
ਇਸ ਮਾਮਲੇ ਵਿਚ ਭਾਰਤ ਨੇ ਅਮਰੀਕਾ ਅਤੇ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ।
ਨਵੀਂ ਦਿੱਲੀ: ਵਿਸ਼ਵ ਦੀ ਆਬਾਦੀ 8 ਅਰਬ ਨੂੰ ਪਾਰ ਕਰ ਗਈ ਹੈ, ਇਹਨਾਂ ਵਿਚੋਂ 5.3 ਅਰਬ ਇੰਟਰਨੈਟ ਉਪਭੋਗਤਾ ਹਨ। ਚੀਨ ਵਿਚ ਸੋਸ਼ਲ ਮੀਡੀਆ ਉਪਭੋਗਤਾਵਾਂ ਦੀ ਸਭ ਤੋਂ ਵੱਧ ਗਿਣਤੀ ਹੈ ਪਰ ਭਾਰਤੀ ਪੂਰੀ ਦੁਨੀਆ ਵਿਚ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਸਮਾਂ ਬਿਤਾਉਂਦੇ ਹਨ। ਇਸ ਮਾਮਲੇ ਵਿਚ ਭਾਰਤ ਨੇ ਅਮਰੀਕਾ ਅਤੇ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ।
ਇਹ ਵੀ ਪੜ੍ਹੋ: ਸਿੱਖਾਂ ਨੇ ਰੈਡ ਡੀਅਰ ’ਚ ਖਾਲੀ ਚਰਚ ਖਰੀਦ ਕੇ ਬਣਾਇਆ ਗੁਰਦੁਆਰਾ ਸਾਹਿਬ, 2.70 ਕਰੋੜ ਰੁਪਏ ’ਚ ਖਰੀਦੀ ਥਾਂ
ਰਿਸਰਚ ਫਰਮ ਰੇਡਸੀਅਰ ਮੁਤਾਬਕ ਭਾਰਤੀ ਯੂਜ਼ਰਸ ਰੋਜ਼ਾਨਾ ਔਸਤਨ 7.3 ਘੰਟੇ ਆਪਣੇ ਸਮਾਰਟਫੋਨ ਨੂੰ ਦੇਖਦੇ ਹੋਏ ਬਿਤਾਉਂਦੇ ਹਨ। ਇਸ ਦਾ ਜ਼ਿਆਦਾਤਰ ਸਮਾਂ ਉਹ ਸੋਸ਼ਲ ਮੀਡੀਆ 'ਤੇ ਬਿਤਾਉਂਦੇ ਹਨ। ਜਦਕਿ ਯੂਐਸ ਉਪਭੋਗਤਾਵਾਂ ਦਾ ਔਸਤ ਸਕ੍ਰੀਨ ਸਮਾਂ 7.1 ਘੰਟੇ ਅਤੇ ਚੀਨੀ ਉਪਭੋਗਤਾਵਾਂ ਦਾ ਸਮਾਂ 5.3 ਘੰਟੇ ਹੈ। ਸੋਸ਼ਲ ਮੀਡੀਆ ਐਪਸ ਦੀ ਵਰਤੋਂ ਭਾਰਤੀ ਉਪਭੋਗਤਾਵਾਂ ਦੁਆਰਾ ਵੀ ਸਭ ਤੋਂ ਵੱਧ ਕੀਤੀ ਜਾਂਦੀ ਹੈ। ਅਮਰੀਕਾ ਅਤੇ ਯੂਕੇ ਵਿਚ ਇਕ ਵਿਅਕਤੀ ਦੇ ਔਸਤਨ 7 ਸੋਸ਼ਲ ਮੀਡੀਆ ਅਕਾਊਂਟ ਹਨ, ਜਦਕਿ ਇਕ ਭਾਰਤੀ ਘੱਟੋ-ਘੱਟ 11 ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਮੌਜੂਦ ਹੈ।
ਇਹ ਵੀ ਪੜ੍ਹੋ: BBMB ’ਤੇ ਮਜ਼ਬੂਤ ਹੋਵੇਗੀ ਪੰਜਾਬ ਦੀ ਦਾਅਵੇਦਾਰੀ, ਵਿਸ਼ੇਸ਼ ਸਾਬਕਾ ਕਾਡਰ ਸਥਾਪਤ ਕਰੇਗੀ ਸਰਕਾਰ
ਖੋਜ ਅਨੁਸਾਰ ਜਿੰਨਾ ਜ਼ਿਆਦਾ ਸਮਾਂ ਲੋਕ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ, ਉਨੀ ਹੀ ਉਹਨਾਂ ਦੀ ਮਾਨਸਿਕ ਸਿਹਤ ਵਿਗੜਦੀ ਜਾਂਦੀ ਹੈ। ਚਿੰਤਾ ਅਤੇ ਉਦਾਸੀ ਤੋਂ ਇਲਾਵਾ ਉਹ ਕਈ ਹੋਰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਬਹੁਤ ਜ਼ਿਆਦਾ ਸਕ੍ਰੀਨਟਾਈਮ ਸੋਸ਼ਲ ਮੀਡੀਆ ਦੀ ਲਤ ਵੱਲ ਲੈ ਜਾਂਦਾ ਹੈ। ਰਿਸਰਚ ਜਰਨਲ PubMed ਮੁਤਾਬਕ 70 ਫੀਸਦੀ ਲੋਕ ਸੌਣ ਸਮੇਂ ਵੀ ਮੋਬਾਈਲ ਨਹੀਂ ਛੱਡਦੇ ਅਤੇ ਸੋਸ਼ਲ ਮੀਡੀਆ 'ਤੇ ਰੁੱਝੇ ਰਹਿੰਦੇ ਹਨ। 'ਲੈਂਸੇਟ ਚਾਈਲਡ ਐਂਡ ਅਡੋਲੈਸੈਂਟ ਹੈਲਥ' ਦੇ ਅਧਿਐਨ ਮੁਤਾਬਕ ਲੜਕੀਆਂ ਦੀ ਮਾਨਸਿਕ ਸਿਹਤ ਸੋਸ਼ਲ ਮੀਡੀਆ 'ਤੇ ਮੌਜੂਦ ਲੜਕਿਆਂ ਦੇ ਮੁਕਾਬਲੇ ਜ਼ਿਆਦਾ ਖਰਾਬ ਹੁੰਦੀ ਹੈ। ਟ੍ਰੋਲਰਜ਼, ਸਾਈਬਰ ਕ੍ਰਾਈਮ ਤੋਂ ਇਲਾਵਾ ਉਹ ਜਿਨਸੀ ਸ਼ੋਸ਼ਣ ਵਰਗੇ ਖਤਰਿਆਂ ਦਾ ਵੀ ਸਾਹਮਣਾ ਕਰਦੀਆਂ ਹਨ। ਇਸ ਦਾ ਉਹਨਾਂ ਦੇ ਦਿਮਾਗ ’ਤੇ ਬੁਰਾ ਪ੍ਰਭਾਵ ਪੈਂਦਾ ਹੈ।
ਇਹ ਵੀ ਪੜ੍ਹੋ: ਚੜ੍ਹਦੀ ਸਵੇਰ ਗੋਆ-ਮੁੰਬਈ ਹਾਈਵੇਅ 'ਤੇ ਵਾਪਰਿਆ ਹਾਦਸਾ, ਇਕ ਬੱਚੇ ਸਣੇ 9 ਲੋਕਾਂ ਦੀ ਮੌਤ
ਪੱਬਮੇਡ ਜਰਨਲ ਦੀ ਰਿਪੋਰਟ ਮੁਤਾਬਕ ਸੋਸ਼ਲ ਮੀਡੀਆ 'ਤੇ ਜ਼ਿਆਦਾ ਐਕਟਿਵ ਰਹਿਣ ਕਾਰਨ ਨੀਂਦ ਪੂਰੀ ਨਹੀਂ ਹੁੰਦੀ, ਜਿਸ ਦਾ ਮਾਨਸਿਕ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਵਿਅਕਤੀ ਉਦਾਸੀ ਅਤੇ ਭੁੱਲਣ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਅਫਵਾਹਾਂ, ਨਕਾਰਾਤਮਕ ਟਿੱਪਣੀਆਂ ਉਪਭੋਗਤਾਵਾਂ ਦੇ ਮਨ ਨੂੰ ਠੇਸ ਪਹੁੰਚਾਉਂਦੀਆਂ ਹਨ, ਜਿਸ ਦਾ ਡੂੰਘਾ ਪ੍ਰਭਾਵ ਪੈਂਦਾ ਹੈ। ਪਿਊ ਰਿਸਰਚ ਦੇ ਇਕ ਸਰਵੇਖਣ ਅਨੁਸਾਰ ਲਗਭਗ 60 ਪ੍ਰਤੀਸ਼ਤ ਉਪਭੋਗਤਾ ਆਨਲਾਈਨ ਦੁਰਵਿਵਹਾਰ ਦੇ ਸ਼ਿਕਾਰ ਹਨ।
ਇਹ ਵੀ ਪੜ੍ਹੋ: ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਅਹੁਦੇ ਤੋਂ ਅਸਤੀਫ਼ੇ ਦਾ ਕੀਤਾ ਐਲਾਨ, ਕਿਹਾ- ਹੁਣ ਸਮਾਂ ਆ ਗਿਆ ਹੈ
ਸੋਸ਼ਲ ਮੀਡੀਆ ਦਾ ਮਾੜਾ ਪ੍ਰਭਾਵ ਇੰਨਾ ਘਾਤਕ ਹੋ ਜਾਂਦਾ ਹੈ ਕਿ ਲੋਕ ਆਪਣੀ ਜਾਨ ਦੇਣ ਬਾਰੇ ਸੋਚਣ ਲੱਗ ਪੈਂਦੇ ਹਨ। ਜਰਨਲ ਆਫ ਯੂਥ ਐਂਡ ਅਡੋਲਸੈਂਸ ਨੇ ਜਦੋਂ ਸੋਸ਼ਲ ਮੀਡੀਆ ਦੇ ਸੁਸਾਈਡ ਕਨੈਕਸ਼ਨ 'ਤੇ ਰਿਸਰਚ ਕੀਤੀ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਏ। ਇਸ ਵਿਚ ਪਾਇਆ ਗਿਆ ਕਿ ਕੋਈ ਵਿਅਕਤੀ ਜਿੰਨਾ ਜ਼ਿਆਦਾ ਸਮਾਂ ਸੋਸ਼ਲ ਮੀਡੀਆ 'ਤੇ ਬਿਤਾਉਂਦਾ ਹੈ, ਉਸ ਵੱਲੋਂ ਖੁਦ ਨੂੰ ਨੁਕਸਾਨ ਪਹੁੰਚਾਉਣ ਦਾ ਖ਼ਤਰਾ ਓਨਾ ਹੀ ਜ਼ਿਆਦਾ ਹੁੰਦਾ ਹੈ।