
ਕੋਰੋਨਾ ਵਾਇਰਸ ਕਾਰਨ ਜਿੱਥੇ ਬਹੁਤ ਸਾਰੇ ਦੇਸ਼ਾਂ ਦੀ ਅਰਥਵਿਵਸਥਾ ਸੰਕਟ ਵਿਚ ਆ ਗਈ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਜਿੱਥੇ ਬਹੁਤ ਸਾਰੇ ਦੇਸ਼ਾਂ ਦੀ ਅਰਥਵਿਵਸਥਾ ਸੰਕਟ ਵਿਚ ਆ ਗਈ ਹੈ। ਉੱਥੇ ਹੀ ਇਕ ਵਿਅਕਤੀ ਅਜਿਹਾ ਹੈ, ਜਿਸ ਦਾ ਬੈਂਕ ਬੈਲੇਂਸ ਕੋਰੋਨਾ ਵਾਇਰਸ ਆਉਣ ਤੋਂ ਬਾਅਦ ਵਧ ਗਿਆ ਹੈ। ਇਸ ਦੇ ਨਾਲ ਹੀ ਉਸ ਨੂੰ ਇਕ ਨਵੀਂ ਪਛਾਣ ਮਿਲੀ ਹੈ। ਇਹ ਵਿਅਕਤੀ ਹੈ ਵੀਡੀਓ ਕਾਨਫਰੰਸਿੰਗ ਐਪ Zoom ਦੇ ਸੰਸਥਾਪਕ, ਸੀਈਓ ਏਰਿਕ ਯੁਆਨ।
Photo
ਏਰਿਕ ਦਾ ਜਨਮ 1970 ਵਿਚ ਚੀਨ ਦੇ ਸ਼ਾਂਡੋਂਗ ਸੂਬੇ ਵਿਚ ਹੋਇਆ ਸੀ। ਉਹਨਾਂ ਦੇ ਮਾਤਾ-ਪਿਤਾ ਮਾਈਨਿੰਗ ਇੰਜੀਨੀਅਰ ਸਨ। ਏਰਿਕ ਨੇ ਸ਼ੈਂਡਾਂਗ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲੋਜੀ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ ਹੈ। ਜਿਸ ਤੋਂ ਬਾਅਦ ਉਹਨਾਂ ਨੇ ਚਾਈਨਾ ਯੂਨੀਵਰਸਿਟੀ ਮਾਈਨਿੰਗ ਐਂਡ ਟੈਕਨੋਲੋਜੀ ਤੋਂ ਮਾਈਨਿੰਗ ਇੰਜੀਨੀਅਰਿੰਗ ਵਿਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ।
Photo
ਏਰਿਕ ਨੇ 22 ਸਾਲ ਦੀ ਉਮਰ ਵਿਚ ਹੀ ਵਿਆਹ ਕਰ ਲਿਆ ਸੀ। ਵਿਆਹ ਤੋਂ ਬਾਅਦ ਉਹਨਾਂ ਨੇ ਅਮਰੀਕਾ ਜਾਣ ਦੀ ਯੋਜਨਾ ਬਣਾਈ ਪਰ ਉਹਨਾਂ ਦੇ ਵੀਜ਼ੇ ਨੂੰ 8 ਵਾਰ ਰਿਫਿਊਜ਼ ਕੀਤਾ ਗਿਆ। ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਏਰਿਕ ਨੂੰ ਅੰਗਰੇਜ਼ੀ ਭਾਸ਼ਾ ਵਿਚ ਗੱਲ ਕਰਨੀ ਨਹੀਂ ਆਉਂਦੀ ਸੀ।
Photo
ਏਰਿਕ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਕੋਡਿੰਗ ਪ੍ਰਕਿਰਿਆ ਵਿਚ ਸ਼ਾਮਿਲ ਰਹੇ, ਇਸ ਲਈ ਉਹਨਾਂ ਨੂੰ ਭਾਸ਼ਾ ਸਿੱਖਣ ਦਾ ਮੌਕਾ ਨਹੀਂ ਮਿਲਿਆ। 1997 ਵਿਚ ਏਰਿਕ ਨੇ WebEx ਨਾਮਕ ਇਕ ਛੋਟੀ ਵੀਡੀਓ ਕਾਨਫਰੰਸਿੰਗ ਕੰਪਨੀ ਵਿਚ ਸਾਫਟਵੇਅਰ ਇੰਜੀਨੀਅਰ ਦੇ ਰੂਪ ਵਿਚ ਕੰਮ ਕੀਤਾ।
Photo
ਇਸ ਤੋਂ ਬਾਅਦ ਉਹ ਇਸ ਕੰਪਨੀ ਵਿਚ ਇੰਡੀਨੀਅਰਿੰਗ ਵਿਭਾਗ ਦੇ ਮੁਖੀ ਬਣ ਗਏ। ਪਰ 2011 ਵਿਚ ਉਹਨਾਂ ਨੇ ਕੰਪਨੀ ਨੂੰ ਛੱਡ ਦਿੱਤਾ ਸੀ। ਦੱਸ ਦਈਏ ਕਿ ਏਰਿਕ ਨੂੰ ਚੀਨ ਵਿਚ ਕਾਲਜ ਦੌਰਾਨ Zoom ਐਪ ਬਣਾਉਣ ਦਾ ਸੁਝਾਅ ਆਇਆ ਸੀ ਪਰ ਉਸ ਦੌਰਾਨ ਉਹ ਇਸ ਨੂੰ ਬਣਾ ਨਹੀਂ ਸਕੇ। 41 ਸਾਲ ਦੀ ਉਮਰ ਵਿਚ ਏਰਿਕ ਨੇ ਜ਼ੂਮ ਐਪ ਬਣਾਇਆ ਅਤੇ ਅਪਣੀ ਕੰਪਨੀ ਸ਼ੁਰੂ ਕੀਤੀ।
Photo
ਫੋਰਬਜ਼ ਵੱਲੋਂ ਅਪ੍ਰੈਲ ਵਿਚ ਜਾਰੀ ਕੀਤੀ ਗਈ 2020 ਅਰਬਪਤੀਆਂ ਦੀ ਸੂਚੀ ਵਿਚ ਜ਼ੂਮ ਐਪ ਦੇ ਸੰਸਥਾਪਕ ਏਰਿਕ ਯੂਆਨ ਦਾ ਨਾਮ ਵੀ ਹੈ। ਫੋਰਬਸ ਦੇ ਅਨੁਸਾਰ ਉਹਨਾਂ ਦੀ ਰੀਅਲ ਟਾਈਮ ਨੈੱਟਵਰਥ 6.4 ਬਿਲੀਅਨ ਡਾਲਰ ਹੈ। ਯਾਨੀ ਉਹ 48.44 ਹਜ਼ਾਰ ਕਰੋੜ ਰੁਪਏ ਦੇ ਮਾਲਕ ਹਨ। ਦੱਸ ਦਈਏ ਕਿ 50 ਸਾਲਾ ਏਰਿਕ ਫੋਰਬਸ ਦੀ ਸੂਚੀ ਵਿਚ 293ਵੇਂ ਸਭ ਤੋਂ ਅਮੀਰ ਵਿਅਕਤੀ ਹਨ।