵਸਥਾ ਦੌਰਾਨ ਬੁਖਾਰ ਅਤੇ ਸਿਰਦਰਦ ਲਈ ਪੈਰਾਸੀਟਾਮੋਲ ਗੋਲੀਆਂ ਲੈਣ ਵਾਲੀਆਂ ਔਰਤਾਂ ਦੇ ਬੱਚਿਆਂ 'ਚ ਚਾਲ-ਚਲਣ ਸਬੰਧੀ ਸਮੱਸਿਆਵਾਂ ਪੈਦਾ ਹੋਣ ਦਾ ਖ਼ਤਰਾ ਹੁੰਦਾ ਹੈ। ਯੂ.ਕੇ. ਦੇ ਇਕ ਰਸਾਲੇ 'ਚ ਛਪੇ ਅਧਿਐਨ 'ਚ ਇਹ ਜਾਂਚ ਕੀਤੀ ਗਈ ਕਿ ਕੀ ਗਰਭਕਾਲ ਦੌਰਾਨ ਪੈਰਾਸੀਟਾਮੋਲ ਦੀਆਂ ਗੋਲੀਆਂ ਖਾਣ ਅਤੇ ਪੈਦਾ ਹੋਏ ਬੱਚੇ ਦੇ ਚਾਲ-ਚਲਣ 'ਚ ਕੋਈ ਸਬੰਧ ਹੈ? ਯੂ.ਕੇ. ਦੀ ਬਰਿਸਟਲ ਯੂਨੀਵਰਸਟੀ ਦੀ ਪ੍ਰੋਫ਼ੈਸਰ ਜੀਨ ਗੋਲਡਿੰਗ ਨੇ ਕਿਹਾ, ''ਸਾਨੂੰ ਕਈ ਅਜਿਹੇ ਨਤੀਜੇ ਪ੍ਰਾਪਤ ਹੋਏ ਹਨ ਜਿਨ੍ਹਾਂ 'ਚ ਗਰਭਕਾਲ ਦੌਰਾਨ ਪੈਰਾਸੀਟਾਮੋਲ ਖਾਣ ਅਤੇ ਪੈਦਾ ਹੋਏ ਬੱਚੇ 'ਚ ਦਮਾ ਹੋਣ ਜਾਂ ਚਾਲ-ਚਲਣ ਦੀ ਸਮੱਸਿਆ ਹੋਣ ਦੇ ਸਬੂਤ ਮਿਲੇ ਹਨ।
Taking paracetamol during pregnancy may affect the child’s behaviour in early years ਇਨ੍ਹਾਂ ਨਤੀਜਿਆਂ ਦੇ ਆਧਾਰ 'ਤੇ ਅਸੀਂ ਔਰਤਾਂ ਇਸ ਸਲਾਹ ਦੀ ਸਖਤਾਈ ਨਾਲ ਪਾਲਣਾ ਕਰਨ ਲਈ ਕਹਾਂਗੇ ਕਿ ਉਨ੍ਹਾਂ ਨੂੰ ਗਰਭਕਾਲ ਦੌਰਾਨ ਦਵਾਈਆਂ ਖਾਂਦੇ ਸਮੇਂ ਚੌਕਸ ਰਹਿਣਾ ਚਾਹੀਦਾ ਹੈ ਅਤੇ ਕਿਸੇ ਸਮੱਸਿਆ ਲਈ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।'' ਬਰਿਸਟੋਲ ਦੇ 90ਵਿਆਂ 'ਚ ਸਕੂਲ ਦੀ ਜਾਣਕਾਰੀ ਅਤੇ ਪ੍ਰਸ਼ਨ-ਪੱਤਰੀ 'ਚ ਲਿਖੇ ਸਵਾਲਾਂ ਦੇ ਆਧਾਰ 'ਤੇ ਅਧਿਐਨ ਕਰਨ ਵਾਲਿਆਂ ਨੇ 14000 ਬੱਚਿਆਂ ਦੀ ਜਾਂਚ ਕੀਤੀ। ਇਨ੍ਹਾਂ 'ਚੋਂ 43 ਫ਼ੀ ਸਦੀ ਔਰਤਾਂ ਨੇ ਕਿਹਾ ਕਿ ਜਦੋਂ ਉਹ ਸੱਤ ਮਹੀਨਿਆਂ ਦੀ ਗਰਭਵਤੀ ਸਨ ਉਨ੍ਹਾਂ ਨੇ ਕੁੱਝ ਪੈਰਾਸੀਟਾਮੋਲ ਦੀਆਂ ਗੋਲੀਆਂ ਖਾਧੀਆਂ ਸਨ।
Taking paracetamol during pregnancy may affect the child’s behaviour in early yearsਅਧਿਐਨਕਰਤਾਵਾਂ ਨੇ ਇਸ ਦਾ ਬੱਚਿਆਂ ਦੀ ਯਾਦਾਸ਼ਤ, ਬੁੱਧੀ ਅਤੇ ਸਕੂਲ ਦੇ ਪੇਪਰਾਂ 'ਤੇ ਅਤੇ ਚਾਲ-ਚਲਣ 'ਤੇ ਅਸਰ ਵੇਖਿਆ। ਅਧਿਐਨ 'ਚ ਕਿਹਾ ਗਿਆ ਹੈ ਕਿ ਗਰਭਕਾਲ ਦੌਰਾਨ ਪੈਰਾਸੀਟਾਮੋਲ ਗੋਲੀਆਂ ਖਾਣ ਵਾਲੀਆਂ ਔਰਤਾਂ ਦੇ ਬੱਚਿਆਂ 'ਚ ਛੋਟੀ ਉਮਰ 'ਚ ਟਿਕ ਕੇ ਨਾ ਬੈਠਣ ਅਤੇ ਧਿਆਨ 'ਚ ਕਮੀ ਹੋਣ ਵਰਗੇ ਲੱਛਣ ਵੇਖੇ ਗਏ। ਹਾਲਾਂਕਿ ਜਦੋਂ ਤਕ ਬੱਚੇ ਪ੍ਰਾਇਮਰੀ ਸਕੂਲ 'ਚ ਪੁੱਜੇ ਤਾਂ ਉਨ੍ਹਾਂ 'ਚ ਇਹ ਸਮੱਸਿਆਵਾਂ ਖ਼ਤਮ ਹੋ ਗਈਆਂ ਸਨ। ਅਧਿਐਨ ਅਨੁਸਾਰ ਇਸ ਸਮੱਸਿਆ ਨਾਲ ਕੁੜੀਆਂ ਤੋਂ ਜ਼ਿਆਦਾ ਮੁੰਡੇ ਪ੍ਰਭਾਵਤ ਦਿਸੇ।