
ਸਰੀਰ 'ਤੇ ਮੱਸੇ ਦੀ ਸਮੱਸਿਆ ਤੋਂ ਬਹੁਤ ਸਾਰੇ ਲੋਕ ਪਰੇਸ਼ਾਨ ਰਹਿੰਦੇ ਹਨ। ਕੁੱਝ ਲੋਕਾਂ ਦੀ ਚਮੜੀ 'ਤੇ ਗੰਭੀਰ ਮੱਸੇ ਹੁੰਦੇ ਹਨ ਤਾਂ ਕੁੱਝ ਲੋਕਾਂ ਦੇ ਹਲਕੇ ਮੱਸੇ...
ਸਰੀਰ 'ਤੇ ਮੱਸੇ ਦੀ ਸਮੱਸਿਆ ਤੋਂ ਬਹੁਤ ਸਾਰੇ ਲੋਕ ਪਰੇਸ਼ਾਨ ਰਹਿੰਦੇ ਹਨ। ਕੁੱਝ ਲੋਕਾਂ ਦੀ ਚਮੜੀ 'ਤੇ ਗੰਭੀਰ ਮੱਸੇ ਹੁੰਦੇ ਹਨ ਤਾਂ ਕੁੱਝ ਲੋਕਾਂ ਦੇ ਹਲਕੇ ਮੱਸੇ ਹੁੰਦੇ ਹਨ। ਲੋਕ ਇਨ੍ਹਾਂ ਮੱਸਿਆਂ ਨੂੰ ਬਹੁਤ ਛੇਤੀ ਨਿਕਲਵਾੳਣ ਦੀ ਵੀ ਕੋਸ਼ਿਸ਼ ਕਰਦੇ ਹਨ ਕਿਉਂਕਿ ਮੱਸੇ ਚਿਹਰੇ 'ਤੇ ਚੰਗੇ ਨਹੀਂ ਲਗਦੇ ਅਤੇ ਉਸ ਨਾਲ ਚਮੜੀ ਨੂੰ ਵੀ ਦਾਗਦਾਰ ਅਤੇ ਭੱਦਾ ਬਣਾ ਦਿੰਦੇ ਹਨ। ਕਈ ਲੋਕ ਤਾਂ ਇਨ੍ਹਾਂ ਮੱਸਿਆਂ ਤੋਂ ਬਹੁਤ ਪਰੇਸ਼ਾਨ ਹੋ ਜਾਂਦੇ ਹਨ।
Skin Wart
ਜਿਸ ਕਾਰਨ ਉਹ ਇਨ੍ਹਾਂ ਨੂੰ ਛੇਤੀ ਤੋਂ ਛੇਤੀ ਮਿਟਾਉਣ ਲਈ ਵੱਖ ਵੱਖ ਤਰ੍ਹਾਂ ਦੇ ਇਲਾਜ ਕਰਵਾਉਣ ਲਗਦੇ ਹਨ ਅਤੇ ਪਤਾ ਨਹੀਂ ਕਿੰਨੇ ਲੋਕ ਤਾਂ ਆਪਰੇਸ਼ਨ ਤਕ ਕਰਵਾ ਲੈਂਦੇ ਹਨ ਪਰ ਇਸ ਸੱਭ ਚੀਜ਼ਾਂ ਦੇ ਚੱਕਰ ਵਿਚ ਪੈ ਕੇ ਅਪਣੇ ਪੈਸੇ ਅਤੇ ਚਮੜੀ ਦੋਹਾਂ ਨੂੰ ਬਰਬਾਦ ਕਰ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਸੱਭ ਤੋਂ ਆਸਾਨ ਅਤੇ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਇਸ ਤੋਂ ਆਸਾਨੀ ਨਾਲ ਖ਼ੁਦ ਤੋਂ ਦੂਰ ਕਰ ਸਕਦੇ ਹੋ।
Apply banana peel on Skin Wart
