ਹੁਣ ਫੰਡ ਕਢਾਉਣਾ ਹੋਇਆ ਆਸਾਨ, ਇਸ ਤਰ੍ਹਾਂ ਕਰੋ ਯੂਏਐਨ ਨੰਬਰ ਜਨਰੇਟ
Published : Nov 3, 2019, 7:56 pm IST
Updated : Nov 3, 2019, 7:56 pm IST
SHARE ARTICLE
EPFO
EPFO

ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਆਪਣੇ ਸਬਸਕ੍ਰਾਈਬਰਜ਼ ਲਈ 1 ਨਵੰਬਰ...

ਨਵੀਂ ਦਿੱਲੀ: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਆਪਣੇ ਸਬਸਕ੍ਰਾਈਬਰਜ਼ ਲਈ 1 ਨਵੰਬਰ ਨੂੰ ਨਵੀਂ ਸਹੂਲਤ ਦੀ ਸ਼ੁਰੂਆਤ ਕੀਤੀ ਹੈ। ਹੁਣ ਸੰਗਠਿਤ ਖੇਤਰ ਦੇ ਮੁਲਾਜ਼ਮਾਂ ਨੂੰ ਯੂਨੀਵਰਸਲ ਅਕਾਊਂਟ ਨੰਬਰ ਯਾਨੀ UAN ਲਈ ਆਪਣੀ ਕੰਪਨੀ 'ਤੇ ਨਿਰਭਰ ਹੋਣ ਦੀ ਜ਼ਰੂਰਤ ਨਹੀਂ ਰਹਿ ਗਈ ਹੈ। EPFO ਅਨੁਸਾਰ, ਸਬਸਕ੍ਰਾਈਬਰਜ਼ ਹੁਣ ਕਰਮਚਾਰੀ ਭਵਿੱਖ ਨਿਧੀ ਸੰਗਠਨ ਦੀ ਵੈੱਬਸਾਈਟ https://www.epfindia.gov.in 'ਤੇ ਜਾ ਕੇ UAN ਜਨਰੇਟ ਕਰ ਸਕਦੇ ਹਨ। ਮੌਜੂਦਾ ਵਿਵਸਥਾ ਅਨੁਸਾਰ, ਮੁਲਾਜ਼ਮਾਂ ਨੇ UAN ਲਈ ਆਪਣੀ ਕੰਪਨੀ ਜ਼ਰੀਏ ਅਪਲਾਈ ਕਰਨਾ ਹੁੰਦਾ ਹੈ।

EPFOEPFO

UAN ਜ਼ਰੀਏ ਮੁਲਾਜ਼ਮ ਨੌਕਰੀ ਬਦਲਣ 'ਤੇ ਆਸਾਨੀ ਨਾਲ ਆਪਣਾ ਈਪੀਏੱਫ ਵੀ ਟਰਾਂਸਫਰ ਕਰਵਾ ਸਕਦੇ ਹਨ। ਇਹ ਨੰਬਰ ਤਾਉਮਰ ਉਹੀ ਰਹਿੰਦਾ ਹੈ, ਇਹ ਬਦਲਦਾ ਨਹੀਂ ਹੈ। UAN ਦੀ ਸਹੂਲਤ ਤੋਂ ਇਲਾਵਾ EPFO ਨੇ ਆਪਣੇ 65 ਲੱਖ ਪੈਨਸ਼ਨ ਭੋਗੀਆਂ ਲਈ ਵੀ ਇਕ ਨਵੀਂ ਸਹੂਲਤ ਸ਼ੁਰੂ ਕੀਤੀ ਹੈ। ਹੁਣ EPFO ਦੇ ਪੈਨਸ਼ਨਭੋਗੀ ਪੈਨਸ਼ਨ ਨਾਲ ਸਬੰਧਤ ਦਸਤਾਵੇਜ਼ ਜਿਵੇਂ ਪੈਨਸ਼ਨ ਪੇਮੈਂਟ ਆਰਡਰ (PPO) ਡਿਜੀਲਾਕਰ 'ਚ ਡਾਊਨਲੋਡ ਕਰ ਸਕਣਗੇ।

EPFOEPFO

ਈਪੀਐੱਫਓ ਨੇ ਨੈਸ਼ਨਲ ਈ-ਗਵਰਨੈਂਸ ਡਵੀਜ਼ਨ (NeGD) ਦੇ ਡਿਜੀਲਾਕਰ ਨਾਲ ਇੰਟੀਗ੍ਰੇਟ ਕੀਤਾ ਹੈ ਤਾਂ ਜੋ ਇਲੈਕਟ੍ਰਾਨਿਕ ਪੀਪੀਓ ਉਸ ਵਿਚ ਜਮ੍ਹਾਂ ਹੋ ਸਕੇ ਤੇ ਪੈਨਸ਼ਨ ਭੋਗੀਆਂ ਲਈ ਇਹ ਸੁਖਾਲਾ ਹੋਵੇ। EPFO ਦੇ 67ਵੇਂ ਸਥਾਪਨਾ ਦਿਵਸ ਮੌਕੇ ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਇਨ੍ਹਾਂ ਦੋ ਸਹੂਲਤਾਂ ਨੂੰ ਲਾਂਚ ਕੀਤਾ। ਉਨ੍ਹਾਂ ਈ-ਇੰਸਪੈਕਸ਼ਨ ਵੀ ਲਾਂਚ ਕੀਤਾ ਜਿਹੜਾ ਈਪੀਐੱਫ ਦਾ ਡਿਜੀਟਲ ਇੰਟਰਫੇਸ ਹੈ। ਤੁਹਾਨੂੰ ਦੱਸ ਦੇਈਏ ਕਿ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਸਬਸਕ੍ਰਾਈਬਰਜ਼ ਦੀ ਗਿਣਤੀ 6 ਕਰੋੜ ਤੋਂ ਜ਼ਿਆਦਾ ਹੈ। ਇਹ 12.7 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੇ ਫੰਡ ਨੂੰ ਮੈਨੇਜ ਕਰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement