
ਇੰਸਟਾਗ੍ਰਾਮ ਨੇ ਇਕ ਨਵਾਂ ਫੀਚਰ ਪੇਸ਼ ਕਰ ਦਿਤਾ ਹੈ ਜਿਸ ਦੇ ਤਹਿਤ ਤੁਸੀਂ ਅਪਣੀ ਸਟੋਰੀਜ਼ ਵਿਚ ਮਿਊਜ਼ਿਕ ਐਡ ਕਰ ਸਕਦੇ ਹੋ। ਕੰਪਨੀ ਨੇ ਅਪਣੇ ਬਲਾਗਪੋਸਟ ਦੇ ਜ਼ਰੀਏ ਦਸਿਆ...
ਇੰਸਟਾਗ੍ਰਾਮ ਨੇ ਇਕ ਨਵਾਂ ਫੀਚਰ ਪੇਸ਼ ਕਰ ਦਿਤਾ ਹੈ ਜਿਸ ਦੇ ਤਹਿਤ ਤੁਸੀਂ ਅਪਣੀ ਸਟੋਰੀਜ਼ ਵਿਚ ਮਿਊਜ਼ਿਕ ਐਡ ਕਰ ਸਕਦੇ ਹੋ। ਕੰਪਨੀ ਨੇ ਅਪਣੇ ਬਲਾਗਪੋਸਟ ਦੇ ਜ਼ਰੀਏ ਦਸਿਆ ਕਿ ਇਸ ਨਵੇਂ ਫੀਚਰ ਦੇ ਜ਼ਰੀਏ ਯੂਜ਼ਰਜ਼ ਅਪੀਨ ਸਟੋਰੀਜ਼ 'ਤੇ ਠੀਕ ਸਾਉਂਡਟ੍ਰੈਕ ਐਡ ਕਰ ਸਕਦੇ ਹੋ ਅਤੇ ਆਡਿਅਨਜ਼ ਲਈ ਬਿਹਤਰ ਤਰੀਕੇ ਨਾਲ ਸਟੋਰੀਜ਼ ਅਪਲੋਡ ਕਰ ਸਕਦੇ ਹਨ। ਅਪਣੇ ਸਟੋਰੀ ਲਈ ਕੋਈ ਸਾਉਂਡ ਟ੍ਰੈਕ ਚੁਣਨਾ ਕਾਫ਼ੀ ਆਸਾਨ ਹੈ।
Instagram
ਐਡ ਸਟੀਕਰ ਦੇ ਨਾਲ ਹੀ ਮਿਊਜ਼ਿਕ ਆਇਕਾਨ ਐਡ ਕੀਤਾ ਗਿਆ ਹੈ। ਉਥੇ ਟੈਪ ਕਰਨ 'ਤੇ ਤੁਹਾਨੂੰ ਗੀਤਾਂ ਦੀ ਇਕ ਵੱਡੀ ਲਾਇਬ੍ਰੇਰੀ ਮਿਲ ਜਾਵੇਗੀ। ਤੁਸੀਂ ਇਨਹਾਂ ਗੀਤਾਂ ਵਿਚੋਂ ਅਪਣੀ ਸਟੋਰੀ ਲਈ ਟ੍ਰੈਕ ਚੁਣ ਸਕਦੇ ਹੋ ਜਾਂ ਮੂਡ ਦੇ ਹਿਸਾਬ ਨਾਲ ਬ੍ਰਾਉਜ਼ ਕਰ ਸਕਦੇ ਹਨ ਜਾਂ ਫਿਰ ਇੰਸਟਾਗ੍ਰਾਮ ਦੀ ਪੂਰੀ ਲਿਸਟ ਵਿਚੋਂ ਕੋਈ ਵੀ ਗੀਤ ਐਡ ਕਰ ਸਕਦੇ ਹੋ। ਗੀਤ ਚੁਣਨ ਤੋਂ ਬਾਅਦ ਤੁਸੀਂ ਇਸ ਨੂੰ ਅੱਗੇ ਜਾਂ ਪਿੱਛੇ ਵੀ ਕਰ ਸਕਦੇ ਹੋ ਜਿਸ ਦੇ ਨਾਲ ਤੁਸੀਂ ਉਹੀ ਹਿੱਸਾ ਅਪਣੀ ਸਟੋਰੀ ਵਿਚ ਐਡ ਕਰ ਸਕਣ ਜੋ ਤੁਹਾਡੀ ਸਟੋਰੀ ਨੂੰ ਸੂਟ ਕਰਦਾ ਹੋਵੇ। ਤੁਸੀਂ ਸਟੋਰੀ ਵਿਚ ਗੀਤਾਂ ਨੂੰ ਐਡ ਕਰਨ ਤੋਂ ਪਹਿਲਾਂ ਪ੍ਰੀਵਿਊ ਵੀ ਕਰ ਸਕਦੇ ਹੋ।
Instagram
ਇਸ ਤੋਂ ਇਲਾਵਾ ਵਿਡੀਓ ਸ਼ੂਟ ਕਰਨ ਤੋਂ ਪਹਿਲਾਂ ਹੀ ਤੁਸੀਂ ਗੀਤਾਂ ਨੂੰ ਚੁਣ ਕੇ ਕ੍ਰਾਪ ਵੀ ਕਰ ਸਕਦੇ ਹੋ। ਹਾਲਾਂਕਿ ਹੁਣੇ ਇਹ ਫੀਚਰ ਸਿਰਫ਼ iOS ਯੂਜ਼ਰਜ਼ ਲਈ ਉਪਲਬਧ ਹੋਇਆ ਹੈ। ਤੁਹਾਡੇ ਫਾਲੋਵਰਸ ਨੂੰ ਇਮੇਜ਼ ਅਤੇ ਵਿਡੀਓ ਦੇ ਨਾਲ ਗੀਤ ਵੀ ਸੁਣਾਈ ਦੇਵੇਗਾ। ਇਥੇ ਇਕ ਸਟੀਕਰ ਵੀ ਹੋਵੇਗਾ ਜੋ ਗੀਤ ਦਾ ਟਾਈਟਲ ਅਤੇ ਆਰਟਿਸਟ ਦਾ ਨਾਮ ਦਿਖਾਏਗਾ। ਉਂਝ ਤਾਂ ਪਹਿਲਾਂ ਹੀ ਇੰਸਟਾਗ੍ਰਾਮ ਨੇ ਇਸ ਵਿਚ ਹਜ਼ਾਰਾਂ ਗੀਤ ਐਡ ਕਰੇ ਹਨ ਪਰ ਨਾਲ ਹੀ ਇਹ ਵਾਅਦਾ ਕੀਤਾ ਹੈ ਕਿ ਹਰ ਦਿਨ ਇਸ ਫੀਚਰ ਵਿਚ ਨਵੇਂ ਗੀਤ ਐਡ ਕੀਤੇ ਜਾਣਗੇ।
Instagram
ਇਹ ਮਿਊਜ਼ਿਕ ਫੀਚਰ ਹੁਣੇ 51 ਦੇਸ਼ਾਂ ਵਿਚ ਐਂਡਰਾਇਡ ਅਤੇ iOS ਯੂਜ਼ਰਜ਼ ਲਈ ਉਪਲਬਧ ਹੈ। ਇੰਸਟਾਗ੍ਰਾਮ ਦੀ ਇਕ ਰਿਪੋਰਟ ਵਿਚ ਜਾਣਕਾਰੀ ਸਾਹਮਣੇ ਆਈ ਸੀ ਕਿ ਹਰ ਰੋਜ਼ ਲੱਗਭੱਗ 400 ਮਿਲਿਅਨ ਲੋਕ ਸਟੋਰੀਜ਼ ਫੀਚਰ ਦੀ ਵਰਤੋਂ ਕਰਦੇ ਹਨ। ਇਹ ਇੰਸਟਾਗ੍ਰਾਮ ਦਾ ਸੱਭ ਤੋਂ ਜ਼ਿਆਦਾ ਵਰਤੋਂ ਕੀਤੇ ਜਾਣਾ ਵਾਲਾ ਫੀਚਰ ਹੈ।