ਮੱਸਿਆਂ ਨੂੰ ਮਿਟਾਉਣ ਦੇ ਨੁਸਖ਼ੇ : ਨੁਸਖ਼ੇ ਬਹੁਤ ਹੀ ਆਸਾਨ ਹਨ ਅਤੇ ਉਹ ਇਹ ਹੈ ਕਿ ਤੁਹਾਨੂੰ ਕੇਲੇ ਦਾ ਛਿਲਕਾ ਲੈਣਾ ਹੈ ਅਤੇ ਮੱਸੇ ਨੂੰ ਕੇਲੇ ਦੇ ਛਿਲਕੇ ਨਾਲ ਚੰਗੀ ਤਰ੍ਹਾਂ ਬੰਨ੍ਹ ਦਿਉ ਅਤੇ ਤੁਹਾਨੂੰ ਧਿਆਨ ਇਹ ਰਖਣਾ ਹੈ ਕਿ ਉਸ ਨੂੰ ਇਸ ਤਰ੍ਹਾਂ ਨਾਲ ਬੰਨ੍ਹ ਲਵੋ ਕਿ ਇਹ ਲੰਮੇ ਸਮੇਂ ਤਕ ਟਿਕਿਆ ਰਹੇ। ਲਗਭਗ 24 ਘੰਟੇ ਤਕ ਇੰਝ ਹੀ ਮੱਸੇ ਨੂੰ ਬੰਨ੍ਹਿਆ ਰਹਿਣ ਦਿਉ। ਕੁੱਝ ਹੀ ਦਿਨਾਂ ਤਕ ਅਜਿਹਾ ਕਰਨ ਨਾਲ ਮੱਸੇ ਹਮੇਸ਼ਾ ਲਈ ਝੜ੍ਹ ਜਾਉਣਗੇ ਅਤੇ ਤੁਹਾਨੂੰ ਦੀ ਚਮੜੀ ਵਿਚ ਵੀ ਚਮਕ ਆ ਜਾਵੇਗੀ ਅਤੇ ਤੁਸੀਂ ਅਜਿਹਾ ਵੀ ਕਰ ਸਕਦੇ ਹੋ ਕਿ ਹਰ ਰੋਜ਼ ਕਿਸੇ ਸੂਤੀ ਕਪੜੇ ਵਿਚ ਸਿਰਕਾ ਪਾਉ ਅਤੇ ਇਸ ਨੂੰ ਅਪਣੇ ਮੱਸੇ 'ਤੇ ਲਗਾਉ।
banana peel
ਜੇਕਰ ਤੁਸੀਂ ਹਫ਼ਤੇ ਭਰ ਇਸ ਨੁਸਖ਼ੇ ਨੂੰ ਅਪਣਾ ਲਉਗੇ ਤਾਂ ਬਹੁਤ ਛੇਤੀ ਹੀ ਤੁਹਾਨੂੰ ਮੱਸੇ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। ਇਸੇ ਤਰ੍ਹਾਂ ਨਾਲ ਮੱਸੇ 'ਤੇ ਸ਼ਹਿਦ ਲਗਾ ਕੇ ਇਸ ਨੂੰ ਡਾਕਟਰ ਟੇਪ ਨਾਲ ਢੱਕ ਦਿਉ। ਇਸ ਨੂੰ ਲਗਭਗ 10 ਤੋਂ 12 ਘੰਟਿਆਂ ਤਕ ਇੰਝ ਹੀ ਲੱਗੇ ਰਹਿਣ ਦਿਉ ਅਤੇ ਲਗਭਗ 15 ਦਿਨ ਤਕ ਅਜਿਹਾ ਹੀ ਕਰੋ। ਇਸ ਤੋਂ ਵੀ ਤੁਸੀਂ ਮੱਸਿਆਂ ਨੂੰ ਮਿਟਾ ਸਕਦੇ ਹੋ। ਸਿਰਫ਼ 24 ਘੰਟਿਆਂ 'ਚ ਮੱਸਿਆਂ ਨੂੰ ਖ਼ਤਮ ਕਰ ਦੇਣਗੇ ਕੇਲੇ ਦੇ ਛਿਲਕੇ ।