FB ਦੇਵੇਗੀ ਮੁਫਤ ਇੰਟਰਨੈੱਟ, ਆ ਰਿਹਾ ਹੈ ਇਹ ਨਵਾਂ ਐਪ, ਜਾਣੋ ਕਿਵੇਂ ਕਰੇਗਾ ਕੰਮ
Published : May 7, 2020, 7:29 pm IST
Updated : May 7, 2020, 7:29 pm IST
SHARE ARTICLE
Photo
Photo

ਫੇਸਬੁੱਕ ਇਕ ਨਵੀਂ ਐਪ ਦੀ ਟੈਸਟਿੰਗ ਕਰ ਰਿਹਾ ਹੈ, ਜੋ ਵਿਕਾਸਸ਼ੀਲ ਦੇਸ਼ਾਂ ਲਈ ਹੈ।

ਨਵੀਂ ਦਿੱਲੀ: ਫੇਸਬੁੱਕ ਇਕ ਨਵੀਂ ਐਪ ਦੀ ਟੈਸਟਿੰਗ ਕਰ ਰਿਹਾ ਹੈ, ਜੋ ਵਿਕਾਸਸ਼ੀਲ ਦੇਸ਼ਾਂ ਲਈ ਹੈ। ਡਿਸਕਵਰ ਨਾਂਅ ਦੇ ਇਸ ਐਪ ਦੇ ਜ਼ਰੀਏ ਕੰਪਨੀ ਮੁਫਤ ਬ੍ਰਾਊਜ਼ਿੰਗ ਡਾਟਾ ਦੇਵੇਗੀ। ਇਸ ਦੇ ਲਈ ਫੇਸਬੁੱਕ ਲੋਕਲ ਟੈਲੀਕਾਮ ਕੰਪਨੀਆਂ ਨਾਲ ਸਮਝੌਤਾ ਕਰੇਗੀ।

FacebookPhoto

ਜ਼ਿਕਰਯੋਗ ਹੈ ਕਿ ਫੇਸਬੁੱਕ ਨੇ ਡਿਸਕਵਰ ਦਾ ਪਹਿਲਾ ਟਰਾਇਲ ਪੇਰੂ ਵਿਚ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਬਾਅਦ ਵਿਚ ਕੰਪਨੀ ਇਸ ਦਾ ਘੇਰਾ ਵਧਾਵੇਗੀ ਅਤੇ ਇਸ ਨੂੰ ਭਵਿੱਖ ਵਿਚ ਥਾਈਲੈਂਡ, ਈਰਾਕ ਅਤੇ ਫਿਲੀਪੀਂਸ ਆਦਿ ਦੇਸ਼ਾਂ ਵਿਚ ਸ਼ੁਰੂ ਕਰ ਸਕਦੀ ਹੈ।

Facebook closes AppsPhoto

ਇਸ ਐਪ ਦੇ ਤਹਿਤ ਮੋਬਾਇਲ ਕੰਪਨੀ ਵੱਲੋਂ ਯੂਜ਼ਰ ਨੂੰ ਹਰ ਦਿਨ ਮੁਫਤ ਡਾਟਾ ਮਿਲੇਗਾ ਅਤੇ ਇਸ ਦੀ ਜਾਣਕਾਰੀ ਉਹਨਾਂ ਨੂੰ ਨੋਟੀਫੀਕੇਸ਼ਨ ਜ਼ਰੀਏ ਦਿੱਤੀ ਜਾਵੇਗੀ। ਧਿਆਨਦੇਣਯੋਗ ਹੈ ਕਿ ਫੇਸਬੁੱਕ ਦਾ ਡਾਟਾ ਸਲੋ ਹੋਵੇਗਾ, ਇਹ ਇੰਨਾ ਸਲੋ ਹੋਵੇਗਾ ਕਿ ਯੂਜ਼ਰ ਕਿਸੇ ਵੀ ਵੈੱਬਸਾਈਟ ਦਾ ਸਿਰਫ ਟੈਕਸਟ ਲੋਡ ਕਰ ਸਕਦੇ ਹਨ, ਵੀਡੀਓਜ਼ ਨਹੀਂ ਚੱਲਣਗੀਆਂ।

Facebook instagram back after outagePhoto

ਦੱਸ ਦਈਏ ਕਿ ਫੇਸਬੁੱਕ ਨੇ ਕੁਝ ਸਾਲ ਪਹਿਲਾਂ ਮੁਫਤ ਬੇਸਿਕਸ ਦਾ ਐਲਾਨ ਕੀਤਾ ਸੀ। ਇਸ ਦੇ ਤਹਿਤ ਬਿਨਾਂ ਪੈਸੇ ਦਿੱਤੇ ਹੀ ਫੇਸਬੁੱਕ ਨੇ ਕੁਝ ਵੈੱਬਸਾਈਟ ਖੋਲ੍ਹਣ ਲਈ  ਇੰਟਰਨੈੱਟ ਦੇਣ ਦੀ ਗੱਲ ਕਹੀ ਸੀ।  ਕਈ ਦੇਸ਼ਾਂ ਵਿਚ ਇਸ ਨੂੰ ਬੈਨ ਕਰਵਾ ਦਿੱਤਾ ਗਿਆ।

Facebook closes AppsPhoto

ਭਾਰਤ ਵਿਚ ਵੀ 2016 ਵਿਚ ਇਸ ਦਾ ਕਾਫੀ ਵਿਰੋਧ ਹੋਇਆ ਸੀ ਤੇ ਇਸ 'ਤੇ ਪਾਬੰਦੀ ਲਗਾ ਦਿੱਤੀ ਗਈ। ਹਾਲਾਂਕਿ ਡਿਸਕਵਰ ਦੇ ਨਾਲ ਅਜਿਹਾ ਨਹੀਂ ਹੈ। ਫੇਸਬੁੱਕ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਐਪ ਦੀ ਵਰਤੋਂ ਲਈ ਫੇਸਬੁੱਕ ਅਕਾਊਂਟ ਦੀ ਲੋੜ ਨਹੀਂ ਹੈ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement